ਆਈ ਤਾਜ਼ਾ ਵੱਡੀ ਖਬਰ

ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਜਾ ਰਹੀ ਹੈ ਅਤੇ ਕਈ ਲੋਕ ਜਿਥੇ ਆਰਥਿਕ ਤੰਗੀ ਦੇ ਚਲਦਿਆਂ ਹੋਇਆ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਬਹੁਤ ਸਾਰੇ ਨੌਜਵਾਨਾਂ ਵੱਲੋਂ ਖੁਦਕੁਸ਼ੀ ਕੀਤੀ ਜਾ ਰਹੀ ਹੈ। ਅਚਾਨਕ ਹੀ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਜਿਥੇ ਮਾਪਿਆਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਉਥੇ ਹੀ ਉਨ੍ਹਾਂ ਦੇ ਜਾਣ ਦੀ ਕਮੀ ਉਂਨਾ ਦੇ ਪਰਿਵਾਰ ਵਿਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਬਹੁਤ ਸਾਰੇ ਨੌਜਵਾਨਾਂ ਵੱਲੋਂ ਗੁੱਸੇ ਅਤੇ ਜੋਸ਼ ਵਿੱਚ ਆ ਕੇ ਜਿੱਥੇ ਅਜਿਹੇ ਗਲਤ ਕਦਮ ਚੁੱਕ ਲਏ ਜਾਂਦੇ ਹਨ ਜਿਸ ਦਾ ਖਮਿਆਜਾ ਭੁਗਤਣਾ ਪੈਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਦੋ ਦੋਸਤਾਂ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੀ ਗਈ ਹੈ ਜਿੱਥੇ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਰਨਤਾਰਨ ਜਿਲੇ ਦੇ ਅਧੀਨ ਆਉਣ ਵਾਲੇ ਪਿੰਡ ਢੋਟੀਆਂ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਵਿੱਚ ਸਥਿਤ ਇਕ ਮੈਡੀਕਲ ਸਟੋਰ ਤੇ ਨੌਕਰੀ ਕਰਨ ਵਾਲੇ ਦੋ ਨੌਜਵਾਨਾਂ ਵੱਲੋਂ ਇਕੱਠੇ ਹੀ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕੀਤੀ ਗਈ ਹੈ। ਪਿੰਡ ਵਰਾਣਾ ਦੇ ਰਹਿਣ ਵਾਲਾ 24 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਬੀਤੇ 2 ਸਾਲਾਂ ਤੋਂ ਇਸ ਸਟੋਰ ਤੇ ਕੰਮ ਕਰ ਰਿਹਾ ਸੀ। ਉੱਥੇ ਹੀ ਤੁੜ ਪਿੰਡ ਦਾ ਰਹਿਣ ਵਾਲਾ 20 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵੀ ਛੇ ਮਹੀਨਿਆਂ ਤੋਂ ਇਸ ਸਟੋਰ ਤੇ ਕੰਮ ਕਰ ਰਿਹਾ ਸੀ।

ਜਦੋਂ ਇਹ ਦੋਵੇਂ ਨੌਜਵਾਨ ਮੈਡੀਕਲ ਸਟੋਰ ਉਪਰ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਪਹੁੰਚੇ ਸਨ। ਇਨ੍ਹਾਂ ਦੋਨੋਂ ਹੀ ਨੌਜਵਾਨਾਂ ਵੱਲੋਂ ਕਿਸੇ ਕਾਰਨ ਜ਼ਹਿਰੀਲੀ ਚੀਜ਼ ਨਿਗਲ ਗਈ। ਜਿੱਥੇ ਉਨ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਹੋਇਆਂ ਤੁਰੰਤ ਹੀ ਉਹਨਾਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਗੰਭੀਰ ਸਥਿਤੀ ਤੇ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ।

ਜਿੱਥੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ 2 ਨੌਜਵਾਨ ਜੇਰੇ ਇਲਾਜ ਸਨ ਉਥੇ ਹੀ ਸ਼ਨੀਵਾਰ ਦੇਰ ਸ਼ਾਮ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਜਿਥੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਉਥੇ ਹੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪੰਜਾਬ ਚ ਇਥੇ 2 ਦੋਸਤਾਂ ਨੇ ਜਹਿਰੀਲੀ ਦਵਾਈ ਪੀ ਕੀਤੀ ਖ਼ੁਦਕੁਸੀ, ਛਾਇਆ ਸੋਗ
ByadminJuly 24, 2022Comments Off on ਪੰਜਾਬ ਚ ਇਥੇ 2 ਦੋਸਤਾਂ ਨੇ ਜਹਿਰੀਲੀ ਦਵਾਈ ਪੀ ਕੀਤੀ ਖ਼ੁਦਕੁਸੀ, ਛਾਇਆ ਸੋਗ
Previous Postਯੂਰਪ ਚ ਪੰਜਾਬੀ ਧੀ ਨੇ ਕੀਤਾ ਅਜਿਹਾ ਕਾਰਨਾਮਾ, ਪੰਜਾਬੀਆਂ ਦਾ ਵਧਾਇਆ ਮਾਣ
Next Post8 ਸਾਲਾਂ ਦੀ ਉਮਰ ਦਾ ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ ਸੀਰੀਅਲ ਕਿਲਰ – ਕੀਤੇ 3 ਕਤਲ ,ਇਸ ਕਾਰਨ ਨਹੀਂ ਮਿੱਲੀ ਕੋਈ ਸਜ਼ਾ