ਆਈ ਤਾਜ਼ਾ ਵੱਡੀ ਖਬਰ

ਜਿੱਥੇ ਚੋਰੀ ਠਗੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਉਥੇ ਹੀ ਬੱਚਿਆਂ ਨੂੰ ਅਗਵਾ ਕਰਨ ਵਾਲੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਜਿੱਥੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਮਾਪਿਆਂ ਦੇ ਦਿਮਾਗ ਵਿਚ ਕਈ ਸਵਾਲ ਖੜੇ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਮਾਸੂਮ ਬੱਚਿਆਂ ਨੂੰ ਅਗਵਾਹ ਕੀਤਾ ਜਾਂਦਾ ਹੈ ਅਤੇ ਕਈ ਬੱਚਿਆਂ ਦੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਤੋਂ ਬਾਲ ਮਜ਼ਦੂਰੀ ਵੀ ਕਰਵਾਈ ਜਾਂਦੀ ਹੈ। ਹੁਣ ਇੱਥੇ 14 ਸਾਲਾਂ ਦਾ ਨੌਜਵਾਨ ਫਿਲਮੀ ਅੰਦਾਜ਼ ਵਿਚ ਅਗਵਾ ਹੋਣ ਤੋਂ ਬਾਅਦ ਚਿੱਠੀ ਲੈ ਕੇ ਆਪਣੇ ਘਰ ਪਰਤਿਆ ਹੈ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ।

ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਪਾਣੀਪਤ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 14 ਸਾਲ ਪਹਿਲਾਂ 11 ਸਾਲ ਦੇ ਬੱਚੇ ਨੂੰ ਉਸਦੇ ਘਰ ਦੇ ਬਾਹਰ ਤੋਂ ਹੀ ਕੁਝ ਲੋਕਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਇਸ ਬੱਚੇ ਨੂੰ ਉਨ੍ਹਾਂ ਲੋਕਾਂ ਵੱਲੋਂ ਰਾਜਸਥਾਨ ਲਜਾਇਆ ਗਿਆ, ਜਿੱਥੇ ਕਈ ਸਾਲ ਉਸ ਤੋਂ ਬੰਧੂਆ ਮਜ਼ਦੂਰੀ ਵੀ ਕਰਵਾਈ ਗਈ ਅਤੇ ਉਸ ਵੱਲੋਂ ਮੱਝਾ ਦੀ ਡੇਅਰੀ ਵਿਚ 14 ਸਾਲ ਕੰਮ ਕੀਤਾ ਗਿਆ। ਜਿਸ ਉੱਪਰ ਬਹੁਤ ਸਾਰੇ ਤਸ਼ੱਦਦ ਢਾਏ ਜਾਂਦੇ ਸਨ ਅਤੇ ਦੋ ਦਿਨਾਂ ਵਿੱਚ ਇੱਕ ਵਾਰ ਖਾਣਾ ਦਿੱਤਾ ਜਾਂਦਾ ਸੀ।

ਇਸ ਨੌਜਵਾਨ ਨੂੰ ਉਥੇ ਰਹਿਣ ਵਾਲੇ ਕਿਸੇ ਗੁਆਂਢੀਆਂ ਵੱਲੋਂ ਉਸ ਜਗ੍ਹਾ ਤੋਂ ਛੁਡਵਾਇਆ ਗਿਆ ਅਤੇ ਉਸ ਨੂੰ ਰੇਲਵੇ ਸਟੇਸ਼ਨ ਵਿਚ ਦਿੱਤਾ ਗਿਆ ਅਤੇ ਉਸ ਦੀ ਜੇਬ ਵਿੱਚ ਖ਼ਤ ਪਾਇਆ ਹੋਇਆ ਸੀ, ਜਿਸ ਤੇ ਲਿਖਿਆ ਹੋਇਆ ਸੀ ਕਿ ਇਹ ਬੱਚਾ 14 ਸਾਲ ਪਹਿਲਾਂ ਆਪਣੇ ਪਰਿਵਾਰ ਤੋਂ ਵਿਛੜ ਗਿਆ ਸੀ ਉਸਦੇ ਪਰਿਵਾਰ ਨਾਲ ਮਿਲਾਇਆ ਜਾਵੇ। ਜਦੋਂ ਇਸ ਨੌਜਵਾਨ ਨੂੰ ਪਾਣੀਪੱਤ ਦੇ ਰੇਲਵੇ ਸਟੇਸ਼ਨ ਉੱਪਰ ਘੁੰਮਦੇ ਹੋਏ ਦੇਖਿਆ ਗਿਆ ਤਾਂ ਸਮਾਜ ਸੇਵੀ ਚਮਨ ਗੁਲਾਟੀ ਵੱਲੋਂ ਇਸ ਨੌਜਵਾਨ ਨੂੰ ਆਪਣੇ ਕੋਲ ਲਿਆਂਦਾ ਗਿਆ ਅਤੇ ਅਖਬਾਰਾਂ ਵਿੱਚ ਖ਼ਬਰ ਦੇ ਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ

