BREAKING NEWS
Search

ਬਾਦਲਾਂ ਤੇ ਗਾਇਆ ਗਾਣਾ ਸਿੱਧੂ ਮੂਸੇ ਵਾਲੇ ਨੇ

ਪੰਜਾਬੀ ਗਾਇਕ ਸਿੱਧੂ ਮੂਸੇ ਵਾਲ਼ੇ ਦਾ ਅਸਲ ਨਾਂ ਸ਼ੁੱਭਦੀਪ ਸਿੰਘ ਹੈ। ਉਹ ਮਾਨਸਾ ਜਿਲ੍ਹੇ ਦੇ ਮੂਸੇ ਵਾਲ਼ਾ ਪਿੰਡ ਨਾਲ ਸਬੰਧ ਰੱਖਦਾ ਹੈ। ਥੋੜ੍ਹਾ ਹੀ ਸਮਾਂ ਪਹਿਲਾਂ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਕਾਰਨ ਵਾਲ਼ੇ ਇਸ ਨੌਜਵਾਨ ਗਾਇਕ ਨੂੰ ਸ਼ੋਹਰਤ ਦੇ ਨਾਲ਼-ਨਾਲ਼ ਆਪਣੀ ਗੀਤਕਾਰੀ ਵਿੱਚ ਵਿਸ਼ਿਆਂ ਦੀ ਚੋਣ ਨੂੰ ਲੈਕੇ ਨੁਕਤਾਚੀਨੀ ਦਾ ਵੀ ਸਾਹਮਣਾ ਕਰਨਾ ਪਿਆ ਹੈ। ਹਥਿਆਰਾਂ ਅਤੇ ਮਾਰਧਾੜ ਵਾਲ਼ੇ ਗੀਤਾਂ ਨਾਲ਼ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਨ ਵਾਲ਼ਾ ਇਹ ਕਲਾਕਾਰ ਅੱਜਕੱਲ ਆਸਟ੍ਰੇਲੀਆ ਦੇ ਦੌਰੇ ‘ਤੇ ਹੈ।

ਆਪਣੇ ਬ੍ਰਿਸਬੇਨ ਸ਼ੋ ਦੌਰਾਨ ਗਾਇਕ ਸਿੱਧੂ ਮੂਸੇ ਵਾਲ਼ੇ ਨੇ ਗਾਇਕੀ ਦੇ ਨਾਲ਼-ਨਾਲ਼ ਥੋੜ੍ਹੇ ਸਮੇਂ ‘ਚ ਮਿਲੀ ਵੱਧ ਸ਼ੋਹਰਤ ਦਾ ਜ਼ਿਕਰ ਵੀ ਕੀਤਾ। ਸਧਾਰਣ ਜੱਟ ਪਰਿਵਾਰ ‘ਚੋ ਉੱਠੇ ਸਿੱਧੂ ਮੂਸੇ ਵਾਲ਼ੇ ਨੇ ਆਪਣੇ ਸਟੇਜ ਸ਼ੋ ਦੌਰਾਨ ਆਖਿਆ ਕਿ ਉਸਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਮੇਹਨਤ ਕਰਨੀ ਪਈ। “ਲੋਕ ਕਹਿਣਗੇ ਬਹੁਤੀ ਮੈਂ-ਮੈਂ ਨੀ ਕਰਦੀ। ਜਦੋਂ ਮੈਂ ਗੋਢੇ ਘਸਾਏ, ਮੈਂ ਬਣਿਆ, ਤਾਂ ਮਾਣ ਕਿਓਂ ਨਾ ਕਰੀਏ। ਨਾਲ਼ੇ ਜੋ ਕਰੂ ਉਹੀ ਡਿੱਗੂ, ਜੇ ਕੋਈ ਚੀਜ਼ ਉੱਪਰ ਜਾਂਦੀ ਓਹਨੇ ਥੱਲੇ ਤਾਂ ਆਉਣਾ ਈ ਆ…. ਮੈਂ ਤਾਂ ਇੱਦਾਂ ਈ ਕਰੂੰ।” ਪਰਥ ਦਾ ਵਸਨੀਕ ਰਾਜਵਿੰਦਰ ਬਾਵਾ ਸਿੱਧੂ ਮੂਸੇ ਵਾਲ਼ੇ ਦੇ ਗੀਤਾਂ ਨੂੰ ਬਹੁਤ ਪਸੰਦ ਕਰਦਾ ਹੈ।

ਬਾਵਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਸਿੱਧੂ ਮੂਸੇ ਵਾਲ਼ੇ ਦੇ ਐਡੀਲੈਡ, ਮੈਲਬੌਰਨ ਅਤੇ ਪਰਥ ਵਾਲੇ ਸ਼ੋਆਂ ਵਿੱਚ ਉਚੇਚੇ ਤੌਰ ਤੇ ਪਹੁੰਚਿਆ। “ਸਿੱਧੂ ਮੂਸੇ ਵਾਲ਼ੇ ਦੇ ਤਿੰਨੋ ਸ਼ੋ ਮੈਨੂੰ ਬਹੁਤ ਪਸੰਦ ਆਏ। ਸਭ ਨੇ ਉਸਦੀ ਗਾਇਕੀ ਦਾ ਭਰਪੂਰ ਆਨੰਦ ਲਿਆ। ਉਸਦੇ ਫੈਨਜ਼ ਨੇ ਉੱਚੀ -ਉੱਚੀ ਰੌਲ਼ਾ ਪਾਕੇ ‘ਮੂਸੇ ਵਾਲ਼ਾ, ਮੂਸੇ ਵਾਲ਼ਾ ਹੋਈ ਪਈ ਆ’ ਆਖਕੇ ਉਸਦਾ ਸਟੇਜ ਤੇ ਸਵਾਗਤ ਕੀਤਾ।” “ਨੁਕਤਾਚੀਨੀ ਕਰਨ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਿੱਧੂ ਨਵੇਂ ਸਮੇਂ ਦਾ ਗਾਇਕ ਹੈ। ਹਾਂ, ਜੇ ਕਿਸੇ ਨੂੰ ਉਸਦੀ ਗਾਇਕੀ ਚੰਗੀ ਨਹੀ ਲੱਗਦੀ, ਤਾਂ ਨਾ ਸੁਣੋ, ਨਾ ਦੇਖੋ, ਇਹ ਕੋਈ ਮਜਬੂਰੀ ਥੋੜ੍ਹੀ ਹੈ।” ਮੈਲਬੌਰਨ ਦਾ ਵਸਨੀਕ ਗੁਰਪ੍ਰੀਤ ਸਿੰਘ ਰਵਾਇਤੀ ਅਤੇ ਮਿਆਰੀ ਪੰਜਾਬੀ ਗਾਇਕੀ ਦੇ ਹੱਕ ਵਿੱਚ ਹੈ।

ਗੁਰਪ੍ਰੀਤ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਉਨ੍ਹਾਂ ਸਾਰੇ ਗਾਇਕਾਂ ਅਤੇ ਗੀਤਕਾਰਾਂ ਦੇ ਵਿਰੋਧ ਵਿੱਚ ਹੈ ਜੋ ਝੂਠੀ ਸ਼ਾਨ, ਅਸਲਾ, ਹਿੰਸਾ ਅਤੇ ਮਾਰ-ਧਾੜ ਨੂੰ ਆਪਣੇ ਗਾਣਿਆਂ ਵਿੱਚ ਦਰਸਾਉਂਦੇ ਹਨ। “ਲੋਕ ਉਸਦੇ ਨਾਲ ਗਾਉਣਗੇ ‘ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲ਼ਾ’ ਪਰ ਦਿਲ ਕੀਹਨੇ ਪਾੜ੍ਹਕੇ ਦੇਖਿਆ, ਗੱਲ ਤਾਂ ਤੁਹਾਡੀ ਸਮਾਜ ਨੂੰ ਦੇਣ ਦੀ ਹੈ ਮੈਨੂੰ ਇਹ ਗੱਲ ਕਹਿਣ ‘ਚ ਕੋਈ ਹਰਜ ਨਹੀਂ ਕਿ ਇਨ੍ਹਾਂ ਲੋਕਾਂ ਸਾਡੇ ਸਮਾਜ ਦਾ ਬੇੜ੍ਹਾ ਗਰਕ ਕੀਤਾ ਹੋਇਆ ਹੈ।” ਸਿੱਧੂ ਮੂਸੇ ਵਾਲ਼ੇ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਨਾਲ਼ 1.6 ਮਿਲੀਅਨ ਤੋਂ ਵੀ ਵੱਧ ਲੋਕ ਜੁੜ੍ਹੇ ਹੋਏ ਹਨ। ਉਸਦੇ ਯੂਟਿਊਬ ਉੱਤੇ ਦਿਖਾਏ ਜਾਂਦੇ ਗਾਣਿਆਂ ਦੇ ਵਿਊਜ਼ ਦੀ ਗਿਣਤੀ ਵੀ ਮਿਲਿਅਨਜ਼ ਵਿੱਚ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!