ਆਈ ਤਾਜ਼ਾ ਵੱਡੀ ਖਬਰ

ਦੁਨੀਆ ਵਿੱਚ ਹਰ ਇੱਕ ਰਿਸ਼ਤਾ ਜਿੱਥੇ ਆਪਣੀ ਜਗ੍ਹਾ ਹੁੰਦਾ ਹੈ ਉਥੇ ਵੀ ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ ਅਜਿਹਾ ਹੁੰਦਾ ਹੈ, ਜਿਸ ਰਿਸ਼ਤੇ ਵਿੱਚ ਪਤੀ-ਪਤਨੀ ਵੱਲੋਂ ਵਿਆਹ ਬੰਧਨ ਵਿਚ ਬੱਝਣ ਤੌਂ ਬਾਅਦ ਜ਼ਿੰਦਗੀ ਦੇ ਆਖਰੀ ਸਮੇਂ ਤੱਕ ਇੱਕ ਦੂਸਰੇ ਦਾ ਸਾਥ ਦਿੱਤਾ ਜਾਂਦਾ ਹੈ। ਜਿੱਥੇ ਬਹੁਤ ਸਾਰੇ ਜੋੜੇ ਕਈ ਜਗ੍ਹਾ ਤੇ ਲੋਕਾਂ ਲਈ ਇਕ ਪ੍ਰੇਰਨਾ ਸਰੋਤ ਵੀ ਬਣ ਜਾਂਦੇ ਹਨ ਅਤੇ ਜਿਸ ਨੂੰ ਦੇਖ ਕੇ ਲੋਕਾਂ ਵੱਲੋਂ ਉਦਾਹਰਨਾਂ ਵੀ ਦਿੱਤੀਆਂ ਜਾਂਦੀਆਂ ਹਨ। ਭਾਰਤੀ ਪਰਿਵਾਰਾਂ ਵਿਚ ਪਤੀ ਪਤਨੀ ਦੇ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਇਸ ਘਰੇਲੂ ਕਲੇਸ਼ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਪਤੀ-ਪਤਨੀ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ ਅਤੇ ਜਿਸ ਦਾ ਖਮਿਆਜਾ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ।

ਹੁਣ ਪਤਨੀ ਵੱਲੋਂ ਪਤੀ ਦੇ ਨਾਲ ਝਗੜਾ ਕਰਨ ਤੋਂ ਬਾਅਦ ਤਿੰਨ ਬੱਚਿਆਂ ਸਮੇਤ ਖੂਹ ਵਿਚ ਛਾਲ ਮਾਰ ਦਿੱਤੀ ਗਈ ਹੈ ਜਿਥੇ ਬੱਚਿਆਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਲਲਿਤਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪਤੀ-ਪਤਨੀ ਦਾ ਆਪਸੀ ਵਿਵਾਦ ਇਸ ਕਦਰ ਵਧ ਗਿਆ ਹੈ 31 ਸਾਲਾ ਪਤਨੀ ਰਾਜ ਕੁਮਾਰੀ ਨਿਵਾਸੀ ਪਿੰਡ ਮੁਹਾਰਾ ਦੇ ਵੱਲੋਂ ਆਪਣੇ ਤਿੰਨ ਬੱਚਿਆਂ ਦੇ ਸਮੇਤ ਖੂਹ ਵਿਚ ਛਾਲ ਮਾਰ ਦਿੱਤੀ ਗਈ।

ਇਸ ਘਟਨਾ ਤੋਂ ਬਾਅਦ ਜਿਥੇ ਔਰਤ ਵੱਲੋਂ ਆਪਣੇ ਬੱਚਿਆਂ ਨੂੰ ਲੈ ਕੇ ਰੌਲਾ ਪਾਇਆ ਗਿਆ ਤਾਂ ਨਜ਼ਦੀਕ ਲੋਕਾਂ ਵੱਲੋਂ ਤੁਰੰਤ ਹੀ ਉਸਦੀ ਅਵਾਜ਼ ਸੁਣ ਕੇ ਉਸ ਔਰਤ ਨੂੰ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਸਾਰਿਆਂ ਨੂੰ ਜ਼ਿਲਾ ਹਸਪਤਾਲ ਵਿਚ ਇਲਾਜ ਵਾਸਤੇ ਦਾਖ਼ਲ ਕਰਾਇਆ ਗਿਆ। ਇਸ ਸਮੇਂ ਜਿਥੇ ਔਰਤ ਹਸਪਤਾਲ ਵਿਚ ਜੇਰੇ ਇਲਾਜ ਹੈ ਉਥੇ ਹੀ ਉਸਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਵਿਚ ਸੱਤ ਸਾਲਾ ਧੀ ਜੋਤੀ, ਪੰਜ ਸਾਲਾਂ ਰਾਖੀ ਅਤੇ ਦੋ ਸਾਲਾ ਪੁੱਤਰ ਸੂਰਿਆਂਸ਼ ਵੀ ਸ਼ਾਮਲ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿਥੇ ਪੁਲਿਸ ਵੱਲੋਂ ਪਤੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਇਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਇਸ ਵਿਵਾਦ ਦਾ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪਤਨੀ ਵਲੋਂ ਪਤੀ ਨਾਲ ਝਗੜੇ ਤੋਂ ਬਾਅਦ 3 ਬੱਚਿਆਂ ਸਮੇਤ ਖੂਹ ਚ ਮਾਰੀ ਛਾਲ- ਬੱਚਿਆਂ ਦੀ ਹੋਈ ਮੌਤ
ByadminJuly 13, 2022Comments Off on ਪਤਨੀ ਵਲੋਂ ਪਤੀ ਨਾਲ ਝਗੜੇ ਤੋਂ ਬਾਅਦ 3 ਬੱਚਿਆਂ ਸਮੇਤ ਖੂਹ ਚ ਮਾਰੀ ਛਾਲ- ਬੱਚਿਆਂ ਦੀ ਹੋਈ ਮੌਤ
Previous Postਚੀਨ ਨੇ ਜਿਆਦਾ ਬੱਚੇ ਪੈਦਾ ਕਰਨ ਲਈ ਔਰਤਾਂ ਨੂੰ ਤੋਹਫੇ ਦੇਣ ਦਾ ਕੀਤਾ ਐਲਾਨ, ਹੋਰ ਵੀ ਮਿਲਣਗੀਆਂ ਸਹੂਲਤਾਂ
Next Postਪੰਜਾਬ ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਚੰਗੀ ਖਬਰ – ਸਰਕਾਰ ਕਰਨ ਜਾ ਰਹੀ ਇਹ ਕੰਮ