ਜਿਸ ਤੋਂ ਬਾਅਦ ਹੁਣ ਇਸ ਨੂੰ ਆਪਣਾ ਪੁੱਤਰ ਦੱਸਿਆ ਜਾ ਰਿਹਾ ਹੈ। ਉੱਥੇ ਹੀ ਇਕ ਔਰਤ ਵੱਲੋਂ ਇਸਨੂੰ ਆਪਣਾ ਬੇਟਾ ਦੱਸਿਆ ਗਿਆ ਹੈ ਦੱਸਿਆ ਗਿਆ ਹੈ ਕਿ ਉਹ ਘਰ ਦੇ ਬਾਹਰ ਤੋਂ ਲਾਪਤਾ ਹੋ ਗਿਆ ਸੀ ਅਤੇ ਕਾਫੀ ਸਮਾਂ ਉਸ ਦੀ ਭਾਲ ਕੀਤੀ ਗਈ। ਉਸ ਦੀਆਂ ਬੇਟੀਆਂ ਵੱਲੋਂ ਵੀ ਉਸ ਨੂੰ ਆਪਣਾ ਭਰਾ ਦੱਸਿਆ ਗਿਆ ਹੈ ਅਤੇ ਰਿਸ਼ਤੇਦਾਰਾਂ ਵੱਲੋਂ ਵੀ ਉਨ੍ਹਾਂ ਦਾ ਬੇਟਾ ਦੱਸਿਆ ਗਿਆ ਹੈ ਜਿੱਥੇ ਪੂਰੀ ਜਾਂਚ ਪੜਤਾਲ ਤੋਂ ਬਾਅਦ ਵੀ ਉਸ ਨੂੰ ਉਸ ਦੇ ਸਹੀ ਪਰਿਵਾਰ ਨਾਲ ਭੇਜਿਆ ਜਾਵੇਗਾ।


ਤਾਜਾ ਜਾਣਕਾਰੀ
14 ਸਾਲ ਬਾਅਦ ਫ਼ਿਲਮੀ ਅੰਦਾਜ ਚ ਅਗਵਾ ਹੋਇਆ ਨੌਜਵਾਨ ਘਰ ਆਇਆ ਵਾਪਿਸ
ByadminJuly 24, 2022Comments Off on 14 ਸਾਲ ਬਾਅਦ ਫ਼ਿਲਮੀ ਅੰਦਾਜ ਚ ਅਗਵਾ ਹੋਇਆ ਨੌਜਵਾਨ ਘਰ ਆਇਆ ਵਾਪਿਸ
Previous Postਪੰਜਾਬ : ਏਸ ਕਾਰਨ 3 ਮੱਝਾਂ ਦੀ ਹੋਈ ਤੜਫ ਤੜਫ ਮੌਤ
Next Postਪੰਜਾਬ ਚ ਇਹ ਜਗਾਵਾਂ 24 ਜੁਲਾਈ ਤੋਂ 1 ਅਗਸਤ ਤਕ ਰਹਿਣਗੀਆਂ ਬੰਦ