ਆਈ ਤਾਜਾ ਵੱਡੀ ਖਬਰ
ਅਕਸਰ ਹੀ ਸਭ ਨੇ ਸੁਣਿਆ ਹੈ ਕਿ ਇਨਸਾਨ ਦੀ ਸ਼ਕਲ ਦੇ ਕਈ ਲੋਕ ਇਸ ਦੁਨੀਆਂ ਤੇ ਮੌਜੂਦ ਹੁੰਦੇ ਹਨ। ਜਿੱਥੇ ਇਕ ਪਰਿਵਾਰ ਵਿਚ ਜੰਮਣ ਵਾਲੇ ਬੱਚਿਆਂ ਦੀ ਸ਼ਕਲ ਆਪਸ ਵਿੱਚ ਮਿਲਦੀ ਹੁੰਦੀ ਹੈ। ਉੱਥੇ ਹੀ ਸਾਨੂੰ ਦੁਨੀਆਂ ਵਿੱਚ ਆਪਣੀ ਸ਼ਕਲ ਦੇ ਬਹੁਤ ਸਾਰੇ ਲੋਕ ਮਿਲ ਜਾਂਦੇ ਹਨ। ਜਦੋਂ ਅਜਿਹੀਆਂ ਹਸਤੀਆਂ ਦੇ ਚਿਹਰਿਆਂ ਦੇ ਲੋਕ ਸਾਹਮਣੇ ਆਉਂਦੇ ਹਨ ਜੋ ਸਾਡੇ ਦੇਸ਼ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਰੱਖਦੀਆਂ ਹਨ। ਉਹਨਾਂ ਦੀ ਸ਼ਕਲ ਨਾਲ ਮਿਲਦੇ ਚਿਹਰੇ ਸਾਹਮਣੇ ਆਉਣ ਤੇ ਲੋਕ ਹੈਰਾਨ ਰਹਿ ਜਾਂਦੇ ਹਨ। ਕਿੱਥੇ ਦੇਸ਼ ਦੀ ਵਾਗਡੋਰ ਸੰਭਾਲਣ ਵਾਲਾ ਪ੍ਰਧਾਨ ਮੰਤਰੀ ਅਤੇ ਉਸ ਦਾ ਹਮਸ਼ਕਲ ਵਿਅਕਤੀ ਕੀ ਕੰਮ ਕਰਦਾ ਹੋਵੇਗਾ।
ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਮਸ਼ਕਲ ਵਿਅਕਤੀ ਟ੍ਰੇਨ ਵਿਚ ਘਿਰੇ ਬੇਚਦਾ ਹੈ ਜਿਸ ਬਾਰੇ ਹੁਣ ਇਹ ਵੱਡੀ ਖਬਰ ਸਾਹਮਣੇ ਆਈ ਹੈ ਜੋ ਇਹ ਕੰਮ ਕਰਨ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਮਸ਼ਕਲ ਵਿਅਕਤੀ ਜਿੱਥੇ ਟਰੇਨ ਵਿੱਚ ਖੀਰੇ ਵੇਚਣ ਦਾ ਕੰਮ ਕਰਦਾ ਹੈ। ਉਥੇ ਹੀ ਇਹ ਵਿਅਕਤੀ ਉਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਸੀਟ ਦੀ ਮੰਗ ਕਰ ਰਿਹਾ ਸੀ।
ਜਿੱਥੇ ਇਸ 56 ਸਾਲਾ ਅਭਿਨੰਦਨ ਪਾਠਕ ਵੱਲੋਂ ਆਪਣੀ ਕਿਸਮਤ ਵੀ ਰਾਜਨੀਤੀ ਵਿੱਚ ਅਜਮਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਉਸ ਵੱਲੋਂ ਭਾਰਤੀ ਜਨਤਾ ਪਾਰਟੀ ਤੋਂ ਲਖਨਊ ਚੋਣ-ਹਲਕੇ ਵਿਚ ਸਰੋਜਨੀ ਨਗਰ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਪੱਤਰ ਲਿਖਿਆ ਗਿਆ ਸੀ। ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਅਤੇ ਭਾਜਪਾ ਵੱਲੋਂ ਉਨ੍ਹਾਂ ਦੀ ਚਿੱਠੀ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ।
ਉਥੇ ਹੀ ਇਸ ਵਿਅਕਤੀ ਨੇ ਦੱਸਿਆ ਕਿ ਜਿੱਥੇ ਉਸ ਦੀ ਪਤਨੀ ਉਸ ਨੂੰ ਤਲਾਕ ਦੇ ਕੇ ਜਾ ਚੁੱਕੀ ਹੈ। ਉੱਥੇ ਹੀ ਉਹ ਇਸ ਸਮੇਂ ਰੇਲ ਗੱਡੀਆਂ ਵਿਚ ਰੋਜ਼ੀ-ਰੋਟੀ ਦੀ ਖਾਤਰ ਖੀਰੇ ਵੇਚ ਕੇ ਰੋਟੀ ਖਾਂਦਾ ਹੈ। ਉਥੇ ਹੀ ਉਸਨੂੰ ਸੀਟ ਨਾ ਮਿਲਣ ਕਾਰਨ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਮਸ਼ਕਲ ਅਭਿਨੰਦਨ ਪਾਠਕ ਸਹਾਰਨਪੁਰ ਦੇ ਰਹਿਣ ਵਾਲੇ ਹਨ।

ਤਾਜਾ ਜਾਣਕਾਰੀ