BREAKING NEWS
Search

BLACK SUNDAY : ਪੰਜਾਬ ਵਿਚ ਇਕੋ ਦਿਨ 8 ਬੱਚੀਆਂ ਨਾਲ ਜ਼ਬਰ-ਜਨਾਹ

ਪੰਜਾਬ ਵਿਚ 26 ਮਈ ਦਾ ਦਿਨ ਕਾਲਾ ਐਤਵਾਰ ਮੰਨਿਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਐਤਵਾਰ ਨੂੰ ਸੂਬੇ ਭਰ ਵਿਚ 7 ਬੱਚਿਆਂ ਨਾਲ ਜਬਰ-ਜ਼ਨਾਹ ਦੇ ਮਾਮਲੇ ਸਾਹਮਣੇ ਆਏ ਹਨ। ਸਵੇਰੇ ਸਮੇਂ ਸਭ ਤੋਂ ਪਹਿਲਾਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਧੂਰੀ ਤੋਂ ਸਾਹਮਣੇ ਆਇਆ ਸੀ। ਜਿਥੇ ਇਕ 4 ਸਾਲਾ ਬਾਲੜੀ ਜ਼ਬਰ-ਜ਼ਨਾਹ ਦਾ ਸ਼ਿਕਾਰ ਹੋਈ ਹੈ। ਇਕ ਨਿੱਜੀ ਸਕੂਲ ਦੀ ਇਸ ਵਿਦਿਆਰਥਣ ਨੂੰ ਸਕੂਲ ਵੈਨ ਦੇ ਕੰਡਕਟਰ ਵਲੋਂ ਹੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਜਿਸ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਸਕੂਲ ਵੈਨ ਦੇ ਕੰਡਕਟਰ ਵਲੋਂ 4 ਸਾਲਾ ਬੱਚੀ ਨਾਲ ਜ਼ਬਰ-ਜਨਾਹ –ਸੰਗਰੂਰ : ਧੂਰੀ ਦੇ ਇਕ ਪ੍ਰਾਈਵੇਟ ਸਕੂਲ ਦੀ ਦਿਲ ਦਹਿਲਾਉਣ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਚਾਰ ਸਾਲ ਦੀ ਇਕ ਨੰਨ੍ਹੀ ਬੱਚੀ ਨਾਲ ਸਕੂਲ ਬੱਸ ਦੇ ਕੰਡਕਟਰ ਵਲੋਂ ਸਕੂਲ ਵਿਚ ਹੀ ਜਬਰ-ਜ਼ਨਾਹ ਕੀਤਾ ਗਿਆ। ਦਰਅਸਲ ਧੂਰੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਚਾਰ ਵਰ੍ਹਿਆਂ ਦੀ ਬੱਚੀ ਨੂੰ ਸਕੂਲ ਬਸ ਦਾ ਕੰਡੈਕਟਰ ਵਰਗਲਾ ਕੇ ਲੈ ਗਿਆ ਅਤੇ ਸਕੂਲ ਵਿਚ ਹੀ ਬੱਚੀ ਨਾਲ ਬਲਾਤਕਾਰ ਕਰ ਦਿੱਤਾ। ਘਟਨਾ ਤੋਂ ਬਾਅਦ ਬੱਚੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇਸ ਸ਼ਰਮਨਾਕ ਘਟਨਾ ਤੋਂ ਬਾਅਦ ਸ਼ਹਿਰ ਵਿਚ ਤਣਾਅ ਦਾ ਮਾਹੌਲ ਹੈ। ਜਿੱਥੇ ਲੋਕਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ, ਉਥੇ ਹੀ ਲੋਕਾਂ ਵਲੋਂ ਥਾਣੇ ਦਾ ਘਿਰਾਓ ਵੀ ਕੀਤਾ ਗਿਆ। ਲੋਕਾਂ ਵਲੋਂ ਜਬਰ-ਜ਼ਨਾਹ ਕਰਨ ਵਾਲੇ ਦਰਿੰਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਸ਼ਹਿਰ ਵਿਚ ਤਣਾਅ ਹੈ ਅਤੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੂਜਾ ਮਾਮਲਾ : ਦੇਰ ਸ਼ਾਮ ਜਲੰਧਰ ਵਿਚ ਸਾਹਮਣੇ ਆਇਆ ਹੈ। ਜੰਡਿਆਲਾ ਪੁਲਸ ਚੌਕੀ (ਥਾਣਾ ਸਦਰ) ਦੇ ਪਿੰਡ ਸਰਹਾਲੀ ’ਚ 3 ਸਾਲ ਦੀ ਇਕ ਬੱਚੀ ਜਬਰ-ਜ਼ਨਾਹ ਦਾ ਸ਼ਿਕਾਰ ਹੋਈ ਹੈ। ਜਿਸ ਨਾਲ ਉਸਦੇ ਪਿਤਾ ਦੇ ਨਾਲ ਕੰਮ ਕਰਨ ਵਾਲੇ ਹੀ ਇਕ ਮੋਹਿੰਦਰ ਨਾਮੀ 35 ਸਾਲਾ ਵਿਅਕਤੀ ਨੇ ਆਪਣੀ ਹਵਸ ਮਿਟਾਈ। ਘਟਨਾ ਪਿੱਛੋਂ ਮੁਹਿੰਦਰ ਫਰਾਰ ਹੈ ਜਦਕਿ ਪੁਲਸ ਉਸਦੀ ਭਾਲ ਵਿਚ ਲਖਨਊ ਜਾ ਰਹੀ ਹੈ।—ਜੰਡਿਆਲਾ ਪੁਲਸ ਚੌਕੀ (ਥਾਣਾ ਸਦਰ) ਦੇ ਪਿੰਡ ਸਰਹਾਲੀ ‘ਚ 3 ਸਾਲ ਦੀ ਇਕ ਬੱਚੀ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੂਲ ਤੌਰ ‘ਤੇ ਜ਼ਿਲਾ ਲਖਨਊ (ਯੂ.ਪੀ.) ਦੇ ਪਿੰਡ ਪੰਡਿਤ ਪੁਰਾ ਦੇ ਰਹਿਣ ਵਾਲੇ ਬੱਚੀ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਕਿ ਉਹ ਬਾਹਰ ਗਿਆ ਹੋਇਆ ਸੀ। ਪਿਛੋਂ ਇਸੇ ਨਾਲ ਹੀ ਕੰਮ ਕਰਨ ਵਾਲਾ 35 ਸਾਲਾ ਮੋਹਿੰਦਰ ਉਸ ਦੀ ਬੱਚੀ ਨੂੰ ਉਠਾ ਕੇ ਤੂੜੀ ਵਾਲੇ ਕਮਰੇ ‘ਚ ਲੈ ਗਿਆ, ਜਿਥੋਂ ਉਸ ਨਾਲ ਜਬਰ-ਜ਼ਨਾਹ ਕੀਤਾ। ਖੂਨ ਨਾਲ ਲਥਪਥ ਬੱਚੀ ਜਦੋਂ ਘਰ ਪਹੁੰਚੀ ਤਾਂ ਉਸ ਨੇ ਇਸ ਸਬੰਧ ‘ਚ ਉਸ ਨੂੰ ਦੱਸਿਆ, ਜਿਸ ਤੋਂ ਬਾਅਦ ਉਸ ਨੇ ਖੁਦ ਮੋਹਿੰਦਰ ਦੀ ਭਾਲ ਸ਼ੁਰੂ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ।
ਪਤਾ ਚਲਿਆ ਕਿ ਉਹ ਟਰੇਨ ਫੜ ਕੇ ਯੂ. ਪੀ. ਨਿਕਲ ਗਿਆ ਹੈ। ਜਲੰਧਰ ਕੈਂਟ ਦੇ ਏ. ਸੀ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੋਹਿੰਦਰ ਵਾਸੀ ਪਿੰਡ ਤਕਤਾ ਥਾਣਆ ਕੇਸਰਗੰਜ ਜ਼ਿਲਾ ਲਖਨਊ ਯੂ. ਪੀ. ਖਿਲਾਫ ਥਾਣਾ ਸਦਰ ‘ਚ ਪੀੜਤ ਬੱਚੀ ਦੇ ਪਿਤਾ ਦੇ ਬਿਆਨਾਂ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਏ. ਸੀ. ਪੀ. ਕੈਂਟ ਨੇ ਕਿਹਾ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਸ ਪਾਰਟੀ ਲਖਨਊ (ਯੂ. ਪੀ.) ਲਈ ਰਵਾਨਾ ਹੋ ਗਈ ਹੈ ਤੇ ਜਲਦ ਹੀ ਉਸ ਨੂੰ ਫੜ ਲਿਆ ਜਾਵੇਗਾ। ਮਾਸੂਮ ਬੱਚੀ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁਕੀ ਹੈ ਤੇ ਇਕ ਵੱਡਾ ਭਰਾ 6 ਸਾਲ ਦਾ ਹੈ।

