BREAKING NEWS
Search

ਮਾਂ ਨੇ ਆਪਣੀ ਕਾਸਮੈਟਿਕ ਸਰਜਰੀ ਕਰਾਉਣ ਲਈ ਏਨੇ ਪੈਸਿਆਂ ਚ ਵੇਚਿਆ 5 ਦਿਨ ਦਾ ਬੱਚਾ, ਮਮਤਾ ਹੋਈ ਸ਼ਰਮਸਾਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਦੇ ਵਿੱਚ ਹਰ ਮਾਂ ਵੱਲੋਂ ਆਪਣੇ ਬੱਚਿਆਂ ਦੀ ਖੁਸ਼ੀ ਵਾਸਤੇ ਜਿਥੇ ਆਪਣੀ ਜਾਨ ਤੱਕ ਨਿਛਾਵਰ ਕਰ ਦਿੱਤੀ ਜਾਂਦੀ ਹੈ। ਆਏ ਦਿਨ ਅਜਿਹੇ ਬਹੁਤ ਸਾਰੇ ਹਾਦਸੇ ਵੀ ਸਾਹਮਣੇ ਆਉਂਦੇ ਹਨ ਅਤੇ ਅਜਿਹੀਆਂ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਿੱਥੇ ਮਾਂ ਵੱਲੋਂ ਵੀ ਆਪਣੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਹੁਣ ਇਥੇ ਇੱਕ ਮਾਂ ਵੱਲੋਂ ਕਾਸਮੈਟਿਕ ਕਰਵਾਉਣ ਖਾਤਰ ਏਨੇ ਪੈਸਿਆਂ ਵਿੱਚ ਆਪਣੇ ਪੰਜ ਦਿਨਾਂ ਦੇ ਬੱਚੇ ਨੂੰ ਵੇਚਿਆ ਗਿਆ ਇਥੇ ਮਮਤਾ ਸ਼ਰਮਸਾਰ ਹੋਈ ਹੈ।

ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰੂਸ ਤੋਂ ਆਇਆ ਹੈ ਜਿੱਥੇ ਇਕ ਮਾਂ ਵੱਲੋਂ ਆਪਣੇ ਨੱਕ ਦਾ ਅਪਰੇਸ਼ਨ ਕਰਵਾਉਣ ਖਾਤਰ ਆਪਣੇ ਪੰਜ ਦਿਨਾਂ ਦੇ ਬੱਚੇ ਨੂੰ ਤਿੰਨ ਹਜ਼ਾਰ ਪੌਂਡ ਵਿੱਚ ਵੇਚ ਦਿੱਤਾ ਗਿਆ ਹੈ, ਇਸ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਥੇ ਹੀ ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਔਰਤ ਵੱਲੋਂ 25 ਅਪ੍ਰੈਲ ਨੂੰ ਬੱਚੇ ਨੂੰ ਜਨਮ ਦਿੱਤਾ ਗਿਆ ਅਤੇ ਇੱਕ ਜੋੜੇ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਨ ਹੀ 20 ਹਜ਼ਾਰ ਰੂਬਲ ਜੋ ਕਿ 287 ਪੌਂਡ ਬਣਦੇ ਹਨ ਅਤੇ 10 ਫ਼ੀਸਦੀ ਡਾਊਨ ਪੇਮੇਂਟ ਨਾਲ ਸੌਦਾ ਕੀਤਾ ਗਿਆ ਸੀ।

ਉਸ ਤੋਂ ਬਾਅਦ ਇਸ ਬੱਚੇ ਨੂੰ ਗੋਦ ਲੈਣ ਵਾਲੇ ਮਾਂ-ਬਾਪ ਵੱਲੋਂ ਜਿੱਥੇ ਬੱਚੇ ਦੇ ਬਿਮਾਰ ਹੋਣ ਤੇ ਹਸਪਤਾਲ ਲਿਜਾਇਆ ਗਿਆ। ਜਿੱਥੇ ਹਸਪਤਾਲ ਦੇ ਵਿੱਚ ਉਸ ਬੱਚੇ ਦੇ ਮਾਂ-ਬਾਪ ਕੋਲੋਂ ਉਸ ਦਾ ਜਨਮ ਸਰਟੀਫਿਕੇਟ ਮੰਗਿਆ ਗਿਆ। ਡਾਕਟਰ ਵੱਲੋਂ ਮੰਗਿਆ ਗਿਆ ਸਰਟੀਫਿਕੇਟ ਜਦੋਂ ਉਸ ਜੋੜੇ ਵੱਲੋਂ ਉਸ ਔਰਤ ਤੋਂ ਮੰਗਿਆ ਗਿਆ ਤਾਂ ਉਸ ਔਰਤ ਵੱਲੋਂ ਉਸ ਸਟੀਫਕੇਟ ਦੇ ਬਦਲੇ ਵਿੱਚ ਉਸ ਮਾਂ ਬਾਪ ਤੋਂ 100,000 ਰੂਬਲ ਲੈ ਲਏ ਗਏ ਜਿਸ ਤੋਂ ਬਾਅਦ ਉਸ ਪਤੀ-ਪਤਨੀ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ।

ਇਸ ਘਟਨਾ ਨੂੰ ਸੁਣ ਕੇ ਜਿੱਥੇ ਹਰ ਕੋਈ ਹੈਰਾਨ ਰਹਿ ਗਿਆ ਉਥੇ ਹੀ ਪੁਲਿਸ ਵੱਲੋਂ ਔਰਤ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਔਰਤ ਵੱਲੋਂ ਜਿੱਥੇ ਬੱਚੇ ਦੇ ਖ਼ਰੀਦਦਾਰ ਦੇ ਤੌਰ ਤੇ ਇੱਕ ਜੋੜੇ ਨਾਲ ਗੱਲ ਕੀਤੀ ਗਈ ਸੀ ਅਤੇ ਫਿਰ ਉਸ ਬੱਚੇ ਨੂੰ ਵੇਚ ਦਿੱਤਾ ਗਿਆ ਸੀ। ਇਸ ਔਰਤ ਵੱਲੋਂ ਆਪਣੇ ਨੱਕ ਦਾ ਅਪਰੇਸ਼ਨ ਕਰਵਾਇਆ ਜਾਣਾ ਸੀ ਅਤੇ ਉਸ ਵੱਲੋਂ ਆਪਣੇ ਦੋਸਤ ਨੂੰ ਆਖਿਆ ਗਿਆ ਸੀ ਕਿ ਉਹ ਬੱਚਾ ਨਹੀਂ ਰੱਖੇਗੀ।



error: Content is protected !!