mi ਅਕਸਰ ਆਪਣੇ ਵਧੀਆ ਤੋਂ ਵਧੀਆ ਪ੍ਰੋਡਕਟਸ ਨਾਲ ਗਾਹਕਾਂ ਨੂੰ ਹੈਰਾਨ ਕਰਦੀ ਆ ਰਹੀ ਹੈ, ਇਸ ਵਾਰ ਕੰਪਨੀ ਨੇ ਆਪਣਾ ਸਮਾਰਟ ਐੱਲ.ਈ.ਡੀ ਬਲਬ ਲਾਂਚ ਕੀਤਾ ਹੈ, Mi ਐਲਈਡੀ ਬੱਲਬ ਨੂੰ ਅੱਜ ਭਾਰਤ ‘ਚ ਲੌਂਚ ਕਰ ਦਿੱਤਾ ਗਿਆ ਹੈ। ਬੱਲਬ ਨੂੰ ਰੈਡਮੀ ਵਾਈ3 ਤੇ ਰੈਡਮੀ 7 ਦੇ ਨਾਲ ਲੌਂਚ ਕੀਤਾ ਗਿਆ ਹੈ। ਸਮਾਰਟ ਬੱਲਬ ਅਲੈਕਸਾ ਵਾਈਸ ਅਸਿਸਟੈਂਟ ਤੇ ਗੂਗਲ ਅਸਿਸਟੈਂਟ ਨੂੰ ਸਪੋਰਟ ਕਰਦਾ ਹੈ।

ਦੂਜੇ ਫੀਚਰਸ ਦੀ ਗੱਲ ਕਰੀਏ ਤਾਂ ਇਸ ‘ਚ 16 ਮਿਲੀਅਨ ਕਲਰ ਦੀ ਸੁਵਿਧਾ ਵੀ ਹੈ। ਇਸ ਦੇ ਨਾਲ ਹੀ ਇਹ ਬਿਨਾ ਰੁਕੇ 11 ਸਾਲ ਤਕ ਚੱਲ ਸਕਦਾ ਹੈ। ਇਸ ਨੂੰ ਮੀ ਹੋਮ ਐਪ ਦੀ ਮਦਦ ਨਾਲ ਕੰਟ੍ਰੋਲ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਐਪ ਦੀ ਮਦਦ ਨਾਲ ਹੀ ਇਸ ਨੂੰ ਆਨ-ਆਫ਼ ਵੀ ਕੀਤਾ ਜਾ ਸਕਦਾ ਹੈ। ਇਸ ਦੇ ਰੰਗ ਤੇ ਬ੍ਰਾਈਟਨੈਸ ਨੂੰ ਵੀ ਬਦਲਿਆ ਜਾ ਸਕਦਾ ਹੈ। ਇਹ ਸਮਾਰਟ ਬੱਲਬ 26 ਅਪਰੈਲ ਤੋਂ ਪਲੇਟਫਾਰਮ ‘ਤੇ ਉਪਲੱਬਧ ਹੋਵੇਗਾ।

ਡਿਵਾਈਸ Mi.com ਤੇ ਸ਼ਿਓਮੀ ਦੇ ਕ੍ਰਾਉਡਫੰਡਿੰਗ ਪਲੇਟਫਾਰਮ ‘ਤੇ ਉਪਲੱਬਧ ਹੋਵੇਗਾ। ਇਸ ਬੱਲਬ ਦੀ ਕੀਮਤ ਪੰਦਰਾਂ ਸੌ ਰੁਪਏ ਦੇ ਕਰੀਬ ਹੋਵੇਗੀ ਪਰ 11 ਸਾਲਾਂ ਦੀ ਗਰੰਟੀ ਨੂੰ ਦੇਖਦੇ ਹੋਏ ਇਹ ਕੀਮਤ ਜ਼ਿਆਦਾ ਨਹੀਂ ਹੈ

Home  ਵਾਇਰਲ  MI ਨੇ 11 ਸਾਲ ਦੀ ਗਰੰਟੀ ਨਾਲ ਲਾਂਚ ਕੀਤਾ ਸਮਾਰਟ ਬਲਬ, ਫੋਨ ਐਪ ਦੇ ਨਾਲ ਸੈਟ ਕਰੋ ਜਿਸ ਮਰਜ਼ੀ ਰੰਗ ਦੀ ਰੌਸ਼ਨੀ

  ਵਾਇਰਲ
                               
                               
                               
                                
                                                                    

