BREAKING NEWS
Search

ਵਿਦੇਸ਼ ਚ 11 ਸਾਲ ਜੇਲ ਕੱਟਣ ਤੋਂ ਬਾਅਦ 17 ਸਾਲਾਂ ਬਾਅਦ ਨੌਜਵਾਨ ਘਰ ਆਇਆ ਵਾਪਸ,ਪਰਿਵਾਰ ਚ ਛਾਈ ਖੁਸ਼ੀ

ਆਈ ਤਾਜ਼ਾ ਵੱਡੀ ਖਬਰ 

ਪਰਵਾਰ ਦੀਆਂ ਆਰਥਿਕ ਸਥਿਤੀਆਂ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਉਥੇ ਹੀ ਬਹੁਤ ਸਾਰੇ ਪਰਵਾਰਾਂ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਭਾਰੀ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਦੇਸ਼ਾਂ ਵਿੱਚ ਬੈਠੇ ਪੁੱਤਰਾਂ ਲਈ ਜਿਥੇ ਮਾਪਿਆਂ ਵੱਲੋਂ ਦਿਨ-ਰਾਤ ਦੁਆਵਾਂ ਕੀਤੀਆਂ ਜਾਂਦੀਆਂ ਹਨ,ਤੇ ਪੁੱਤਰਾਂ ਵੱਲੋਂ ਵੀ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰੇ ਕਰਨ ਵਾਸਤੇ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ।ਪਰ ਵਿਦੇਸ਼ਾਂ ਦੀ ਧਰਤੀ ਤੇ ਨੌਜਵਾਨ ਕਈ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਦਾ ਖਮਿਆਜਾ ਪਰਿਵਾਰ ਨੂੰ ਕਾਫੀ ਲੰਮਾ ਸਮਾਂ ਭੁਗਤਣਾ ਪੈਂਦਾ ਹੈ। ਉਨ੍ਹਾਂ ਨੌਜਵਾਨਾਂ ਦੇ ਨਾਲ ਭਾਰਤ ਰਹਿੰਦੇ ਪਰਿਵਾਰ ਨੂੰ ਵੀ ਆਪਣੇ ਪੁੱਤਰਾਂ ਦੇ ਇਸ ਦਰਦ ਨੂੰ ਵੀ ਲੰਮਾ ਸਮਾਂ ਹੰਢਾਉਣਾ ਪੈਂਦਾ ਹੈ।

ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਬਹੁਤ ਸਾਰੇ ਪਰਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਵਿਦੇਸ਼ 11 ਸਾਲ ਜੇਲ੍ਹ ਕੱਟਣ ਤੋਂ ਬਾਅਦ 17 ਸਾਲਾਂ ਬਾਅਦ ਨੌਜਵਾਨ ਆਪਣੇ ਘਰ ਵਾਪਸ ਆਇਆ ਹੈ ਜਿੱਥੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਫ਼ੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿਥੇ ਪਿੰਡ ਪਾਸ਼ਟਾਂ ਦੇ ਮਹੱਲਾਂ ਮਾਡਲ ਟਾਊਨ ਦਾ ਰਹਿਣ ਵਾਲਾ ਇਕ ਨੌਜਵਾਨ ਜਸਵਿੰਦਰ ਪੁੱਤਰ ਪ੍ਰਕਾਸ਼ ਰਾਮ , ਰੋਜ਼ੀ-ਰੋਟੀ ਦੀ ਭਾਲ ਵਿਚ ਆਪਣੇ ਘਰ ਤੋਂ 17 ਸਾਲ ਪਹਿਲਾਂ ਦੁਬਈ ਗਿਆ ਸੀ।

ਜਿੱਥੇ ਉਹ ਇੱਕ ਠੇਕੇਦਾਰ ਦੇ ਨਾਲ ਜੰਗਲ ਦੀ ਸਾਈਟ ਕਾਰਪੈਂਟਰ ਅਤੇ ਮੇਸਨ ਦਾ ਕੰਮ ਕਰਦਾ ਸੀ। ਉਥੇ ਹੀ 2011 ਦੇ ਵਿਚ ਜਦੋਂ ਉਹ ਰਾਤ ਨੂੰ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ ਤਾਂ ਉਸ ਸਮੇਂ ਨਸ਼ੇ ਦੀ ਹਾਲਤ ਵਿੱਚ ਇੱਕ ਨੌਜਵਾਨ ਛੱਤ ਤੋਂ ਡਿੱਗ ਗਿਆ ਸੀ। ਜਿਸ ਦੀ ਮੌਤ ਹੋਣ ਤੇ ਇਸ ਨੌਜਵਾਨ ਨੂੰ ਹੋਰ ਜਗਾ ਭੇਜ ਦਿੱਤਾ ਗਿਆ ਅਤੇ ਕੁਝ ਦਿਨਾਂ ਬਾਅਦ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜੇਲ ਭੇਜ ਦਿੱਤਾ ਗਿਆ ਅਤੇ ਉਸ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾ ਦਿੱਤੀ ਗਈ ਉਸ ਵੱਲੋਂ ਆਪਣੇ ਬੇਗੁਨਾਹ ਹੋਣ ਦੀ ਗੁਹਾਰ ਲਗਾਈ ਹੈ, ਖੁਦਕੁਸ਼ੀ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ।

ਖਰ ਉਸ ਵੱਲੋਂ ਗੁਰਮਤਿ ਕੀਤੀ ਗਈ ਅਤੇ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ 5 ਜੁਲਾਈ ਨੂੰ ਉਹ ਰਿਹਾਅ ਹੋ ਗਿਆ। ਜਿੱਥੇ ਉਹ ਵਾਪਸ ਆਪਣੇ ਪਰਵਾਰ ਵਿੱਚ ਆ ਚੁੱਕਾ ਹੈ। ਉਥੇ ਹੀ ਉਸ ਤੋਂ ਬਾਅਦ ਉਸਦੀ ਭੈਣ ਅਤੇ ਪਿਤਾ ਦੀ ਮੌਤ ਵੀ ਹੋ ਚੁੱਕੀ ਸੀ ਜਿਨ੍ਹਾਂ ਦੇ ਆਖਰੀ ਵਾਰ ਦਰਸ਼ਨ ਵੀ ਨਹੀਂ ਕਰ ਸਕਿਆ।



error: Content is protected !!