ਅੱਜ ਦੇ ਜ਼ਿਆਦਾ ਤਰ ਗਾਇਕ ਵੱਧ ਤੋਂ ਵੱਧ ਪੈਸੇ ਕਮਾਉਣ ਲਈ ਕਾਮ ਉਕਸਾਊ ਗਾਇਕੀ ਪੇਸ਼ ਕਰ ਰਹੇ ਹਨ। ਅਜਿਹੀ ਗਾਇਕੀ ਨੂੰ ਪਰਿਵਾਰ ਸਮੇਤ ਬੈਠ ਕੇ ਟੀ. ਵੀ. ਚੈਨਲਾਂ ਉਤੇ ਨਾ ਸੁਣਿਆ ਜਾ ਸਕਦਾ ਹੈ ਤੇ ਨਾ ਹੀ ਵੇਖਿਆ ਜਾ ਸਕਦਾ ਹੈ। ਹਰ ਨੌਜਵਾਨ ਆਪਣੀ ਭੈਣ ਅਤੇ ਮਾਂ ਨੂੰ ਅਜੋਕੀ ਗਾਇਕੀ ਸੁਣਨ ਤੋਂ ਤਾਂ ਰੋਕ ਰਹੇ ਹਨ ਪਰ ਆਪ ਦੂਜੇ ਦੀਆਂ ਧੀਆਂ ਭੈਣਾਂ ਦੀਆਂ ਅਸ਼ਲੀਲ ਗਾਇਕੀ ਦੀਆਂ ਬਣੀਆਂ ਵੀਡੀਓ ਬੜੇ ਚਾਅ ਨਾਲ ਵੇਖ ਅਤੇ ਸੁਣ ਰਹੇ ਹਨ।
ਸੰਗੀਤ ਮਨੁੱਖ ਦੀ ਰੂਹ ਵਿੱਚ ਖਿੜਾਓ ਪੈਦਾ ਕਰਦਾ ਹੈ। ਥੱਕੇ ਟੁੱਟੇ ਮਨੁੱਖ ਦੀ ਥਕਾਵਟ ਨੂੰ ਦੂਰ ਕਰਦਾ ਹੈ। ਪਰ ਅੱਜ ਨਾ ਤਾਂ ਦਿਲਾਂ ਨੂੰ ਟੁੰਬਣ ਵਾਲਾ ਸੰਗੀਤ ਹੀ ਹੈ ਤੇ ਨਾ ਹੀ ਦਿਲਾਂ ਨੂੰ ਧੂ ਪਾਉਣ ਵਾਲੀ ਗੀਤਕਾਰੀ ਅਤੇ ਗਾਇਕੀ …। ਪੂਰੀ ਦੀ ਪੂਰੀ ਅਜੋਕੀ ਗਾਇਕੀ ਔਰਤ, ਜੱਟ, ਹਥਿਆਰਾਂ, ਆਸ਼ਕੀ ਅਤੇ ਨਸ਼ਿਆਂ ਦੁਆਲੇ ਹੀ ਘੁੰਮ ਰਹੀ ਹੈ। ਪੰਜਾਬੀ ਗਾਇਕਾਂ ਵਲੋਂ ਗੀਤਾਂ ਵਿੱਚ ਲਗਾਤਾਰ ਹਥਿਆਰਾਂ ਦਾ ਪ੍ਰਦਰਸ਼ਨ ਹਿੰਸਾ ਅਤੇ ਕਤਲੇਆਮ ਨੌਜਵਾਨ ਪੀੜ੍ਹੀ ਨੂੰ ਨਾ ਕੇਵਲ ਗੁਮਰਾਹ ਕਰ ਰਿਹਾ ਹੈ ਬਲਕਿ ਨੌਜਵਾਨਾਂ ਲਈ ਘਾਤਕ ਵੀ ਹੋ ਰਿਹਾ ਹੈ। ਦੂਜਿਆਂ ਦਾ ਜਾਨ ਲੈਣ ਲਈ ਗਾਇਕ ਨੌਜਵਾਨਾਂ ਨੂੰ ਉਕਸਾ ਰਹੇ ਹਨ। 18 ਤੋ 20 ਸਾਲ ਦੇ ਨੌਜਵਾਨਾਂ `ਤੇ ਇਹ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਅਜੋਕੀ ਗਾਇਕੀ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤਿਆਂ ਉਪਰ ਚੱਲਣ ਲਈ ਉਕਸਾ ਰਹੀ ਹੈ। ਅੱਜ ਤਾਂ ਨੌਜਵਾਨ ਪੀੜ੍ਹੀ ਇਹ ਗਾਇਕੀ ਬੜੇ ਚਾਅ ਅਤੇ ਜੋਸ਼ ਨਾਲ ਸੁਣ ਰਹੀ ਹੈ ਪਰ ਜਦੋਂ ਕੱਲ ਨੂੰ ਉਹਨਾਂ ਦੇ ਘਰ ਧੀ ਜੰਮ ਪਵੇਗੀ ਫਿਰ ਇਹ ਗਾਇਕੀ ਉਹਨਾਂ ਦੇ ਕੰਨਾਂ ਵਿੱਚ ਕੁੜੱਤਣ ਮਹਿਸੂਸ ਹੋਵੇਗੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। ਫਿਰ ਸਿਰਫ ਪਛਤਾਵਾ ਵੀ ਪੱਲੇ ਰਹਿ ਜਾਵੇਗਾ।Image result for gurnam bhullar