ਜਲੰਧਰ ਵਿਚ 3 ਸਾਲਾ ਬੱਚੀ ਬਣੀ ਹਵਸ ਦਾ ਸ਼ਿਕਾਰ –ਜਲੰਧਰ, (ਸ਼ੋਰੀ)- ਬਸਤੀ ਪੀਰਦਾਦ ਰੋਡ ਨੇੜੇ ਸਥਿਤ ਕਾਲੋਨੀ ‘ਚ ਰਹਿਣ ਵਾਲੀ 11 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦਾ ਖੁਲਾਸਾ ਅੱਜ ਹੋਇਆ ਜਦੋਂ ਬੱਚੀ ਦਰਦ ਨਾਲ ਤੜਫ ਰਹੀ ਸੀ ਤੇ ਉਸ ਨੇ ਆਪਣੀ ਮਾਂ ਨੂੰ ਇਸ ਘਟਨਾ ਬਾਰੇ ਦੱਸਿਆ। ਮਾਂ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਈ।
ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਵੀ ਹਸਪਤਾਲ ਪਹੁੰਚੀ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਘਰਾਂ ‘ਚ ਸਾਫ-ਸਫਾਈ ਦਾ ਕੰਮ ਕਰਦੀ ਹੈ ਤੇ ਪਤੀ ਕਰੀਬ 6 ਮਹੀਨੇ ਪਹਿਲਾਂ ਲੜਾਈ-ਝਗੜਾ ਕਰ ਕੇ ਘਰੋਂ ਚਲਿਆ ਗਿਆ। ਬੱਚੀ ਨੇ ਉਸ ਨੂੰ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਕੁਆਰਟਰ ‘ਚ ਇਕ ਵਿਅਕਤੀ ਮੂੰਹ ਬੰਨ੍ਹ ਕੇ ਆਇਆ ਤੇ ਉਸ ਨੇ ਬੱਚੀ ਨੂੰ ਕੋਈ ਨਸ਼ੇ ਵਾਲੀ ਚੀਜ਼ ਖੁਆ ਕੇ ਬੇਹੋਸ਼ ਕਰ ਦਿੱਤਾ ਤੇ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਿਆ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਅਵਤਾਰ ਸਿੰਘ ਦਾ ਕਹਿਣਾ ਸੀ ਕਿ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

