ਨਵੀਂ ਦਿੱਲੀ : ਸੀਬੀਐੱਸਸੀ ਜਮਾਤ 12ਵੀਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਹੈ।CBSE ਦੀ ਪ੍ਰੀਖਿਆ ਇਸ ਸਾਲ 15 ਫਰਵਰੀ ਤੋਂ ਸ਼ੁਰੂ ਹੋ ਕੇ 4 ਅਪਰੈਲ ਤਕ ਚੱਲੀ ਸੀ। ਕੁੱਲ 83.4 ਫੀਸਦੀ ਵਿਦਿਆਰਥੀਆਂ ਪਾਸ ਹੋਏ ਹਨ। ਸੀਬੀਐਸਈ 12ਵੀਂ ਵਿੱਚ ਕੁੱਲ 13 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ਨੂੰ ਤੁਸੀਂ ਸੀਬੀਐਸਈ ਦੀ ਦਫ਼ਤਰੀ ਵੈਬਸਾਈਟ ਉੱਤੇ ਜਾ ਕੇ ਵੇਖ ਸਕਦੇ ਹੋ। ਸੀਬੀਐੱਸਈ ਦੀ ਚੇਅਰਮੈਨ ਅਨੀਤਾ ਨੇ ਦੱਸਿਆ ਕਿ 88.7 ਲੜਕੀਆਂ, 79.5 ਲੜਕੇ ਤੇ 83.3 ਫ਼ੀਸਦੀ ਟ੍ਰਾਂਸਜੈਂਡਰ ਪਾਸ ਹੋਏ ਹਨ।
ਹੰਸਿਕਾ ਸ਼ੁਕਲਾ ਤੇ ਕਰਿਸ਼ਮਾ ਅਰੋੜਾ ਨੇ ਇਸ ਵਾਰ ਟਾਪ ਕੀਤਾ ਹੈ। ਦੋਵਾਂ ਨੇ ਹੀ 500 ‘ਚੋਂ 499 ਨੰਬਰ ਹਾਸਿਲ ਕੀਤੇ ਹਨ। ਹੰਸਿਕਾ ਸ਼ੁਕਲਾ ਡੀਪੀਐੱਸ ਮੇਰਠ ਰੋਡ, ਗਾਜ਼ੀਆਬਾਦ ਦੀ ਵਿਦਿਆਰਥਣ ਹੈ। ਉੱਥੇ ਹੀ ਕਰਸ਼ਿਮਾ ਅਰੋੜਾ ਐੱਸਵੀ ਪਬਲਿਕ ਸਕੂਲ, ਮੁਜ਼ੱਫ਼ਰਾਬਾਦ ਦੀ ਵਿਦਿਆਰਥਣ ਹੈ। ਦੂਸਰੇ ਸਥਾਨ ‘ਤੇ ਤਿੰਨ ਵਿਦਿਆਰਥਣਾਂ ਹਨ। ਇਨ੍ਹਾਂ ‘ਚ ਰਿਸ਼ੀਕੇਸ਼ ਦੀ ਗੌਰੰਗੀ ਚਾਵਲਾ, ਰਾਏਬਰੇਲੀ ਦੀ ਐਸ਼ਵਰੀਆ ਅਤੇ ਹਰਿਆਣਾ ਦੇ ਜੀਂਦ ਦੀ ਭਵਿਆ ਹੈ। ਉੱਥੇ ਹੀ ਤੀਸਰੇ ਸਥਾਨ ‘ਤੇ 11 ਲੜਕੀਆਂ ਸਮੇਤ ਕੁੱਲ 18 ਵਿਦਿਆਰਥੀ ਹਨ।
ਇਸ ਵਾਰ ਬਾਰ੍ਹਵੀਂ ਲਈ ਕੁਲ 31,14,821 ਵਿਦਿਆਰਥੀਆਂ ਦੇ ਨਤੀਜੇ ਆਏ ਹਨ।ਕੁਲ 94299 ਵਿਦਿਆਰਥੀਆਂ ਨੇ 90 ਫ਼ੀਸਦੀ ਨੰਬਰ ਹਾਸਿਲ ਕੀਤੇ ਹਨ। ਪੂਰੇ ਦੇਸ਼ ‘ਚ 4,974 ਸੈਂਟਰਜ਼ ਦੇ ਨਾਲ ਹੀ ਵਿਦੇਸ਼ ਦੇ 78 ਸੈਂਟਰਜ਼ ‘ਚ ਵੀ ਪ੍ਰੀਖਿਆ ਹੋਈ ਸੀ। ਇਸ ਵਾਰ ਸੀਬੀਐੱਸਸੀ ਬੋਰਡ ਦੀ ਪ੍ਰੀਖਿਆ ‘ਚ ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼ ਸੂਬੇ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ।
ਪਿਛਲੇ ਸਾਲ ਸੀਬੀਐੱਸਈ ਨੂੰ ਪੇਪਰ ਲੀਕ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਬੋਰਡ ਨੂੰ 12ਵੀਂ ਜਮਾਤ ਦੇ ਅਰਥ ਸ਼ਾਸਤਰ ਦੇ ਪੇਪਰ ਨੂੰ ਦੁਬਾਰਾ ਕਰਵਾਉਣਾ ਪਿਆ ਸੀ।
ਹਾਲਾਂਕਿ ਸੀਬੀਐੱਸਈ ਨੇ ਇਸ ਸਾਲ ਬਿਨਾਂ ਕਿਸੇ ਪਰੇਸ਼ਾਨੀ ਦੇ ਪ੍ਰੀਖਿਆ ਕਰਵਾਈ ਹੈ। ਇਸ ਦੇ ਨਾਲ ਹੀ ਫਰਜ਼ੀ ਖ਼ਬਰ ਫੈਲਾਉਣ ਵਾਲਿਆਂ ਖ਼ਿਲਾਫ਼ ਬੋਰਡ ਨੇ ਸਖ਼ਤ ਕਾਰਵਾਈ ਕੀਤੀ ਹੈ।
ਇਸ ਤੋਂ ਇਲਾਵਾ ਸੀਬੀਐੱਸਈ ਨੂੰ 10ਵੀਂ ਤੇ 12ਵੀਂ ਦੇ ਪਾਠਕ੍ਰਮ ‘ਚ ਕੁਝ ਬਦਲਾਅ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਦਾ ਮਕਸਦ ਬਿਹਤਰ ਸਿੱਖਿਆ ਹੋਰ ਯਕੀਨੀ ਕਰਨਾ ਹੈ।

ਤਾਜਾ ਜਾਣਕਾਰੀ