BREAKING NEWS
Search

Air Strike ਤੋਂ ਬਾਅਦ ਪੂਰੇ ਪੰਜਾਬ ‘ਚ ਹਾਈ ਅਲਰਟ ਜਾਰੀ ਹੋ ਜਾਵੋ ਸਾਵਧਾਨ ਕਿਓੰਕੇ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਾਕਿਸਤਾਨ ‘ਤੇ ਭਾਰਤੀ ਹਵਾਈ ਫ਼ੌਜ ਦੀ ਵੱਡੀ ਕਾਰਵਾਈ ਕਰਨ ਤੋਂ ਬਾਅਦ ਪੰਜਾਬ ਵਿਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਆਦਮਪੁਰ ਏਅਰਪੋਰਟ….

ਜਲੰਧਰ : ਪਾਕਿਸਤਾਨ ‘ਤੇ ਭਾਰਤੀ ਹਵਾਈ ਫ਼ੌਜ ਦੀ ਵੱਡੀ ਕਾਰਵਾਈ ਕਰਨ ਤੋਂ ਬਾਅਦ ਪੰਜਾਬ ਵਿਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਆਦਮਪੁਰ ਏਅਰਪੋਰਟ, ਹਲਵਾਰਾ ਏਅਰਪੋਰਟ, ਪਠਾਨਕੋਟ ਏਅਰਬੇਸ ਅਲਰਟ ‘ਤੇ ਕਰ ਦਿੱਤੇ ਗਏ ਹਨ। ਹਵਾਈ ਫ਼ੌਜ ਦੇ ਸੂਤਰਾਂ ਨੇ ਕਿਹਾ ਕਿ ਭਾਰਤੀ ਲੜਾਕੂ ਜਹਾਜ਼ਾਂ ਨੇ ਪੰਜਾਬ ਦੇ ਆਦਮਪੁਰ ਤੋਂ ਉਡਾਣ ਭਰੀ ਸੀ। 14 ਫ਼ਰਵਰੀ ਨੂੰ ਕੀਤੇ ਗਏ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਜਾਰੀ ਹੈ।

ਇਸ ਦਰਮਿਆਨ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਵਿਰੁੱਧ ਵੱਡੀ ਕਾਰਵਈ ਕਰਦੇ ਹੋਏ ਮੰਗਲਵਾਰ ਸਵੇਰੇ ਤੜਕੇ 3.30 ਵਜੇ ਦੇ ਲਗਪਗ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਪੀਓਕੇ ਵਿਚ ਦਾਖਲ ਹੋ ਕੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ‘ਤੇ ਹਮਲੇ ਕੀਤੇ। ਸੂਤਰਾਂ ਦੀ ਮੰਨੀਏ ਤਾਂ ਇਸ ਦੂਜੀ ਸਟ੍ਰਾਈਕ ਵਿਚ 300 ਦੇ ਲਗਪਗ ਅਤਿਵਾਦੀ ਮਾਰੇ ਗਏ ਹਨ। ਟੀ.ਵੀ ਰਿਪੋਰਟ ਮੁਤਾਬਿਕ ਇਸ ਹਮਲੇ ਵਿਚ ਪੀਓਕੇ ਦੇ ਬਾਲਾਕੋਟ-ਚਕੋਟੀ ਵਿਚ ਅਤਿਵਾਦੀਆਂ ਦੇ ਲਾਂਚ ਪੈਡ ਅਤੇ ਜੈਂਸ-ਏ-ਮੁਹੰਮਦ ਦਾ ਅਲਫ਼ਾ-3 ਕੰਟਰੋਲ ਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।

ਅਤਿਵਾਦੀ ਕੈਂਪਾਂ ਉੱਤੇ ਲੜਾਕੂ ਜਹਾਜ਼ਾਂ ਜ਼ਰੀਏ ਇਕ ਹਜ਼ਾਰ ਕਿਲੋ ਬੰਬ ਸੁੱਟੇ ਗਏ ਹਨ। ਸੂਤਰਾਂ ਮੁਤਾਬਿਕ, ਭਾਰਤੀ ਹਵਾਈ ਫ਼ੌਜ ਨੇ 12 ਮਿਰਾਜ ਲੜਾਕੂ ਜਹਾਜ਼ਾਂ ਜ਼ਰੀਏ ਹਵਾਈ ਸਟ੍ਰਾਈਕ ਕੀਤੀ ਹੈ। ਸੂਤਰਾਂ ਮੁਤਾਬਿਕ, ਕੰਟਰੋਲ ਰੇਖਾ(ਐਲਓਸੀ) ਦੇ ਪਾਰ ਬਾਲਾਕੋਟ, ਚਕੋਟੀ, ਮਜ਼ੱਫ਼ਰਾਬਾਦ ਵਿਚ ਜੈਸ਼ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਹੈ।

ਬਾਲਾਕੋਟ ਪਾਕਿਸਤਾਨ ਦੇ ਸੂਬੇ ਖੈਬਰ ਪਖ਼ਤੂਨਖਵਾਹ ਵਿਚ ਸਥਿਤ ਹੈ। ਪਾਕਿਸਤਾਨ ਦੀ ਜਵਾਬੀ ਕਾਰਵਾਈ ਦਾ ਜਵਾਬ ਦੇਣ ਨੂੰ ਲੈ ਕੇ ਬੀਐਸਐਫ਼ ਆਰਮੀ ਅਤੇ ਹਵਾਈ ਫ਼ੌਜ ਸਾਰੇ ਅਲਰਟ ਉੱਤੇ ਹਨ। ਸਰਹੱਦ ਉੱਤੇ ਨਜ਼ਰ ਰੱਖੀ ਜਾ ਰਹੀ ਹੈ।

ਸੂਤਰਾਂ ਮੁਤਾਬਿਕ, ਭਾਰਤ ਦੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੁਰੱਖਿਅਤ ਥਾਂ ਉੱਤੇ ਸਿਫ਼ਟ ਕਰ ਦਿੱਤਾ ਹੈ। ਉਥੇ ਹੀ ਪਾਕਿਸਤਾਨੀ ਫ਼ੌਜ ਨੇ ਵੀ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਫ਼ੌਜ ਨੇ ਭਾਰਤ-ਪਾਕਿ ਕੰਟਰੋਲ ਰੇਖਾ (ਐਲਓਸੀ) ਦੀ ਉਲੰਘਣਾ ਕਰਕੇ ਉਨ੍ਹਾਂ ਦੀ ਸਰਹੱਦ ਵਿਚ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਹੈ।



error: Content is protected !!