BREAKING NEWS
Search

ਪੰਜਾਬ ਚ ਇਥੇ ਸੱਪ ਡੰਗਣ ਕਾਰਨ ਹੋਈ ਸੀ ਪੁੱਤ ਦੀ ਮੌਤ- ਫੁੱਲ ਚੁਗਦੇ ਦੁੱਖ ਨਾ ਸਹਾਰਦੇ ਪਿਤਾ ਨੇ ਵੀ ਤੋੜਿਆ ਦੱਮ

ਆਈ ਤਾਜ਼ਾ ਵੱਡੀ ਖਬਰ 

ਗਰਮੀ ਦੇ ਮੌਸਮ ਦੌਰਾਨ ਜਿੱਥੇ ਬਹੁਤ ਸਾਰੇ ਹਾਦਸੇ ਵਾਪਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਬਹੁਤ ਸਾਰੇ ਜੰਗਲੀ ਜਾਨਵਰ ਇਨਸਾਨਾਂ ਦੀ ਜ਼ਿੰਦਗੀ ਵਿੱਚ ਆ ਕੇ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਉਥੇ ਹੀ ਇਸੇ ਬਰਸਾਤਾਂ ਦੇ ਮੌਸਮ ਦੇ ਚਲਦਿਆਂ ਹੋਇਆਂ ਵੀ ਬਹੁਤ ਸਾਰੇ ਜੀਵ-ਜੰਤੂ ਜਿੱਥੇ ਇਸ ਸਮੇਂ ਬਾਹਰ ਆ ਰਹੇ ਹਨ। ਉਥੇ ਹੀ ਇਨਸਾਨਾਂ ਨੂੰ ਨੁਕਸਾਨ ਵੀ ਪਹੁੰਚਾ ਰਹੇ ਹਨ ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਵਾਰਾਂ ਵਿਚ ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਪੰਜਾਬ ਵਿੱਚ ਸੱਪ ਦੇ ਡੰਗਣ ਕਾਰਨ ਜਵਾਨ ਪੁੱਤਰ ਦੀ ਮੌਤ ਹੋਣ ਤੇ ਫੁੱਲ ਚੁਗਣ ਦੌਰਾਨ ਪਿਤਾ ਨੇ ਵੀ ਦਮ ਤੋੜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭਾਈ ਰੂਪਾ ਦੇ ਅਧੀਨ ਆਉਂਦੇ ਪਿੰਡ ਬੁਰਜ ਗਿੱਲ ਤੋਂ ਸਾਹਮਣੇ ਆਇਆ ਹੈ , ਜਿੱਥੇ ਬੀਤੇ ਦਿਨੀਂ ਇੱਕ 20 ਸਾਲਾ ਨੌਜਵਾਨ ਵਰਿੰਦਰ ਸਿੰਘ ਪੁੱਤਰ ਜਗਪਾਲ ਸਿੰਘ ਦੀ ਉਸ ਸਮੇਂ ਸੱਪ ਦੇ ਕੱਟਣ ਕਾਰਨ ਮੌਤ ਹੋ ਗਈ ਸੀ। ਜਿਸ ਸਮੇਂ ਉਹ ਕਿਸੇ ਕਿਸਾਨ ਦੇ ਖੇਤਾਂ ਵਿਚ ਜੀਰੀ ਦੀ ਫੱਕ ਪਾਹ ਕੇ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਜ਼ਹਿਰੀਲੇ ਸੱਪ ਵੱਲੋਂ ਉਸਨੂੰ ਕੱਟ ਦਿੱਤਾ ਗਿਆ।

ਜਿਸ ਤੋਂ ਬਾਅਦ ਤੁਰੰਤ ਹੀ ਉਸ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਇਕ ਨਿੱਜੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਅੱਜ ਜਦੋਂ ਉਸ ਨੌਜਵਾਨ ਦੇ ਫੁੱਲ ਚੁਗੇ ਜਾ ਰਹੇ ਸਨ ਤਾਂ ਉਸੇ ਸਮੇਂ ਪਿਤਾ ਵੱਲੋਂ ਇਹ ਸਦਮਾ ਸਹਾਰ ਨਹੀਂ ਹੋਇਆ ਅਤੇ ਉਸੇ ਮੌਕੇ ਉਸ ਨੇ ਵੀ ਦਮ ਤੋੜ ਦਿੱਤਾ। ਉਸੇ ਜਗ੍ਹਾ ਤੇ ਪਿਤਾ ਦਾ ਵੀ ਅੰਤਿਮ ਸੰਸਕਾਰ ਕੀਤਾ ਗਿਆ ਹੈ ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।

ਪਰਿਵਾਰ ਵੱਲੋਂ ਦੋਸ਼ ਲਗਾਏ ਗਏ ਸਨ ਕਿ ਸਿਵਲ ਹਸਪਤਾਲ ਵਿੱਚ ਉਨ੍ਹਾਂ ਦੇ ਪੁੱਤਰ ਦਾ ਸਹੀ ਇਲਾਜ ਨਹੀਂ ਕੀਤਾ ਗਿਆ ਪਰ ਹਸਪਤਾਲ ਦੇ ਸਟਾਫ਼ ਵੱਲੋਂ ਆਖਿਆ ਗਿਆ ਹੈ ਕਿ ਸੱਪ ਦੇ ਕੱਟਣ ਤੇ ਦਿੱਤਾ ਜਾਣ ਵਾਲਾ ਟੀਕਾ ਵੀ ਲਗਾਇਆ ਗਿਆ ਸੀ।



error: Content is protected !!