BREAKING NEWS
Search

LPG ਸਿਲੰਡਰ ਵਰਤਣ ਵਾਲਿਆਂ ਲਈ ਆਈ ਚੰਗੀ ਖਬਰ, ਮਹੀਨੇ ਦੇ ਪਹਿਲੇ ਦਿਨ ਹੋਇਆ ਏਨਾ ਸਸਤਾ

ਆਈ ਤਾਜ਼ਾ ਵੱਡੀ ਖਬਰ  

ਦੇਸ਼ ਅੰਦਰ ਵੱਧ ਰਹੀ ਮਹਿੰਗਾਈ ਦੇ ਚਲਦੇ ਹੋਏ ਜਿਥੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕਰੋਨਾ ਦੇ ਦੌਰਾਨ ਵੀ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਸਨ ਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਜਿੱਥੇ ਬਹੁਤ ਸਾਰੇ ਲੋਕਾਂ ਦੇ ਕੰਮ ਚਲੇ ਜਾਣ ਕਾਰਨ ਉਨ੍ਹਾਂ ਨੂੰ ਮਾਨਸਿਕ ਤਣਾਅ ਦੇ ਦੌਰ ਵਿਚੋਂ ਵੀ ਗੁਜ਼ਰਨਾ ਪਿਆ। ਉਥੇ ਹੀ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਵਧ ਰਹੀ ਮਹਿੰਗਾਈ ਦਰ ਵੀ ਲੋਕਾਂ ਨੂੰ ਝੰਜੋੜ ਕੇ ਰੱਖ ਰਹੀ ਹੈ।

ਪਰ ਕੁਝ ਚੀਜ਼ਾਂ ਦੀਆਂ ਕੀਮਤਾਂ ਵਿੱਚ ਹੋਣ ਵਾਲੀ ਕਟੌਤੀ ਕੁਝ ਹੱਦ ਤੱਕ ਲੋਕਾਂ ਨੂੰ ਰਾਹਤ ਵੀ ਦਿੰਦੀ ਹੈ। ਜਿੱਥੇ ਲੋਕਾਂ ਲਈ ਅੱਜਕਲ ਘਰ ਵਿੱਚ ਰਸੋਈ ਗੈਸ ਵਾਸਤੇ ਗੈਸ ਸਿਲੰਡਰ ਦਾ ਹੋਣਾ ਬਹੁਤ ਜ਼ਰੂਰੀ ਹੈ। ਉਥੇ ਹੀ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਤਬਦੀਲੀ ਵੀ ਹੁੰਦੀ ਰਹੀ ਹੈ। ਹੁਣ ਐਲਪੀਜੀ ਸਿਲੰਡਰ ਵਰਤਣ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਜਿੱਥੇ ਮਹੀਨੇ ਦੇ ਪਹਿਲੇ ਦਿਨ ਹੀ ਇੰਨਾ ਸਸਤਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਅੱਜ 1 ਜੁਲਾਈ ਨੂੰ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 198 ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ।

ਜਿੱਥੇ ਰਾਜਧਾਨੀ ਦਿੱਲੀ ਦੇ ਵਿੱਚ 198 ਰੁਪਏ 19ਕਿਲੋ ਗੈਸ ਸਿਲੰਡਰ ਦੀ ਕੀਮਤ ਘਟੀ ਹੋਈ ਹੈ, ਹੁਣ ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 2219 ਮਿਲ ਰਿਹਾ ਹੈ। ਕੋਲਕਾਤਾ ਵਿਚ 2140 ਰੁਪਏ ਮਿਲ ਰਿਹਾ ਹੈ ਜਿਸ ਦੀ ਕੀਮਤ ਪਹਿਲਾਂ 2322 ਰੁਪਏ ਸੀ। ਮੁੰਬਈ ਵਿਚ 1981 ਰੁਪਏ ਜਿਸ ਦੀ ਕੀਮਤ ਪਹਿਲਾਂ 2171.50 ਰੁਪਏ ਸੀ। ਚੇਨਈ ਵਿੱਚ ਵੀ 2373 ਰੁਪਏ ਤੋਂ ਘੱਟ ਕੇ ਇਹ ਕੀਮਤ 2186 ਰੁਪਏ ਹੋ ਗਈ ਹੈ। ਇਸ ਤਰਾਂ ਹੀ 200 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਉੱਜਵਲਾ ਸਕੀਮ ਦੇ ਤਹਿਤ ਵੀ ਸਰਕਾਰ ਵੱਲੋਂ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਜਿਸ ਸਦਕਾ 9 ਕਰੋੜ ਤੋਂ ਵਧੇਰੇ ਖਪਤਕਾਰਾਂ ਨੂੰ ਸਰਕਾਰ ਵੱਲੋਂ ਲਾਗੂ ਕੀਤੀ ਗਈ ਇਸ ਯੋਜਨਾ ਦੇ ਤਹਿਤ ਲਾਭ ਹੋਵੇਗਾ। ਸਰਕਾਰ ਵੱਲੋਂ ਇਹ ਸਬਸਿਡੀ ਸਾਲ ਦੇ ਵਿੱਚ 12 ਸਿਲੰਡਰਾਂ ਉਪਰ ਹੀ ਸਿਰਫ ਦਿੱਤੀ ਜਾਵੇਗੀ। ਘਰੇਲੂ ਸਿਲੰਡਰ ਦੀ ਕੀਮਤ ਵਿੱਚ 19 ਮਈ ਨੂੰ ਤਬਦੀਲੀ ਕੀਤੀ ਗਈ ਸੀ।



error: Content is protected !!