BREAKING NEWS
Search

ਪੰਜਾਬ: ਸਕੂਲ ਪੜਨ ਨੇ ਗਏ 2 ਸਕੇ ਭਰਾ ਸ਼ੱਕੀ ਹਾਲਾਤਾਂ ਚ ਹੋਏ ਲਾਪਤਾ, ਪਰਿਵਾਰ ਵਲੋਂ ਭਾਲ ਜਾਰੀ

ਆਈ ਤਾਜ਼ਾ ਵੱਡੀ ਖਬਰ 

ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਦੇ ਸਾਹਮਣੇ ਆਉਂਦੇ ਹੀ ਹਰ ਇੱਕ ਮਾਂ-ਬਾਪ ਦੇ ਦਿਲ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਡਰ ਪੈਦਾ ਹੋ ਜਾਂਦਾ ਹੈ। ਅਜ ਕਲ ਜਿਥੇ ਬੱਚਿਆਂ ਨਾਲ ਬਹੁਤ ਸਾਰੇ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਕੁਝ ਲੋਕਾਂ ਵੱਲੋਂ ਬੱਚਿਆਂ ਨੂੰ ਅਗਵਾ ਕਰਨ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਕੁਝ ਲੋਕਾਂ ਵੱਲੋਂ ਫਿਰੌਤੀ ਦੀ ਮੰਗ ਕਰਦਿਆਂ ਹੋਇਆਂ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਜਿਹੀਆਂ ਖਬਰਾਂ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਬਹੁਤ ਸਾਰੇ ਘਰਾਂ ਦੇ ਚਿਰਾਗ ਸਦਾ ਲਈ ਬੁਝ ਜਾਂਦੇ ਹਨ। ਹੁਣ ਪੰਜਾਬ ਵਿੱਚ ਅਤੇ ਸਕੂਲ ਪੜ੍ਹਣ ਗਏ ਦੋ ਸਕੇ ਭਰਾਵਾਂ ਦੀ ਸ਼ੱਕੀ ਹਲਾਤਾਂ ਵਿੱਚ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਗਈ ਹੈ, ਜਿਸ ਬਾਰੇ ਤਾਜਾ ਖਬਰ ਸਾਹਮਣੇ ਆਈ ਹੈ।

ਹੁਣ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਥਾਣਾ ਭੋਗਪੁਰ ਦੇ ਅਧੀਨ ਆਉਂਦੇ ਪਿੰਡ ਗੜ੍ਹੀ ਬਖਸ਼ਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਰਵਾਸੀ ਪਰਿਵਾਰ ਰਹਿ ਰਿਹਾ ਹੈ। ਉਥੇ ਹੀ ਇਸ ਪਰਿਵਾਰ ਦੇ ਦੋ ਛੋਟੇ ਬੱਚੇ ਜਿਨ੍ਹਾਂ ਵਿੱਚੋਂ 12 ਸਾਲਾ ਸਚਿਨ ਕੁਮਾਰ ਅਤੇ ਛੋਟਾ 11 ਸਾਲਾ ਸੁਸ਼ੀਲ ਕੁਮਾਰ, ਜੋ ਕਿ ਪਿੰਡ ਗੜੀ ਬਖਸ਼ਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਹਨ। ਜਿੱਥੇ ਇਹ ਬੱਚੇ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਘਰ ਤੋਂ ਸਕੂਲ ਗਏ ਸਨ। ਉੱਥੇ ਹੀ ਛੁੱਟੀ ਹੋਣ ਤੋਂ ਬਾਅਦ ਇਹ ਦੋਵੇਂ ਬੱਚੇ ਆਪਣੇ ਘਰ ਵਾਪਸ ਨਹੀਂ ਪਰਤੇ। ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ਬੱਚਿਆਂ ਦੀ ਭਾਲ ਕੀਤੀ ਗਈ ਹੈ।

ਪਰ ਬੱਚਿਆਂ ਦੇ ਨਾ ਮਿਲਣ ਤੋਂ ਬਾਅਦ ਹੀ ਪਰਿਵਾਰ ਵੱਲੋਂ ਪੁਲੀਸ ਸਟੇਸ਼ਨ ਵਿੱਚ ਇਨਾਂ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਾਈ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਸਾਈਲ ਦੇਵੀ ਪਤਨੀ ਪਵਨ ਕੁਮਾਰ, ਨਿਵਾਸੀ ਬਿਹਾਰ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਸ ਦੇ ਪਤੀ ਕੰਮ ਦੇ ਮਾਮਲੇ ਵਿੱਚ ਬਾਹਰ ਗਏ ਹੋਏ ਹਨ।

ਉੱਥੇ ਹੀ ਉਸ ਦੇ ਦੋਵੇਂ ਬੱਚੇ ਸਕੂਲ ਤੋਂ ਇਸ ਤਰ੍ਹਾਂ ਲਾਪਤਾ ਹੋ ਗਏ ਹਨ। ਬੱਚਿਆਂ ਦੀ ਮਾਂ ਵੱਲੋਂ ਸ਼ੱਕ ਪ੍ਰਗਟ ਕੀਤਾ ਗਿਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ ਅਗਵਾ ਕਰ ਕੇ ਆਪਣੇ ਕੋਲ ਰੱਖਿਆ ਹੋਇਆ ਹੈ ,ਜਿਥੇ ਪੁਲਿਸ ਵੱਲੋਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ।



error: Content is protected !!