ਪੰਚਕੂਲਾ ਦੇ ਸੈਕਟਰ 3 ਸਥਿਤ ਦੇਵੀ ਲਾਲ ਖੇਡ ਕੰਪਲੈਕਸ ਵਿਚ ਆਯੋਜਿਤ CWE ਦੇ ਬੈਨਰ ਹੇਠ ਅਭਿਨੇਤਰੀ ਰਾਖੀ ਸਾਵੰਤ ਨੂੰ ਇਕ ਵਿਦੇਸ਼ੀ ਔਰਤ ਨੂੰ ਕੁਸ਼ਤੀ ‘ਚ ਚੁਣੌਤੀ ਦੇਣਾ ਭਾਰੀ ਪੈ ਗਿਆ, ਵਿਦੇਸ਼ੀ ਪਹਿਲਵਾਨ ਨੇ ਰਾਖੀ ਸਾਵੰਤ ਨੂੰ ਰਿੰਗ ਵਿਚ ਉਤੇ ਚੁੱਕ ਕੇ ਸੁੱਟ ਦਿੱਤਾ ਅਤੇ ਜਿਸ ਨਾਲ ਰਾਖੀ ਨੂੰ ਸੱਟ ਲੱਗ ਗਈ, ਇਸ ਤੋ ਬਾਅਦ ਰਾਖੀ ਸਾਵੰਤ ਨੂੰ ਹਸਪਤਾਲ ਲਿਜਾਇਆ ਗਿਆ।
ਐਤਵਾਰ ਨੂੰ ਵੱਡੇ ਮੁਕਾਬਲੇ ਦੌਰਾਨ ਮਹਿਲਾ ਪਹਿਲਵਾਨਾਂ ਦੇ ਮੁਕਾਬਲੇ ਰੱਖੇ ਗਏ ਸਨ। ਵਿਦੇਸ਼ੀ ਮਹਿਲਾ ਰੈਸਲਰ ਨੇ ਮੁਕਾਬਲਾ ਜਿੱਤਣ ਤੋਂ ਬਾਅਦ ਖੁੱਲੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਭਾਰਤੀ ਔਰਤ ਦਾ ਸਾਹ ਹੈ ਤਾਂ ਉਹ ਮੇਰੇ ਨਾਲ ਲੜੇ, ਪਰ ਕੋਈ ਵੀ ਔਰਤ ਤਿਆਰ ਨਹੀਂ ਹੈ।
ਇਸ ਤੋਂ ਬਾਅਦ ਰਾਖੀ ਸਾਵੰਤ ਸਟੇਜ ਤੇ ਆ ਗਈ ਅਤੇ ਮਹਿਲਾ ਰੈਸਲਰ ਨੂੰ ਚੈਲੇਂਜ ,,,, ਕਰਦੇ ਹੋਏ ਕਹਿਣ ਲੱਗੀ ਕਿ ਜੇਕਰ ਹਿੰਮਤ ਹੈ ਤਾਂ ਮੇਰੇ ਵਰਗਾ ਡਾਂਸ ਕਰ ਕੇ ਦਿਖਾਏ। ਇਸ ਤੋਂ ਬਾਅਦ ਹੀ ਦੋਵਾਂ ‘ਚ ਮੁਕਾਬਲਾ ਸ਼ੁਰੂ ਹੋ ਗਿਆ।
ਰਾਖੀ ਸਾਵੰਤ ਦਾ ਡਾਂਸ ਦੇਖ ਲੋਕ ਹੂਟਿੰਗ ਕਰਨ ਲੱਗੇ। ਜਿਸ ਤੋਂ ਬਾਅਦ ਉਹ ਰੈਸਲਰ ਨੂੰ ਚੈਲੇਂਜ ਕਰਨ ਲੱਗੀ। ਗੁੱਸੇ ਚ ਆਈ ਰੈਸਲਰ ਨੇ ਰਾਖੀ ਨੂੰ ਚੱਕ ਕੇ ਫਰਸ਼ ‘ਤੇ ਮਾਰਿਆ।
ਇਸ ਤੋਂ ਬਾਅਦ ਰਾਖੀ ਸਾਵੰਤ ਦਰਦ ਨਾਲ ਚੀਕਣ ਲੱਗੀ। ਓਦੋਂ ਹੀ ਬਾਊਂਸਰਾਂ ਨੇ ਅੰਦਰ ਆ ਕੇ ਰਾਖੀ ਨੂੰ ਫੜਿਆ ‘ਤੇ ਬਾਅਦ ਚ ਹਸਪਤਾਲ ਪਹੁੰਚਾਇਆ।
ਰੈਸਲਿੰਗ ਰਿੰਗ ‘ਚ ਲੇਡੀ ਰੈਸਲਰ ਨੇ ਦਿੱਤੀ ਰਾਖੀ ਨੂੰ ਪਟਕਣੀ —-Video>>>>
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