ਆਈ ਤਾਜ਼ਾ ਵੱਡੀ ਖਬਰ

ਦੇਸ਼ ਦੀਆਂ ਸਰਹੱਦਾਂ ਤੇ ਜਿਥੇ ਪੰਜਾਬ ਦੇ ਨੌਜਵਾਨਾਂ ਵੱਲੋਂ ਦਿਨ ਰਾਤ ਆਪਣੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਦੇਸ਼ ਦੀ ਰਾਖੀ ਕੀਤੀ ਜਾ ਸਕੇ। ਉਥੇ ਹੀ ਦੇਸ਼ ਦੇ ਇਹ ਨੌਜਵਾਨ ਜਿੱਥੇ ਦੇਸ਼ ਦੀਆਂ ਸਰਹੱਦਾਂ ਉਪਰ ਵੱਖ ਵੱਖ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ ਉਥੇ ਹੀ ਇਨ੍ਹਾਂ ਦੀ ਸ਼ਹੀਦੀ ਉਪਰ ਜਿਥੇ ਪਰਿਵਾਰ ਨੂੰ ਮਾਣ ਹੁੰਦਾ ਹੈ ਉਥੇ ਹੀ ਉਨ੍ਹਾਂ ਦੇ ਨਾਲ ਵਾਪਰੀਆਂ ਘਟਨਾਵਾਂ ਦੀ ਖਬਰ ਸਾਹਮਣੇ ਆਉਂਦੇ ਹੀ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਪੰਜਾਬ ਦੇ ਫੌਜੀ ਨੌਜਵਾਨ ਦੀ ਹੋਈ ਜੰਮੂ ਚ ਮੌਤ ,ਡੇਢ ਸਾਲ ਪਹਿਲਾ ਹੋਇਆ ਸੀ ਵਿਆਹ , ਜਿਸਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਬਾਸਰਕੇ ਤੋਂ ਸਾਹਮਣੇ ਆਈ ਹੈ ਜਿੱਥੇ ਇਸ ਪਿੰਡ ਦੇ ਫ਼ੌਜ ਵਿੱਚ ਸ਼ਾਮਲ ਹੋਏ ਇਕ ਨੌਜਵਾਨ ਦੇ ਸ਼ਹੀਦ ਹੋਣ ਦੀ ਖਬਰ ਦੇ ਸਾਹਮਣੇ ਆਉਂਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸ ਦਈਏ ਕਿ ਇਸ ਪਿੰਡ ਦਾ 26 ਸਾਲਾ ਨੌਜਵਾਨ ਚਮਕੌਰ ਸਿੰਘ ਪੁੱਤਰ ਸਵਰਨ ਸਿੰਘ ਜੰਮੂ ਵਿਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਇਸ ਸਮੇਂ ਜੰਮੂ ਵਿਚ ਫ਼ੌਜ ਵਿਚ ਤਾਇਨਾਤ ਸੀ ਉਥੇ ਹੀ ਉਸ ਦੇ ਦਿਹਾਂਤ ਹੋਣ ਦੀ ਖਬਰ ਸਵੇਰੇ ਪਿੰਡ ਪਹੁੰਚਦੇ ਹੀ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ।

ਜਿਸ ਸਮੇਂ ਇਹ ਖ਼ਬਰ ਅੱਜ ਸਵੇਰੇ ਫੋਨ ਦੇ ਜ਼ਰੀਏ ਉਨ੍ਹਾਂ ਦੇ ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਵਿੱਚ ਵੀ ਹਰ ਇਕ ਇਨਸਾਨ ਦੀ ਅੱਖ ਨਮ ਦੇਖੀ ਜਾ ਰਹੀ ਹੈ। ਚਮਕੌਰ ਸਿੰਘ ਉਮਰ 26 ਸਾਲ ਪੁੱਤਰ ਸਵਰਨ ਸਿੰਘ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਜੋ ਕਿ ਜੰਮੂ ਵਿੱਚ ਫੌਜ ਵਿੱਚ ਤਾਇਨਾਤ ਸੀ, ਦਾ ਅੱਜ ਸਵੇਰੇ ਦੇਹਾਂਤ ਹੋ ਗਿਆ।

ਫੌਜ਼ ਵਿੱਚ ਤੈਨਾਤ ਇਸ ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਦੇ ਪਿੰਡ ਪਹੁੰਚਣ ਬਾਬਤ ਅਜੇ ਤੱਕ ਕੋਈ ਵੀ ਖ਼ਬਰ ਸਾਹਮਣੇ ਨਹੀਂ ਆਈ ਹੈ। ਵੱਖ ਵੱਖ ਲੋਕਾਂ ਵੱਲੋਂ ਇਸ ਨੌਜਵਾਨ ਦੀ ਸ਼ਹੀਦੀ ਉਪਰ ਪਰਿਵਾਰ ਨਾਲ ਗਹਿਰੀ ਹਮਦਰਦੀ ਜਾਹਿਰ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪੰਜਾਬ ਦੇ ਫੌਜੀ ਨੌਜਵਾਨ ਦੀ ਹੋਈ ਜੰਮੂ ਚ ਮੌਤ – ਡੇਢ ਸਾਲ ਪਹਿਲਾ ਹੋਇਆ ਸੀ ਵਿਆਹ
ByadminJuly 23, 2022Comments Off on ਪੰਜਾਬ ਦੇ ਫੌਜੀ ਨੌਜਵਾਨ ਦੀ ਹੋਈ ਜੰਮੂ ਚ ਮੌਤ – ਡੇਢ ਸਾਲ ਪਹਿਲਾ ਹੋਇਆ ਸੀ ਵਿਆਹ
Previous Postਮੂਸੇਵਾਲਾ ਕਤਲਕਾਂਡ ਚ ਹੈਰਾਨ ਕਰਨ ਵਾਲਾ ਖੁਲਾਸਾ, ਕੁੜੀਆਂ ਦੇ ਗੈਂਗ ਵਲੋਂ ਵੀ ਬਣਾਈਆਂ ਸੀ ਯੋਜਨਾਵਾਂ
Next Postਪੰਜਾਬ ਸਰਕਾਰ ਵਲੋਂ 600 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਆਈ ਇਹ ਤਾਜਾ ਵੱਡੀ ਖਬਰ