ਆਈ ਤਾਜ਼ਾ ਵੱਡੀ ਖਬਰ
ਵੱਧਦੀ ਮਹਿੰਗਾਈ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਪਰਿਵਾਰਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ ਉਥੇ ਹੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਕਾਰਣ ਵੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਹੁਣ LPG ਸਿਲੰਡਰ ਵਰਤਣ ਵਾਲੇ ਹੋ ਜਾਵੋ ਸਾਵਧਾਨ: ਸਰਕਾਰ ਨੇ ਲਿਆ ਇਹ ਫੈਸਲਾ, ਜਿਸ ਬਾਰੇ ਤਾਜ਼ਾ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ LPG ਸਿਲੰਡਰ ਖਪਤਕਾਰਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਹੁਣ LPG ਸਿਲੰਡਰ ਤੋਂ ਗੈਸ ਚੋਰੀ ਨਹੀਂ ਹੋ ਸਕੇਗੀ। ਐਲਪੀਜੀ ਖਪਤਕਾਰਾਂ ਨੂੰ ਹੁਣ ਘਰੇਲੂ ਸਿਲੰਡਰ ਦੀ ਡਿਲੀਵਰੀ ਲਈ ਕਈ ਦਿਨਾਂ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਹੁਣ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਗਲੇ ਤਿੰਨ ਮਹੀਨਿਆਂ ‘ਚ ਹੁਣ 14.2 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰਾਂ ‘ਤੇ QR ਕੋਡ ਜਾਰੀ ਕੀਤਾ ਜਾਵੇਗਾ। ਕਿਉਕਿ QR ਕੋਡ ਦੇ ਨਾਲ ਐਲਪੀਜੀ ਸਿਲੰਡਰ ਆਉਣਗੇ, ਜਿਸ ਨਾਲ ਗੈਸ ਲੀਕ ਤੇ ਗੈਸ ਚੋਰੀ ਨੂੰ ਰੋਕਿਆ ਜਾ ਸਕੇਗਾ। ਜਿਸ ਸਦਕਾ ਘਰੇਲੂ ਸਿਲੰਡਰ ਦੀ ਡਿਲੀਵਰੀ ਅਤੇ ਸੰਬੰਧਿਤ ਸਹੂਲਤਾਂ ਲੈਣ ਵਿੱਚ ਮਦਦ ਮਿਲੇਗੀ।ਗਾਹਕ ਸੇਵਾ ਵੀ ਆਸਾਨ ਹੋ ਜਾਵੇਗੀ, ਜਿਸ ਤੋਂ ਪਤਾ ਲਗਦਾ ਹੈ ਕਿ QR ਕੋਡ ਸਿਲੰਡਰ ਨੂੰ ਕਿੰਨੀ ਵਾਰ ਰਿਫਿਊਲ ਕੀਤਾ ਗਿਆ ਹੈ।
ਬੁੱਧਵਾਰ ਨੂੰ ਇਸ ਨਵੀਂ ਵਿਸ਼ੇਸ਼ਤਾ ਨੂੰ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ‘ਐਲਪੀਜੀ ਵੀਕ 2022’ ਨੂੰ ਲਾਂਚ ਕੀਤਾ ਹੈ। ਇਹ QR ਕੋਡ ਪਹਿਲਾਂ ਤੋਂ ਵਰਤੋਂ ਵਿੱਚ ਆਉਣ ਵਾਲੇ ਗੈਸ ਸਿਲੰਡਰਾਂ ‘ਤੇ ਚਿਪਕਾਇਆ ਜਾਵੇਗਾ, ਇਹ ਈਂਧਨ ਨੂੰ ਟਰੇਸ ਕਰਨ ਦਾ ਇਕ ਨਵਾਂ ਤਰੀਕਾ ਹੈ। ਜਿਸ ਦੀ ਜਾਣਕਾਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਵਲੋ ਟਵੀਟ ਕਰ ਕੇ ਦਿਤੀ ਗਈ ਹੈ।
ਜਿਸ ਦੇ ਆਧਾਰ ਤੇ ਨਵੇਂ ਸਿਲੰਡਰਾਂ ਵਿੱਚ ਵੇਲਡ ਕੀਤਾ ਜਾਵੇਗਾ। ਗੈਸ ਸਿਲੰਡਰ ‘ਤੇ ਇਸ QR ਕੋਡ ਨਾਲ ਜਾਰੀ ਹੋਣ ਤੋਂ ਬਾਅਦ ਇਸ ਦੀ ਟਰੈਕਿੰਗ ਆਸਾਨ ਹੋ ਜਾਵੇਗੀ। ਜਿਸ ਨਾਲ ਗੈਸ ਦੀ ਚੋਰੀ ਵੀ ਨਹੀਂ ਹੋਵੇਗੀ। ਸਰਕਾਰ ਦੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਜਿਸ ਸਦਕਾ ਖਪਤਕਾਰਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ।
ਤਾਜਾ ਜਾਣਕਾਰੀ