ਆਈ ਤਾਜ਼ਾ ਵੱਡੀ ਖਬਰ
ਜਦੋਂ ਦਾ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋ ਅਸਤੀਫ਼ਾ ਦਿੱਤਾ ਗਿਆ ਹੈ ਤੇ ਕਾਂਗਰਸ ਹਾਈਕਮਾਨ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨਿਆ ਗਿਆ ਹੈ ਜਿਸ ਕਾਰਨ ਹੁਣ ਪੰਜਾਬ ਦੇ ਲੋਕਾਂ ਦੇ ਵਿੱਚ ਨਵੀਆਂ ਆਸਾਂ ਅਤੇ ਉਮੀਦਾਂ ਜਾਗੀਆਂ ਹਨ ਕਿ ਜੋ ਕੈਪਟਨ ਸਰਕਾਰ ਲੋਕਾਂ ਨਾਲ ਵਾਅਦੇ ਕਰਕੇ ਸੱਤਾ ਚ ਆਈ ਸੀ ਸ਼ਾਇਦ ਹੁਣ ੳੁਨ੍ਹਾਂ ਵਾਅਦਿਅਾਂ ਨੂੰ ਹੁਣ ਚੰਨੀ ਸਰਕਾਰ ਪੂਰੇ ਕਰ ਦੇਵੇਗੀ । ਤੇ ਕੁਝ ਵਾਅਦੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪੂਰਾ ਕਰਨ ਦਾ ਅੈਲਾਨ ਕਰ ਵੀ ਦਿੱਤਾ ਗਿਆ ਹੈ ਤੇ ਕਈਆਂ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ । ਚਰਨਜੀਤ ਸਿੰਘ ਚੰਨੀ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਨੂੰ ਮਿਲ ਰਹੇ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਵੀ ਰਹੇ ਹਨ । ਚਰਨਜੀਤ ਸਿੰਘ ਚੰਨੀ ਦੇ ਵੱਲੋਂ ਹੁਣ ਤੱਕ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਕਈ ਵੱਡੇ ਵੱਡੇ ਐਲਾਨ ਕਰ ਦਿੱਤੇ ਹਨ ।
ਹੁਣ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਕ ਅਜਿਹਾ ਕੰਮ ਕੀਤਾ ਗਿਆ ਹੈ ਜਿਸ ਦੀ ਚਰਚਾ ਚਾਰੇ ਪਾਸੇ ਤੇਜ਼ੀ ਦੇ ਨਾਲ ਛਿੜ ਚੁੱਕੀ ਹੈ । ਦਰਅਸਲ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬੀਤੇ ਸ਼ਨੀਵਾਰ ਚਮਕੌਰ ਸਾਹਿਬ ਹਲਕੇ ਚ ਇਕ ਬਜ਼ੁਰਗ ਔਰਤ ਨਾਲ ਦੁੱਖ ਸਾਂਝਾ ਕੀਤਾ ਗਿਆ ਸੀ ਜਿਸ ਦੀ ਤਸਵੀਰ ਵੀ ਸੋਸ਼ਲ ਮੀਡੀਆ ਤੇ ਉੱਪਰ ਤੇਜ਼ੀ ਨਾਲ ਵਾਇਰਲ ਹੋਈ ਸੀ । ਪ੍ਰਾਪਤ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਤੇ ਦਿਨੀਂ ਚਮਕੌਰ ਸਾਹਿਬ ਹਲਕੇ ਚ ਪੰਚਾਇਤਾਂ ਨੂੰ ਵਿਕਾਸ ਕੰਮਾਂ ਦੇ ਲਈ ਚੈੱਕ ਵੰਡਣ ਦੇ ਲਈ ਚਮਕੌਰ ਸਾਹਿਬ ਦੇ ਪਿੰਡ ਸਾਲਾਪੁਰ ਵਿਖੇ ਜਦੋਂ ਪਹੁੰਚੇ ਤਾਂ ਉਨ੍ਹਾਂ ਨੇ ਮਾਤਾ ਤੇਜ ਕੌਰ ਨਾਮਕ ਇਕ ਬਜ਼ੁਰਗ ਮਾਤਾ ਦੀ ਮਮਤਾ ਦਾ ਆਨੰਦ ਮਹਿਸੂਸ ਕੀਤਾ।
ਮਾਤਾ ਤੇਜ ਕੌਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਦੁਆਵਾਂ ਭਰਿਆ ਆਸ਼ੀਰਵਾਦ ਵੀ ਦਿੱਤਾ । ਇੰਨਾ ਹੀ ਨਹੀਂ ਮੌਕੇ ਤੇ ਮੌਜੂਦ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬਜ਼ੁਰਗ ਮਾਤਾ ਦੇ ਕੋਲੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਹੈ ਤਾਂ ਉਸ ਬਾਰੇ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ । ਫਿਰ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਤਾ ਤੇਜ ਕੌਰ ਦੇ ਘਰ ਚਲੇ ਗਏ, ਜਿੱਥੇ ਜਾ ਕੇ ਮਾਤਾ ਤੇਜਾ ਕੌਰ ਤੇ ਸਾਰੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਦੇ ਢੰਗ ਦੇ ਨਾਲ ਸਾਦੇ ਭੋਜਨ ਨੂੰ ਖਾਦਾਂ ਅਤੇ ਨਾਲ ਹੀ ਉਨ੍ਹਾਂ ਨਾਲ ਬੈਠ ਕੇ ਚਾਹ ਪੀਤੀ ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਚੰਨੀ ਬੇਹੱਦ ਸਾਦੇ ਢੰਗ ਦੇ ਨਾਲ ਜੀਵਨ ਬਤੀਤ ਕਰਨਾ ਪਸੰਦ ਕਰਦੇ ਹਨ। ਹੁਣ ਤਕ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੀਆਂ ਸਾਹਮਣੇ ਆ ਚੁੱਕੀਆਂ ਹਨ ਜਿਸ ਵਿੱਚ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅਪਣਾਇਆ ਜਾ ਰਿਹਾ ਸਾਦੇ ਜੀਵਨ ਦੀ ਤਸਵੀਰ ਸਾਫ਼ ਝਲਕਦੀ ਹੋਈ ਨਜ਼ਰ ਆਉਂਦੀ ਹੈ ।
ਤਾਜਾ ਜਾਣਕਾਰੀ