BREAKING NEWS
Search

ICU ਚ ਭਰਤੀ ਇਹ ਚੋਟੀ ਦਾ ਐਕਟਰ ਅਮੀਰ ਖਾਨ ਅਤੇ ਸੋਨੂੰ ਸੂਦ ਕੋਲੋਂ ਮੰਗ ਰਿਹਾ ਮਦਦ

ਚੋਟੀ ਦਾ ਐਕਟਰ ਅਮੀਰ ਖਾਨ ਅਤੇ ਸੋਨੂੰ ਸੂਦ ਕੋਲੋਂ ਮੰਗ ਰਿਹਾ ਮਦਦ

ਇਸ ਜਿੰਦਗੀ ਵਿਚ ਕੋਈ ਪਤਾ ਨਹੀਂ ਲਗਦਾ ਕੇ ਕਿਸ ਤੇ ਕਿਸ ਸਮੇਂ ਕਿਹੋ ਜਿਹੇ ਦਿਨ ਆ ਜਾਣ ਅਤੇ ਉਹ ਪਾਈ ਪਾਈ ਦਾ ਮੁਹਥਾਜ ਹੋ ਜਾਵੇ। ਕਈ ਵਾਰ ਇਨਸਾਨ ਨੂੰ ਇਹੋ ਜਿਹੀਆਂ ਬਿਮਾਰੀਆਂ ਵੀ ਘੇਰ ਲੈਂਦੀਆਂ ਹਨ ਜੋ ਇਨਸਾਨ ਨੂੰ ਦੂਜਿਆਂ ਕੋਲੋਂ ਮਦਦ ਮੰਗਣ ਲਈ ਮਜਬੂਰ ਕਰ ਦਿੰਦੀਆਂ ਹਨ ਅਜਿਹੀ ਹੀ ਇੱਕ ਵੱਡੀ ਖਬਰ ਆ ਰਹੀ ਹੈ ਕੇ ਚੋਟੀ ਦਾ ਐਕਟਰ ਇਹਨਾਂ ਦਿਨਾਂ ਵਿਚ ਬਹੁਤ ਜਿਆਦਾ ਹੀ ਮੰਦੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸਨੇ ਅਮੀਰ ਖਾਨ ਅਤੇ ਸੋਨੂੰ ਸੂਦ ਕੋਲੋਂ ਮਦਦ ਮੰਗੀ ਹੈ।

ਟੀਵੀ ਅਤੇ ਫਿਲਮ ਇੰਡਸਟਰੀ ਵਿਚ ਕਈ ਅਹਿਮ ਰੋਲ ਨਿਭਾਅ ਚੁੱਕੇ ਅਦਾਕਾਰ ਅਨੁਪਮ ਸ਼ਿਆਮ ਦੀ ਸਿਹਤ ਅਚਾਨਕ ਵਿਗੜ ਗਈ ਹੈ ਅਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਮੁੰਬਈ ਦੇ ਗੋਰੇਗਾਂਵ ਇਲਾਕੇ ਕੇ ਲਾਈਫਲਾਈਨ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਫਿਲਹਾਲ ਉਹ ਆਈਸੀਯੂ ਵਿਚ ਹਨ ਅਤੇ ਉਹਨਾਂ ਦੀ ਸਿਹਤ ਗੰਭੀਰ ਹੈ।

ਉਹਨਾਂ ਦੇ ਕਰੀਬੀ ਦੋਸਤ ਅਤੇ ਫਿਲਮਕਾਰ ਐਸ ਰਾਮਚੰਦਰ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਹ ਸੋਨੂੰ ਸੂਦ ਅਤੇ ਆਮਿਰ ਖ਼ਾਨ ਕੋਲ ਮਦਦ ਦੀ ਗੁਹਾਰ ਲਗਾ ਰਹੇ ਹਨ।ਮੀਡੀਆ ਨਾਲ ਗੱਲਬਾਤ ਕਰਦਿਆਂ ਅਨੁਪਮ ਦੇ ਭਰਾ ਅਨੁਰਾਗ ਸ਼ਿਆਮ ਨੇ ਦੱਸਿਆ ਕਿ ਅਨੁਪਮ ਨੂੰ ਕਿਡਨੀ ਦੀ ਸਮੱਸਿਆ ਸੀ ਅਤੇ ਪੈਸਿਆਂ ਦੀ ਤੰਗੀ ਕਾਰਨ ਉਹਨਾਂ ਨੇ ਅਪਣਾ ਇਲਾਜ ਵੀ ਨਹੀਂ ਕਰਵਾਇਆ ਕਿਉਂਕਿ ਉਹਨਾਂ ਕੋਲ ਕਾਫੀ ਸਮੇਂ ਤੋਂ ਕੰਮ ਨਹੀਂ ਸੀ।

10 ਦਿਨ ਪਹਿਲਾਂ ਹੀ ਉਹਨਾਂ ਦਾ ਡਾਇਲਸਿਸ ਕਰਵਾਉਣਾ ਸ਼ੁਰੂ ਕੀਤਾ ਪਰ ਬੀਤੀ ਰਾਤ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਫਿਲਹਾਲ ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਦੱਸ ਦਈਏ ਕਿ ਅਨੁਪਮ ਦੇ ਭਰਾ ਨੇ ਲੋਕਾਂ ਕੋਲੋਂ ਆਰਥਕ ਮਦਦ ਮੰਗੀ ਹੈ ਕਿਉਂਕਿ ਉਹਨਾਂ ਕੋਲ ਕੋਈ ਕੰਮ ਨਹੀਂ ਹੈ, ਜਿਸ ਕਾਰਨ ਉਹ ਆਰਥਕ ਤੰਗੀ ਦਾ ਸਾਹਮਣਾ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਹਿੰਦੀ ਸੀਰੀਅਲ ਪ੍ਰਤਿੱਗਿਆ ਵਿਚ 62 ਸਾਲਾ ਅਨੁਪਮ ਸ਼ਾਮ ਵੱਲੋਂ ਨਿਭਾਏ ਜਾ ਰਹੇ ਠਾਕੁਰ ਸੱਜਣ ਸਿੰਘ ਦੇ ਕਿਰਾਦਰ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿਚ ਪੈਦਾ ਹੋਏ ਅਤੇ ਉਹਨਾਂ ਨੇ ਨਾਟਕ ਦੀ ਦੁਨੀਆਂ ਤੋਂ ਅਪਣੇ ਅਦਾਕਾਰੀ ਸਫਰ ਦੀ ਸ਼ੁਰੂਆਤ ਕੀਤੀ ਸੀ।error: Content is protected !!