ਕੁੜੀ ਨੇ 14 ਸਾਲ ਦੀ ਉਮਰ ਦਿੱਤਾ ਬੱਚੇ ਨੂੰ ਜਨਮ….
ਨੇਪਾਲ ‘ਚ 14 ਸਾਲ ਦੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ , ਪਿਓ ਦੀ ਉਮਰ ਜਾਣ ਕੇ ਰਹਿ ਜਾਵੋਗੇ ਹੈਰਾਨ:ਨੇਪਾਲ : ਨੇਪਾਲ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਓਥੇ ਰਾਜਧਾਨੀ ਕਾਠਮੰਡੂ ਦੇ ਧਾਡਿੰਗ ਜ਼ਿਲੇ ਵਿਚ 14 ਸਾਲ ਦੀ ਕੁੜੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਪਿਓ ਦੀ ਉਮਰ ਵੀ 13 ਸਾਲ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਬੱਚੇ ਦਾ 13 ਸਾਲਾ ਪਿਤਾ ਰਮੇਸ਼ ਤਮਾਂਗ ਪੰਜਵੀ ਜਮਾਤ ਵਿਚ ਪੜ੍ਹਦਾ ਸੀ।ਉਸ ਨੂੰ ਚੌਥੀ ਜਮਾਤ ਵਿਚ ਪੜ੍ਹਨ ਵਾਲੀ ਪਬਿਤਰਾ ਤਮਾਂਗ ਨਾਲ ਪਿਆਰ ਹੋ ਗਿਆ ਸੀ।ਜਿਸ ਤੋਂ ਬਾਅਦ ਪਬਿਤਰਾ ਨੇ ਦੋ ਮਹੀਨੇ ਪਹਿਲਾਂ ਇਕ ਬੱਚੇ ਨੂੰ ਜਨਮ ਦਿੱਤਾ ਹੈ।ਹੁਣ ਇਹ ਜੋੜਾ ਵਿਆਹ ਅਤੇ ਬੱਚੇ ਦੇ ਜਨਮ ਦੇ ਰਸਿਜਟਰੇਸ਼ਨ ਨੂੰ ਲੈ ਕੇ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।
ਨੇਪਾਲ ਵਿਚ ਮੁੰਡੇ-ਕੁੜੀਆਂ ਲਈ ਵਿਆਹ ਦੀ ਘੱਟੋ-ਘੱਟ ਉਮਰ 20 ਸਾਲ ਹੈ।ਓਥੋਂ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਮੇਸ਼ ਅਤੇ ਪਬਿਤਰਾ ਦਾ ਵਿਆਹ ਅਤੇ ਬੱਚੇ ਦੇ ਜਨਮ ਦਾ ਰਜਿਸਟਰੇਸ਼ਨ ਕਾਨੂੰਨ ਦੇ ਤਹਿਤ ਸੰਭਵ ਨਹੀਂ ਕਿਉਂਕਿ ਦੋਵੇਂ ਹੀ ਨਾਬਾਲਗ ਹਨ।ਤਮਾਂਗ ਭਾਈਚਾਰੇ ਦੇ ਰਿਵਾਜ ਮੁਤਾਬਕ ਜੇਕਰ ਕੋਈ ਮੁੰਡਾ ਕਿਸੇ ਕੁੜੀ ਨੂੰ ਆਪਣੀ ਪਤਨੀ ਮੰਨ ਲੈਂਦਾ ਹੈ ਤਾਂ ਉਹ ਬਾਅਦ ਵਿਚ ਉਸ ਨਾਲ ਵਿਆਹ ਕਰ ਸਕਦਾ ਹੈ।
ਵਾਇਰਲ