ਤੀਜਾ ਮਾਮਲਾ : ਜਲੰਧਰ ਦੇ ਬਸਤੀ ਪੀਰਦਾਦ ਰੋਡ ਨੇੜੇ ਵੀ ਇਕ 11 ਸਾਲਾ ਬੱਚੀ ਨਾਲ ਕਿਸੇ ਅਣਪਛਾਤੇ ਨੇ ਜ਼ਬਰ ਜਨਾਹ ਕੀਤਾ। ਪੁਲਸ ਬੱਚੀ ਦੀ ਮਾਂ ਦੇ ਬਿਆਨਾ ਦੇ ਆਧਾਰ ਉਤੇ ਮਾਮਲਾ ਦਰਜ਼ ਕਰ ਦੋਸ਼ੀ ਦੀ ਭਾਲ ਕਰ ਰਹੀ ਹੈ। ਜਦਕਿ ਇਹ ਸਾਰਿਆਂ ਬੱਚੀਆਂ ਅਜੇ ਇਲਾਜ ਅਧਿਨ ਹਨ।

11 ਸਾਲਾ ਬੱਚੀ ਨਾਲ ਜ਼ਬਰ-ਜਨਾਹ –ਜਲੰਧਰ, (ਸ਼ੋਰੀ)- ਬਸਤੀ ਪੀਰਦਾਦ ਰੋਡ ਨੇੜੇ ਸਥਿਤ ਕਾਲੋਨੀ ‘ਚ ਰਹਿਣ ਵਾਲੀ 11 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦਾ ਖੁਲਾਸਾ ਅੱਜ ਹੋਇਆ ਜਦੋਂ ਬੱਚੀ ਦਰਦ ਨਾਲ ਤੜਫ ਰਹੀ ਸੀ ਤੇ ਉਸ ਨੇ ਆਪਣੀ ਮਾਂ ਨੂੰ ਇਸ ਘਟਨਾ ਬਾਰੇ ਦੱਸਿਆ। ਮਾਂ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਈ।
ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਵੀ ਹਸਪਤਾਲ ਪਹੁੰਚੀ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਘਰਾਂ ‘ਚ ਸਾਫ-ਸਫਾਈ ਦਾ ਕੰਮ ਕਰਦੀ ਹੈ ਤੇ ਪਤੀ ਕਰੀਬ 6 ਮਹੀਨੇ ਪਹਿਲਾਂ ਲੜਾਈ-ਝਗੜਾ ਕਰ ਕੇ ਘਰੋਂ ਚਲਿਆ ਗਿਆ। ਬੱਚੀ ਨੇ ਉਸ ਨੂੰ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਕੁਆਰਟਰ ‘ਚ ਇਕ ਵਿਅਕਤੀ ਮੂੰਹ ਬੰਨ੍ਹ ਕੇ ਆਇਆ ਤੇ ਉਸ ਨੇ ਬੱਚੀ ਨੂੰ ਕੋਈ ਨਸ਼ੇ ਵਾਲੀ ਚੀਜ਼ ਖੁਆ ਕੇ ਬੇਹੋਸ਼ ਕਰ ਦਿੱਤਾ ਤੇ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਿਆ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਅਵਤਾਰ ਸਿੰਘ ਦਾ ਕਹਿਣਾ ਸੀ ਕਿ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

ਚੌਥਾ ਮਾਮਲਾ : ਖਰੜ ਵਿਚ 19 ਸਾਲਾ ਲੜਕੀ ਨਾਲ ਸਮੂਹਿਕ ਜ਼ਬਰ-ਜਨਾਹ ਹੋਈਆ ਹੈ। ਫਤਿਹਗੜ੍ਹ ਸਾਹਿਬ ਦੀ ਪੁਲਸ ਵਲੋਂ ਇਸ ਸੰਬੰਧੀ 3 ਨੌਜਵਾਨਾਂ ਉਤੇ ਮਾਮਲਾ ਦਰਜ਼ ਕੀਤਾ ਗਿਆ ਹੈ। ਲਡ਼ਕੀ ਨੇ ਪੁਲਸ ਨੂੰ ਦੱਸਿਆ ਕਿ ਇਕ ਲੜਕੇ ਨੇ ਪਹਿਲਾਂ ਉਸਨੂੰ ਕੁਝ ਨਸ਼ੇ ਵਾਲੀ ਚੀਜ਼ ਖਵਾਈ ਤੇ ਫਿਰ ਉਸਦੀ ਅਸ਼ਲੀਲ ਵੀਡੀਓ ਬਣਾ ਲਈ। ਇਸ ਪਿੱਛੋਂ ਉਸਨੂੰ ਵੀਡੀਓ ਵਾਈਰਲ ਕਰਨ ਦੀ ਧਮਕੀ ਦੇ ਕੇ 2 ਹੋਰ ਨੌਜਵਾਨਾਂ ਨੇ ਉਸ ਨਾਲ ਜ਼ਬਰ-ਜਨਾਹ ਕੀਤਾ।

