ਆਈ ਤਾਜਾ ਵੱਡੀ ਖਬਰ
ਕਹਿੰਦੇ ਨੇ ਜੇਕਰ ਕਿਸਮਤ ਚੰਗੀ ਹੋਵੇ ਤਾਂ, ਮਨੁੱਖ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚ ਜਾਂਦਾ ਹੈ l ਪਰ ਜੇਕਰ ਮਾੜੀ ਕਿਸਮਤ ਦਾ ਸਮਾਂ ਸ਼ੁਰੂ ਹੋ ਜਾਵੇ ਤਾਂ, ਕਰੋੜਪਤੀ ਵੀ ਰੋੜਪਤੀ ਬਣ ਜਾਂਦਾ ਹੈ। ਅੱਜ ਇੱਕ ਅਜਿਹੇ ਹੀ ਵਿਅਕਤੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿਹੜਾ ਪੜ੍ਹਿਆ ਲਿਖਿਆ ਹੁੰਦਾ ਹੈ ਉਸ ਵੱਲੋਂ ਐਮਬੀਏ ਦੀ ਡਿਗਰੀ ਵੀ ਹਾਸਲ ਕੀਤੀ ਹੁੰਦੀ ਹੈ, ਪੜਾਈ ਤੋਂ ਬਾਅਦ ਇਹ ਵਿਅਕਤੀ ਵਿਦੇਸ਼ ਚਲਿਆ ਜਾਂਦਾ ਹੈ, ਵਿਦੇਸ਼ ਜਾ ਕੇ ਉਸਦਾ ਚੰਗਾ ਕੰਮ ਕਰਦਾ ਹੈ ਪਰ ਜਿਵੇਂ ਹੀ ਉਹ ਭਾਰਤ ਪਰਤਦਾ ਹੈ ਤਾਂ ਉਸਦੀ ਇੱਕ ਗਲਤੀ ਉਸਨੂੰ ਫਕੀਰ ਬਣਾ ਦਿੰਦੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਵਿਅਕਤੀ ਨੇ ਕਈ ਸਾਲ ਵਿਦੇਸ਼ ‘ਚ ਬਿਤਾਏ, ਉਥੇ ਕਈ ਵੱਡੀਆਂ ਕੰਪਨੀਆਂ ਵਿੱਚ ਵੀ ਕੰਮ ਕੀਤਾ, ਜਿੱਥੇ ਉਹ ਮਹੀਨੇ ਦੇ ਲੱਖਾਂ ਰੁਪਏ ਕਮਾਉਂਦਾ ਸੀ ।
ਪਰ ਇੱਕ ਗਲਤੀ ਨੇ ਉਸਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਤੇ ਉਹ ਕਰੋੜਪਤੀ ਤੋਂ ਰੋੜਪਤੀ ਬਣ ਗਿਆ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਤੇ ਉਸਦੇ ਦੋਸਤਾਂ ਨੇ ਉਸ ਦਾ ਸਾਥ ਛੱਡ ਦਿੱਤਾ, ਤੇ ਹੁਣ ਇਹ ਵਿਅਕਤੀ ਰੈਣ ਬਸੇਰੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਇੱਕ ਰਿਪੋਰਟ ਮੁਤਾਬਕ ਸਵਿਟਜ਼ਰਲੈਂਡ ਤੋਂ ਪਰਤਿਆ ਵਿਅਕਤੀ ਕਿਸੇ ਆਲੀਸ਼ਾਨ ਫਲੈਟ ਜਾਂ ਆਪਣੇ ਘਰ ਵਿਚ ਨਹੀਂ ਸਗੋਂ, ਰੈਣ ਬਸੇਰੇ ਵਿਚ ਮਿਲਿਆ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰੈਣ ਬਸੇਰੇ ਵਿੱਚ ਮੌਜੂਦ ਲੋਕਾਂ ਨਾਲ ਗੱਲ ਕੀਤੀ ਗਈ।
ਪਤਾ ਲੱਗਾ ਕਿ ਇਹ ਵਿਅਕਤੀ ਐਮਬੀਏ ਹੈ ਅਤੇ ਵਿਦੇਸ਼ ਤੋਂ ਵਾਪਸ ਆਇਆ ਹੈ। ਹੁਣ ਹਾਲਾਤ ਇਹ ਬਣ ਗਏ ਹਨ ਕਿ ਉਹ ਰੈਣ ਬਸੇਰੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਹੈ।ਗੱਲਬਾਤ ਦੌਰਾਨ ਉਕਤ ਵਿਅਕਤੀ ਨੇ ਦੱਸਿਆ ਕਿ ਉਹ ਦਸੰਬਰ ਮਹੀਨੇ ਤੋਂ ਰੈਣ ਬਸੇਰੇ ‘ਚ ਰਹਿ ਰਿਹਾ ਹੈ। ਉਸਨੇ ਐਮ.ਬੀ.ਏ. ਕੀਤਾ ਹੈ, ਇੰਨਾ ਹੀ ਨਹੀਂ ਉਹ ਕਈ ਬਹੁ-ਰਾਸ਼ਟਰੀ ਕੰਪਨੀਆਂ ‘ਚ ਵੀ ਕੰਮ ਕਰ ਚੁੱਕਾ ਹੈ। ਹੁਣ ਮਜ਼ਦੂਰ ਦਾ ਕੰਮ ਕਰਦਾ ਹੈ ਤੇ ਰੋਜ਼ 400 ਰੁਪਏ ਤੋਂ ਵੱਧ ਕਮਾ ਲੈਂਦਾ ।
ਇਸ ਦੌਰਾਨ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਕਿ ਉਹ ਗਲਤ ਕੰਮਾਂ ਦਾ ਆਦੀ ਹੋ ਗਿਆ ਸੀ ਜਿਸ ਕਾਰਨ ਉਸ ਦੀਆਂ ਮਾੜੀਆਂ ਆਦਤਾਂ ਅੱਜ ਉਸ ਨੂੰ ਇਸ ਮੁਕਾਮ ਤੇ ਲੈ ਕੇ ਆਈਆਂ ਹਨ, ਮੈਂ ਆਪਣੀਆਂ ਗਲਤ ਆਦਤਾਂ ਕਰਨ ਆਪਣੇ ਦੋਸਤਾਂ ਤੇ ਪਰਿਵਾਰ ਦੇ ਕੋਲੋਂ ਪੈਸੇ ਮੰਗਦਾ ਰਿਹਾ ਪਰ ਮੈਂ ਵਾਪਸ ਨਹੀਂ ਕੀਤੇ ਜਿਸ ਕਾਰਨ ਸਭ ਨੇ ਮੇਰਾ ਸਾਥ ਛੱਡ ਦਿੱਤਾ। ਇਹੀ ਵੱਡੇ ਕਾਰਨ ਹਨ ਕਿ ਉਹ ਅੱਜ ਸੜਕਾਂ ਤੇ ਰੁਲਦਾ ਪਿਆ ਹੈ l
Home ਤਾਜਾ ਜਾਣਕਾਰੀ MBA ਪਾਸ ਵੱਡੀਆਂ ਕੰਪਨੀਆਂ ਚ ਕੰਮ ਕਰਨ ਵਾਲਾ ਸਵਿਟਜ਼ਰਲੈਂਡ ਤੋਂ ਪਰਤਿਆ ਬਣਿਆ ਫ਼ਕੀਰ, ਸਿਰਫ ਇਕ ਗਲਤੀ ਨੇ ਬਦਲ ਦਿੱਤੀ ਜ਼ਿੰਦਗੀ
ਤਾਜਾ ਜਾਣਕਾਰੀ