ਭਾਰਤ ਦੇ ਸੰਵਿਧਾਨ ਦੀ ਧਾਰਾ 19 ਅਨੁਸਾਰ ਭਾਰਤ ਦੇ ਹਰ ਨਾਗਰਿਕ ਨੂੰ ਭਾਸ਼ਣ ਦੇਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਹੈ। ਪਰ ਇਹ ਅਜ਼ਾਦੀ ਅਸੀਮਤ ਨਹੀਂ ਹੈ ਕਿਉਂਕਿ ਅਜ਼ਾਦੀ ਉਪਰ ਸਰਕਾਰ ਹੇਠ ਲਿਖੇ ਅਧਾਰਾਂ `ਤੇ ਰੋਕ ਲਗਾ ਸਕਦੀ ਹੈ:- (ੳ) ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ (ਅ) ਰਾਜ ਦੀ ਸੁਰੱਖਿਆ (ੲ) ਵਿਦੇਸ਼ਾਂ ਨਾਲ ਮਿੱਤਰਤਾ ਭਰੇ ਸਬੰਧ (ਸ) ਜਨਤਕ ਵਿਵਸਥਾ (ਹ) ਸਦਾਚਾਰ ਅਤੇ ਨੈਤਿਕਤਾ (ਕ) ਅਦਾਲਤਾਂ ਦਾ ਅਪਮਾਨ (ਖ) ਮਾਣਹਾਨੀ (ਗ) ਅਪਰਾਧਾਂ ਲਈ ਉਕਸਾਉਣਾ।
ਅਜੋਕੀ ਗਾਇਕੀ ਉਪਰੋਕਤ ਵਿੱਚੋਂ ਚਾਰ ਅਧਾਰਾਂ ਦੀ ਸ਼ਰੇਆਮ ਉਲੰਘਣਾ ਕਰਦੀ ਹੈ ਜਿਵੇਂ ਜਨਤਕ ਵਿਵਸਥਾ, ਸਦਾਚਾਰ ਅਤੇ ਨੈਤਿਕਤਾ, ਮਾਣਹਾਨੀ ਅਤੇ ਅਪਰਾਧਾਂ ਲਈ ਉਕਸਾਉਣਾ ਆਦਿ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਅਧਾਰਾਂ `ਤੇ ਕਿਸੇ ਵੀ ਸਰਕਾਰ ਨੇ ਅਜੋਕੀ ਗਾਇਕੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਜੇ ਅਸੀਂ ਅੱਜ ਗੰਭੀਰਤਾ ਨਾਲ ਵਿਚਾਰ ਕਰੀਏ ਕਿ ਅਜੋਕੀ ਪੰਜਾਬੀ ਗਾਇਕੀ ਦੀ, ਪੰਜਾਬੀ ਜ਼ੁਬਾਨ, ਪੰਜਾਬੀ ਸਭਿਆਚਾਰ ਅਤੇ ਪੰਜਾਬੀਆਂ ਨੂੰ ਕੀ ਦੇਣ ਹੈ ਅਤੇ ਇਸ ਨੇ ਪੰਜਾਬ ਅਤੇ ਪੰਜਾਬੀ ਲੋਕਾਂ ਦਾ ਕੀ ਸੰਵਾਰਿਆ ਹੈ? ਤਾਂ ਨਿਰਸੰਕੋਚ ਬੜੇ ਦੁੱਖ ਨਾਲ ਕਿਹਾ ਜਾ ਸਕਦਾ ਹੈ ਕਿ ਅਜੋਕੀ ਗਾਇਕੀ ਨੇ ਪੰਜਾਬੀ ਜ਼ੁਬਾਨ, ਪੰਜਾਬੀ ਸਭਿਆਚਾਰ ਅਤੇ ਪੰਜਾਬੀਆਂ ਦਾ ਸੰਵਾਰਿਆ ਤਾਂ ਕੁੱਝ ਵੀ ਨਹੀਂ ਪਰ ਵਿਗਾੜਿਆ ਬਹੁਤ ਕੁੱਝ ਹੈ।