ਪੰਜਵਾਂ ਮਾਮਲਾ : ਫਿਰੋਜ਼ਪੁਰ ਵਿਚ ਫਰੈਂਡਸ਼ਿਪ ਤੋਂ ਬਾਅਦ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਅਤੇ ਡਰਾ-ਧਮਕਾ ਕੇ ਲਡ਼ਕੀ ਤੋਂ ਸੋਨੇ ਦੇ ਗਹਿਣੇ ਤੇ ਨਕਦੀ ਹਡ਼ੱਪਣ ਦੇ ਦੋਸ਼ ’ਚ ਪੁਲਸ ਨੇ ਇਕ ਨੌਜਵਾਨ ਖਿਲਾਫ ਮੁਕੱਦਮਾ ਦਰਜ ਕੀਤਾ ਹੈ।

ਛੇਵਾਂ ਮਾਮਲਾ : ਹੁਸ਼ਿਆਰਪੁਰ ਦੇ ਟਾਂਡਾ ਉਡ਼ਮੁਡ਼ ਨੇੜੇ ਕੰਧਾਲਾ ਜੱਟਾਂ ਇਲਾਕੇ ਵਿਚ ਵਾਪਰਿਆ, ਜਿਥੇ ਇਕ ਪਿੰਡ ਨਾਲ ਸਬੰਧਤ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਦੋ ਸਾਲ ਵਿਚ ਕਈ ਵਾਰ ਜਬਰ-ਜ਼ਨਾਹ ਕੀਤਾ ਗਿਆ। ਜਿਸ ਖਿਲਾਫ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

7ਵਾਂ ਮਾਮਲਾ : ਅੰਮ੍ਰਿਤਸਰ ਦੇ ਥਾਣਾ ਅਜਨਾਲਾ ਦੀ ਪੁਲਸ ਵਲੋਂ ਇਕ ਨਾਬਾਲਗ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਜਬਰ-ਜ਼ਨਾਹ ਦਾ ਸ਼ਿਕਾਰ ਹੋਣ ਕਾਰਨ ਲੜਕੀ ਗਰਭਵਤੀ ਹੋ ਗਈ ਹੈ। ਲੜਕੀ ਦਾ ਦੋਸ਼ ਹੈ ਕਿ ਮੁਲਜ਼ਮ ਨੇ ਉਸ ਨੂੰ ਵਿਆਹ ਦਾ ਲਾਰਾ ਲਗਾ ਕੇ ਕਈ ਵਾਰ ਨਾਜਾਇਜ਼ ਸੰਬੰਧ ਬਣਾਏ ਹਨ।

8ਵਾਂ ਮਾਮਲਾ : ਹੁਸ਼ਿਆਰਪੁਰ ਵਿਚ ਇਕ ਨਾਬਾਲਗ ਲੜਕੀ ਨੇ ਜਬਰ-ਜ਼ਨਾਹ ਹੋਣ ਸੰਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿਚ ਨਾਬਾਲਗ ਨੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿੱਕੀ ਬਾਵਾ ਨਾਂ ਦੇ ਇਕ ਸ਼ਖਸ ਨੇ ਉਸ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਉਣ ਅਤੇ 7 ਮਹੀਨਿਆਂ ਦੀ ਗਰਭਵਤੀ ਕਰਨ ਬਾਰੇ ਸ਼ਿਕਾਇਤ ਕੀਤੀ ਹੈ।



error: Content is protected !!