ਆਈ ਤਾਜ਼ਾ ਵੱਡੀ ਖਬਰ

ਜਿੱਥੇ ਇੱਕ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ , ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਅਪਰਾਧਕ ਵਾਰਦਾਤਾਂ ਦੀ ਤਾਂ, ਅਪਰਾਧੀਆਂ ਦੇ ਵੱਲੋਂ ਬਿਨਾਂ ਕਿਸੇ ਡਰ ਤੋਂ ਕਈ ਵੱਡੀਆਂ ਅਪਰਾਧਕ ਵਾਰਦਾਤਾਂ ਨੂੰ ਹਰ ਰੋਜ਼ ਹੀ ਅੰਜ਼ਾਮ ਦਿੱਤਾ ਜਾਦਾ ਹੈ ,ਜਿਸ ਕਾਰਨ ਪੰਜਾਬ ਦੀ ਜਨਤਾ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ ਕੀ ਪੰਜਾਬ ਵਿੱਚ ਲੋਕ ਕਿੱਥੇ ਸੁਰੱਖਿਅਤ ਹਨ । ਇਸੇ ਵਿਚਾਲੇ ਇਕ ਹੋਰ ਸਨਸਨੀ ਭਰਿਆ ਮਾਮਲਾ ਪੰਜਾਬ ਵਿੱਚੋਂ ਸਾਹਮਣੇ ਆਇਆ ਹੈ, ਜਿਥੇ ਦੋ ਸਕੇ ਭਰਾਵਾਂ ਦੀਅਾ ਲਾਸ਼ਾਂ ਖੇਤਾਂ ਵਿੱਚੋਂ ਬਰਾਮਦ ਹੋਈਆਂ ।

ਜਿਸ ਕਾਰਨ ਪੂਰੇ ਪਿੰਡ ਵਿੱਚ ਹਾਹਾਕਾਰ ਮਚੀ ਹੋਈ ਹੈ । ਮਾਮਲਾ ਅਜਨਾਲਾ ਦੇ ਨੇੜਲੇ ਪਿੰਡ ਤੋਂ ਸਾਹਮਣੇ ਆਇਆ, ਜਿੱਥੇ ਦੋ ਸਕੇ ਭਰਾਵਾ ਦੀ ਭੇਤਭਰੇ ਹਾਲਾਤਾਂ ਚ ਮੌਤ ਹੋ ਗਈ ਜਦਕਿ ਇਕ ਜ਼ਖਮੀ ਹੋ ਗਿਆ । ਉੱਥੇ ਹੀ ਪੁਲੀਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਈਸਾਪੁਰ ਨੇੜੇ ਦੋ ਸਕੇ ਭਰਾਵਾਂ ਦੀ ਭੇਤਭਰੇ ਹਲਾਤਾਂ ਚ ਮੌਤ ਹੋ ਗਈ , ਜਦਕਿ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ।

ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਈਸਾਪੁਰ ਤੋਂ ਛੀਨੇ ਕਰਮ ਸਿੰਘ ਨੂੰ ਜਾਂਦੀ ਸਡ਼ਕ ਕੰਢੇ ਖੇਤਾਂ ਵਿੱਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਬਾਅਦ ਵਿਚ ਪਛਾਣ ਗੁਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਕਾਰ ਸਿੰਘ ਵਾਸੀ ਡੱਬਰੀ ਨੇੜੇ ਸਾਰੰਗਦੇਵ ਵਜੋਂ ਹੋਈ

ਉੱਥੇ ਹੀ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਇਸ ਮਾਮਲੇ ਸਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ।

Home ਤਾਜਾ ਜਾਣਕਾਰੀ ਪੰਜਾਬ ਚ ਇਥੇ 2 ਸਕੇ ਭਰਾਵਾਂ ਦੀ ਲਾਸ਼ ਖੇਤਾਂ ਚੋਂ ਮਿਲੀ, ਇਲਾਕੇ ਚ ਫੈਲੀ ਸਨਸਨੀ- ਪੁਲਿਸ ਕਰ ਰਹੀ ਕਾਰਵਾਈ

ਤਾਜਾ ਜਾਣਕਾਰੀ
ਪੰਜਾਬ ਚ ਇਥੇ 2 ਸਕੇ ਭਰਾਵਾਂ ਦੀ ਲਾਸ਼ ਖੇਤਾਂ ਚੋਂ ਮਿਲੀ, ਇਲਾਕੇ ਚ ਫੈਲੀ ਸਨਸਨੀ- ਪੁਲਿਸ ਕਰ ਰਹੀ ਕਾਰਵਾਈ
ByadminJuly 18, 2022Comments Off on ਪੰਜਾਬ ਚ ਇਥੇ 2 ਸਕੇ ਭਰਾਵਾਂ ਦੀ ਲਾਸ਼ ਖੇਤਾਂ ਚੋਂ ਮਿਲੀ, ਇਲਾਕੇ ਚ ਫੈਲੀ ਸਨਸਨੀ- ਪੁਲਿਸ ਕਰ ਰਹੀ ਕਾਰਵਾਈ
Previous Postਵੰਡ ਤੋਂ ਬਾਅਦ 92 ਸਾਲਾ ਰੀਨਾ 75 ਸਾਲ ਬਾਅਦ ਆਪਣਾ ਘਰ ਪਾਕਿਸਤਾਨ ਦੇਖਣ ਪਹੁੰਚੀ- ਏਨੇ ਇੰਤਜਾਰ ਅਤੇ ਏਨੀ ਮੁਸ਼ੱਕਤ ਨਾਲ ਮਿਲਿਆ ਵੀਜ਼ਾ
Next Postਘਰ ਹੋਈ ਚੋਰੀ ਦੀ ਜਾਂਚ ਕਰਨ ਗਈ ਪੁਲਿਸ ਦੀ ਮਦਦ ਇਕ ਮੱਛਰ ਨੇ ਕੀਤੀ, ਖੋਲ ਦਿੱਤਾ ਰਾਜ- ਇਸ ਸੁਰਾਗ ਨਾਲ ਪਹੁੰਚੇ ਚੋਰ ਤਕ