Image result for gurnam bhullar ਪੰਜਾਬ, ਪੰਜਾਬੀ ਸਭਿਆਚਾਰ ਅਤੇ ਨੌਜਵਾਨ ਪੀੜ੍ਹੀ ਨੂੰ ਬਰਬਾਦੀ ਦੀ ਰਾਹ `ਤੇ ਤੋਰਿਆ ਹੈ। ਪੰਜਾਬੀਆਂ ਦੀ ਨਿਵੇਕਲੀ ਅਤੇ ਵਿਲੱਖਣ ਪਛਾਣ ਦੀ ਪੂਰੀ ਤਰ੍ਹਾਂ ਪੱਟੀ ਮੇਸ ਕੀਤੀ ਹੈ। ਗੁਰੂਆਂ ਅਤੇ ਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਦੀ ਘੋਰ ਨਿਰਾਦਰੀ ਕੀਤੀ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਰਾਹ ਤੋਰਿਆ ਹੈ। ਮਿਹਨਤਕਸ਼ ਪੰਜਾਬੀ ਜੱਟ ਨੂੰ ਅੱਖੜ, ਧੱਕੇ ਸ਼ਾਹੀ ਕਰਨ ਵਾਲਾ, ਹਿੰਸਕ, ਵਿਹਲੜ੍ਹ, ਆਸ਼ਕ ਅਤੇ ਵੱਢ-ਟੁੱਕ ਕਰਨ ਅਤੇ ਅੜ੍ਹਬ ਸੁਭਾਅ ਵਾਲਾ ਬਣਾ ਕੇ ਪੇਸ਼ ਕੀਤਾ ਹੈ।
ਸ਼ਰਮ ਹਯਾ ਦੀਆਂ ਧੱਜੀਆਂ ਉਡਾਈਆਂ ਹਨ। ਸਮਾਜਿਕ ਸਿਸਟਮ ਵਿੱਚ ਉਥਲ-ਪੁਥਲ ਮਚਾ ਦਿਤੀ ਹੈ। ਨਫਰਤ ਅਤੇ ਬਦਲੇ ਖੋਰੀ ਦੀ ਭਾਵਨਾ ਪੈਦਾ ਕੀਤੀ ਹੈ।
ਜਿਥੇ ਗੁਰੂ ਸਾਹਿਬਾਨ ਨੇ ਔਰਤ ਨੂੰ ਆਪਣੀ ਬਾਣੀ ਵਿੱਚ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਵਰਗੇ ਆਦਰ ਅਤੇ ਸਤਿਕਾਰ ਭਰੇ ਸ਼ਬਦਾਂ ਨਾਲ ਨਿਵਾਜਿਆ ਸੀ, ਉਥੇ ਗਾਇਕਾਂ ਅਤੇ ਗੀਤਕਾਰਾਂ ਨੇ ਆਪਣੇ ਗੀਤਾਂ ਵਿੱਚ ਔਰਤ ਦਾ ਹੱਦੋਂ ਵੱਧ ਕੇ ਨਿਰਾਦਰ ਕਰਕੇ ਔਰਤ ਨੂੰ ‘ਵਿਸਕੀ ਦੀ ਬੋਤਲ’ ‘ਅੱਗ’ ‘ਬੰਦੂਕ ਦੀ ਗੋਲੀ’ ‘ਸੱਪਣੀ’ ‘ਪੁਰਜ਼ਾ’ ‘ਮੋਬਾਇਲ ਫੋਨ ਦੀ ਟੱਚ ਸਕਰੀਨ’ ਅਤੇ ‘ਪਟੋਲਾ’ ਆਦਿ ਨਿਰਾਦਰੀ ਭਰੇ ਵਿਸ਼ਲੇਸ਼ਣਾਂ ਨਾਲ ਨਿਵਾਜਿਆ ਹੈ।Image result for gurnam bhullar ਔਰਤ ਨੂੰ ਸਿਰਫ਼ ‘ਕਾਮ ਦਾ ਖਿਡੌਣਾ’ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ‘ਆਸ਼ਕੀ ਦਾ ਅੱਡਾ’ ਐਲਾਨਿਆ ਗਿਆ ਹੈ। ਕਲਾਸਾਂ ਵਿੱਚ ਵੀ ਆਸ਼ਕੀ ਦੀਆਂ ਵੀਡੀਓ ਫਿਲਮਾਂ ਬਣਾ ਕੇ ਵਿਦਿਅਕ ਢਾਂਚੇ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।
ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਸ਼ਕੀ ਕਿਵੇਂ ਕਰਨੀ ਹੈ? ਕੁੜੀਆਂ ਨਾਲ ‘ਲੱਵ ਅਫੇਅਰਜ਼’ ਕਿਵੇਂ ਬਨਾਉਣੇ ਹਨ? ਕੁੜੀਆਂ ਦੀ ਖਾਤਿਰ ਕਿਵੇਂ ਲੜਾਈਆਂ ਕਰਨੀਆਂ ਹਨ? ਪੜ੍ਹਾਈਆਂ ਲਈ ਮਿਹਨਤ ਕਰਨ ਦੀ ਬਜਾਇ ਕਾਲਜ ਕੰਟੀਨਾਂ ਵਿੱਚ ਬੈਠ ਕੇ ਮਾਪਿਆਂ ਦੀ ਖੂਨ ਪਸੀਨੇ ਦੀ ਕਮਾਈ ਆਸ਼ਕੀ `ਤੇ ਕਿਵੇਂ ਬਰਬਾਦ ਕਰਨੀ ਹੈ? ਐਹੋ ਜਿਹਾ ਹੀ ਕੁੱਝ ਗੀਤਾਂ ਵਿੱਚ ਸਿਖਾਇਆ ਜਾ ਰਿਹਾ ਹੈ। ਸਕੂਲ ਅਤੇ ਕਾਲਜ ਵਿੱਚ ਭੇਜੀ ਗਈ ਧੀ ਦਾ ਹਰ ਬਾਪ ਇਹ ਸਭ ਕੁੱਝ ਸੁਣ ਅਤੇ ਵੇਖ ਕੇ ਚਿੰਤਾ ਵਿੱਚ ਡੁੱਬ ਜਾਂਦਾ ਹੈ। ਧੀ ਦੀ ਫਿਕਰ ਵਿੱਚ ਹਮੇਸ਼ਾ ਉਹਦੀ ਜਾਨ ਮੁੱਠੀ ਵਿੱਚ ਆਈ ਰਹਿੰਦੀ ਹੈ। ਗਾਇਕਾਂ ਤੇ ਗੀਤਕਾਰਾਂ ਨੇ ਹਿੱਕ ਦੀ ਜ਼ੋਰ ਨਾਲ ਕੁੜੀਆਂ ਨੂੰ ਲਿਜਾਣ ਬਾਰੇ ਗੀਤ ਲਿਖੇ ਅਤੇ ਗਾਏ ਹਨ। ਤੱਦ ਹੀ ਪੰਜਾਬ ਵਿੱਚ ਕੁੜੀਆਂ ਨੂੰ ਜ਼ਬਰਦਸਤੀ ਲਿਜਾਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬੀ ਗਾਇਕਾਂ ਅਨੁਸਾਰ, ਔਰਤ ਅੱਜ ਵੀ ਆਦਮੀ ਦੀ ਜਗੀਰ, ਭੋਗ-ਵਿਲਾਸ ਦੀ ਵਸਤੂ ਅਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੀ ਹੋਈ ਹੈ। ਅਜਿਹੀ ਸੋਚ ਵਾਲੇ ਲੋਕਾਂ ਵਲੋਂ ਧੀ ਜਾਂ ਕਿਸੇ ਕੁੜੀ ਦੀ ਇੱਜ਼ਤ ਨੂੰ ਬਚਾਉਣ ਵਾਲੇ ਵਿਅਕਤੀ ਦਾ ਕਤਲ ਵੀ ਕੀਤਾ ਜਾ ਰਿਹਾ ਹੈ। ਇਹ ਗਾਇਕ ਭੁਲ ਗਏ ਹਨ ਕਿ ਪੰਜਾਬੀਆਂ ਸਿੱਖਾਂ ਨੇ ਤਾਂ ਮੁਗ਼ਲ ਧਾੜਵੀਆਂ ਤੋਂ ਭਾਰਤੀ ਔਰਤਾਂ ਦੀ ਇੱਜ਼ਤ ਬਚਾਈ ਸੀ। ਔਰਤ ਨੂੰ ਹਮੇਸ਼ਾ ਮਾਣ ਸਤਿਕਾਰ ਦਿਤਾ ਹੈ। ਦੁੱਖ ਦੀ ਗੱਲ ਹੈ ਕਿ ਉਹ ਪੰਜਾਬੀ ਅਤੇ ਸਿੱਖ ਅੱਜ ਕਿਧਰ ਨੂੰ ਤੁਰ ਪਏ ਹਨ।
ਵਾਇਰਲ