ਵਿਆਹ ਦੀਆਂ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ

ਇਕ ਪਾਸੇ ਜਿੱਥੇ ਪੰਜਾਬ ਦੀ ਸਿਆਸਤ ਵਿੱਚ ਕਾਫੀ ਖ-ਲ-ਬ-ਲੀ ਮਚੀ ਹੋਈ ਹੈ । ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿੱਥੇ ਮੁੱਖ ਮੰਤਰੀ ਦੇ ਕਾਰਜ ਸੰਭਾਲ ਕੇ ਕੰਮ ਕੀਤੇ ਜਾ ਰਹੇ ਹਨ । ਪਰ ਇਸੇ ਵਿਚਕਾਰ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਕਾਫ਼ੀ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਕਿਉਂਕਿ ਅੱਜ ਚਰਨਜੀਤ ਸਿੰਘ ਚੰਨੀ ਤੇ ਵੱਡੇ ਬੇਟੇ ਨਵਜੀਤ ਸਿੰਘ ਦਾ ਵਿਆਹ ਹੋਇਆ ਹੈ । ਨਵਜੀਤ ਸਿੰਘ ਤੇ ਸਿਮਰਨਧੀਰ ਕੌਰ ਅੱਜ ਵਿਆਹੁਤਾ ਬੰਧਨ ਵਿੱਚ ਬੱਝ ਗਏ ਹਨ ।

ਜਿਸ ਦੇ ਚਲਦੇ ਮੁੱਖ – ਮੰਤਰੀ ਦੇ ਪਰਿਵਾਰ ‘ਚ ਹੁਣ ਕਾਫ਼ੀ ਖ਼ੁਸ਼ੀਆਂ ਵੇਖਣ ਨੂੰ ਮਿਲ ਰਹੀਆਂ ਹਨ । ਢੋਲ ਨਗਾਰੇ ਵਜ ਰਹੇ ਹਨ । ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦਾ ਅਨੰਦ ਕਾਰਜ ਮੋਹਾਲੀ ਵਿੱਚ ਸਥਿਤ ਗੁਰਦੁਆਰਾ ਸੱਚਾ ਧੰਨ ਸਾਹਿਬ ਵਿਖੇ ਹੋਏ । ਚੰਨੀ ਪਰਿਵਾਰ ਵੱਲੋਂ ਇਹ ਵਿਆਹ ਬਿਲਕੁਲ ਸਾਦਾ ਰੱਖਿਆ ਗਿਆ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਨਵਜੀਤ ਸਿੰਘ ਤੇ ਸਿਮਰਨਧੀਰ ਕੌਰ ਦਾ ਜਿਸ ਗੁਰਦੁਆਰਾ ਸਹਿਬ ਵਿੱਚ ਆਨੰਦ ਕਾਰਜ ਹੋਇਆ ਹੈ,

ਉਸ ਨੂੰ ਬਹੁਤ ਹੀ ਸੋਹਣੇ ਫੁੱਲਾਂ ਦੇ ਨਾਲ ਸਜਾਇਆ ਗਿਆ । ਇਸ ਮੌਕੇ ਪੁਲੀਸ ਵੱਲੋਂ ਵੀ ਸਾਰੇ ਪੁਖਤਾ ਪ੍ਰਬੰਧ ਦਾ ਖਾਸ ਧਿਆਨ ਰੱਖਿਆ ਗਿਆ ਸਨ । ਇਸ ਸਾਦੇ ਵਿਆਹ ਵਿੱਚ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਖ ਮੰਤਰੀ ਦੇ ਬਹੁਤ ਹੀ ਕਰੀਬੀ ਦੋਸਤ ਅਤੇ ਪੰਜਾਬ ਕੈਬਨਿਟ ਦੇ ਮੰਤਰੀਆਂ ਤੋਂ ਇਲਾਵਾ ਕੁਝ ਖ਼ਾਸ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ । ਹਰ ਪਾਸੇ ਖ਼ੁਸ਼ੀ ਖ਼ੁਸ਼ੀ ਤੇ ਰੌਣਕਾਂ ਹੀ ਰੌਣਕਾਂ ਨਜ਼ਰ ਆ ਰਹੀਆਂ ਸਨ ।

ਉੱਥੇ ਹੀ ਆਪਣੇ ਬੇਟੇ ਦੇ ਵਿਆਹ ਦੀ ਖੁਸ਼ੀ ‘ਚ ਚਰਨਜੀਤ ਸਿੰਘ ਚੰਨੀ ਵਿਆਹ ਲਈ ਖਾਸ ਸਜਾਈ ਫੁੱਲਾਂ ਦੇ ਨਾਲ ਫਾਰਚਿਊਨਰ ਗੱਡੀ ਖੁਦ ਚਲਾ ਕੇ ਗੁਰਦੁਆਰਾ ਸੱਚਾ ਧੰਨ ਸਾਹਿਬ ਵਿਖੇ ਪਹੁੰਚੇ । ਇਸ ਦੌਰਾਨ ਜਿੱਥੇ ਕਈ ਉੱਘੀਆਂ ਸ਼ਖ਼ਸੀਅਤਾਂ ਪਹੁੰਚੀਆਂ ਸਨ ਉੱਥੇ ਹੀ ਇਸ ਮੌਕੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ,ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ, ਮੰਤਰੀ ਰਣਦੀਪ ਸਿੰਘ ਨਾਭਾ ਤੋਂ ਇਲਾਵਾ ਕਈ ਕਾਂਗਰਸੀ ਵਿਧਾਇਕਾਂ ਅਤੇ ਸੀਨੀਅਰ ਆਗੂ ਅੱਜ ਇਸ ਪਵਿੱਤਰ ਵਿਆਹ ਦੇ ਬੰਧਨ ਵਿੱਚ ਬੱਝੇ ਨਵ ਜੋਡ਼ੀ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਸਨ ।

Home ਤਾਜਾ ਜਾਣਕਾਰੀ CM ਚੰਨੀ ਦੇ ਪੁੱਤਰ ਦੇ ਵਿਆਹ ਦੀਆਂ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ ਇਹ ਇਹ ਖਾਸ ਮਹਿਮਾਨ ਹੋਏ ਸ਼ਾਮਲ

ਤਾਜਾ ਜਾਣਕਾਰੀ
CM ਚੰਨੀ ਦੇ ਪੁੱਤਰ ਦੇ ਵਿਆਹ ਦੀਆਂ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ ਇਹ ਇਹ ਖਾਸ ਮਹਿਮਾਨ ਹੋਏ ਸ਼ਾਮਲ
ByadminOctober 10, 2021Comments Off on CM ਚੰਨੀ ਦੇ ਪੁੱਤਰ ਦੇ ਵਿਆਹ ਦੀਆਂ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ ਇਹ ਇਹ ਖਾਸ ਮਹਿਮਾਨ ਹੋਏ ਸ਼ਾਮਲ
Previous Postਹੁਣੇ ਹੁਣੇ ਹੁਣੇ ਹੁਣੇ ਚੰਨੀ ਸਰਕਾਰ ਨੂੰ ਸਿੱਧੂ ਨੇ ਟਵੀਟ ਕਰ ਦਿੱਤੀ ਇਹ ਨਸੀਹਤ – ਹੋ ਗਈ ਸਾਰੇ ਪਾਸੇ ਚਰਚਾ
Next Postਸਾਵਧਾਨ : ਪੰਜਾਬ ਚ ਇਥੇ ਪਿੰਡ ਅਤੇ ਸ਼ਹਿਰਾਂ ਵਾਲਿਆਂ ਲਈ ਜਾਰੀ ਹੋ ਗਿਆ ਇਹ ਹੁਕਮ – ਤਾਜਾ ਵੱਡੀ ਖਬਰ
