ਅੱਜ ਦੇ ਜ਼ਮਾਨੇ ਵਿਚ ਅਧਿਕਤਰ ਲੋਕ ਭੇਡ ਚਾਲ ਚਲਣਾ ਪੰਸਦ ਕਰਦੇ ਹਨ ਜੇਕਰ ਉਹਨਾਂ ਦੇ ਦੋਸਤ ,ਗੁਆਂਢੀ ,ਜਾ ਰਿਸ਼ਤੇਦਾਰ ਡਾਕਟਰ ਜਾ ਇੰਜੀਨਿਅਰ ਬਣਨ ਦੀ ਪੜਾਈ ਕਰ ਰਹੇ ਹਨ ਤਾ ਇਹ ਲੋਕ ਉਹੀ ਕਰਨ ਲੱਗਦੇ ਹਨ ਜਿਆਦਾਤਰ ਮਾਮਲਿਆਂ ਵਿਚ ਇਹਨਾਂ ਦੇ ਮਾਤਾ ਪਿਤਾ ਬੱਚਿਆਂ ਦੇ ਉੱਪਰ ਇਹੀ ਕੋਰਸ ਕਰਨ ਦਾ ਪ੍ਰੇਸ਼ਸਰ ਪਾਉਂਦੇ ਹਨ
ਜੇਕਰ ਬੱਚਾ ਖੁਦ ਕੁਝ ਅਲੱਗ ਦਿਸ਼ਾ ਵਿਚ ਕੈਰੀਅਰ ਬਣਾਉਣਾ ਵੀ ਚਹੁੰਦਾ ਹੈ ਤਾ ਉਸਨੂੰ ਪੂਰਾ ਸਪੋਰਟ ਨਹੀਂ ਮਿਲਦਾ ਹੈ ਹਾਲਾਂਕਿ ਕੁਝ ਸਟੂਡੈਂਟ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਸੁਪਨਿਆਂ ਨੂੰ ਹਰ ਹਾਲ ਵਿਚ ਜਿਉਂਦਾ ਕਰਦੇ ਹਨ ਅਤੇ ਭਵਿੱਖ ਵਿਚ ਸਫਲਤਾ ਦਾ ਸਵਾਦ ਵੀ ਲੈਂਦੇ ਹਨ। ਅੱਜ ਅਸੀਂ ਅਜੇਹੀ ਹੀ ਇਕ ਕਹਾਣੀ ਦੱਸਣ ਜਾ ਰਹੇ ਹਾਂ।
ਹੈਦਰਾਬਾਦ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ ਅਤੇ ਸਿੰਧੂਜ ਨੇ ਚੇਨਈ ਸਥਿਤ ਨੈਸ਼ਨਲ ਇੰਸੀਟੁਚੂਟ ਆਫ ਫੈਸ਼ਨ ਟੈਕਨੋਲੋਜੀ ਤੋਂ ਫੈਸ਼ਨ ਡਿਜਾਇਨਿੰਗ ਦਾ ਕੋਰਸ ਕਰ ