ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੱਟੀ ਦੇ ਪਿੰਡ ਕੈਰੋਂ ਵਿਖੇ ਇਕ ਲੜਕੀ ਸੁਖਜੀਵਨਜੀਤ ਕੌਰ ਪੁੱਤਰੀ ਗੁਲਜ਼ਾਰ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਦਾ ਕਾਰਨ ਆਇਲਟਸ ਦੀ ਪ੍ਰੀਖਿਆ ‘ਚੋਂ ਘੱਟ ਬੈਂਡ ਆਉਣਾ ਦੱਸਿਆ ਜਾ ਰਿਹਾ ਹੈ।

ਮਿ੍ਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਸੁਖਜੀਵਨਜੀਤ ਕੌਰ ਨੇ ਵਿਦੇਸ਼ ਜਾਣ ਲਈ ਆਇਲਟਸ ਦਾ ਪੇਪਰ ਦਿੱਤਾ ਸੀ। ਬੀਤੇ ਦਿਨੀਂ ਆਇਲਟਸ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਉਸ ਦੇ ਘੱਟ ਬੈਂਡ ਆਉਣ ਕਾਰਨ ਉਹ ਪਰੇਸ਼ਾਨ ਹੋ ਗਈ ਤੇ ਐਤਵਾਰ ਰਾਤ ਉਸ ਨੇ ਘਰ ‘ਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ।

ਪਤਾ ਲੱਗਣ ‘ਤੇ ਪਰਿਵਾਰਕ ਮੈਂਬਰ ਉਸ ਨੂੰ ਤਰਨਤਾਰਨ ਦੇ ਇਕ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।

ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

ਤਾਜਾ ਜਾਣਕਾਰੀ
IELTS ‘ਚ ਘੱਟ ਬੈਂਡ ਆਉਣ ‘ਤੇ ਦਿੱਤੀ ਜਾਨ ਅਤੇ……
ByadminFebruary 13, 2019Comments Off on IELTS ‘ਚ ਘੱਟ ਬੈਂਡ ਆਉਣ ‘ਤੇ ਦਿੱਤੀ ਜਾਨ ਅਤੇ……
Previous Postਗੋਡਿਆਂ ਭਾਰ ਬੈਠ ਕੇ ਕੁੜੀ ਨੂੰ ਕੀਤਾ ਪਰਪੋਜ਼ ਕੁੜੀ ਨੇ ਦਿੱਤਾ ਕਰਾਰਾ ਜਵਾਬ(Video)
Next Postਹਲਦੀ ਦੀ ਪੰਜੀਰੀ ਸਰੀਰ ਨੂੰ ਬਣਾ ਦੇਵੇਗੀ ਲੋਹੇ ਤੋਂ ਮਜ਼ਬੂਤ..