ਆਈ. ਪੀ. ਐੱਲ. ਸੀਜ਼ਨ 12 ਵਿਚ ਗਰੁਪ ਗੇੜ ਦੇ ਸਾਰੇ ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਮੰਗਲਵਾਰ ਨੂੰ ਕਰ ਦਿੱਤਾ ਗਿਆ ਹੈ। ਬੀ. ਸੀ. ਸੀ. ਆਈ. ਵੱਲੋਂ ਜਾਰੀ ਸੂਚੀ ਵਿਚ ਦੋਪਿਹਰ ਦੇ ਮੈਚਾਂ ਅਤੇ ਟੀਮਾਂ ਦੇ ਦੌਰੇ ਦਾ ਵੀ ਧਿਆਨ ਰੱਖਿਆ ਗਿਆ ਹੈ। ਸ਼ੈਡਿਊਲ ਮੁਤਾਬਕ ਫਾਈਨਲ 12 ਮਈ ਨੂੰ ਖੇਡਿਆ ਜਾਵੇਗਾ ਜਦਕਿ ਟੂਰਨਾਮੈਂਟ ਦੇ ਪਲੇਆਫ 7 ਅਤੇ 10 ਮਈ ਤੱਕ ਨਿਰਧਾਰਤ ਹੈ। ਦੱਸ ਦਈਏ ਕਿ ਅਜੇ ਸਿਰਫ ਬੀ. ਸੀ. ਸੀ. ਆਈ. ਵੱਲੋਂ ਸਿਰਫ ਪੂਰੇ ਲੀਗ ਮੈਚਾਂ ਦਾ ਸ਼ੈਡਿਊਲ ਹੀ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਦੇ ਟੂਰਨਾਮੈਂਟ ਵਿਚ ਕੁਲ 60 ਮੈਚ ਖੇਡੇ ਜਾਣਗੇ ਜਿਸ ਵਿਚ ਟੀਮ ਲੀਗ ਗੇੜ ਦੌਰਾਨ ਹਰੇਕ ਟੀਮ ਖਿਲਾਫ ਇਕ ਘਰ ਅਤੇ ਇਕ ਬਾਹਰ ਮੈਚ ਖੇਡੇਗੀ। ਬੀ. ਸੀ. ਸੀ. ਆਈ. ਨੇ ਹਾਲਾਂਕਿ ਅਜੇ ਤੱਕ ਕਿਸੇ ਵੀ ਅਧਿਕਾਰਤ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਹੈ। ਦੱਸ ਦਈਏ ਕਿ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਨੇ ਪਹਿਲਾਂ 23 ਮਾਰਚ ਤੋਂ 5 ਅਪ੍ਰੈਲ ਤੱਕ ਸਿਰਫ 17 ਮੈਚਾਂ ਲਈ ਸ਼ੈਡਿਊਲ ਜਾਰੀ ਕੀਤਾ ਸੀ।
ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਸ ਬੈਂਗਲੁਰੂ ਵਿਚਾਲੇ ਚੇਨਈ ਦੇ ਐੱਮ. ਏ. ਚਿਦੰਬਰਮ ਸਟੇਡੀਅਮ ਵਿਚ 23 ਮਾਰਚ ਨੂੰ ਆਈ. ਪੀ. ਐੱਲ. 2019 ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਆਈ. ਪੀ. ਐੱਲ. ਦੇ ਸ਼ੈਡਿਊਲ ਵਿਚ ਦੇਰੀ 2019 ਦੀਆਂ ਆਮ ਚੋਣਾਂ ਦੀ ਵਜ੍ਹਾ ਨਾਲ ਹੋ ਰਹੀ ਹੈ।
2
ਤਾਜਾ ਜਾਣਕਾਰੀ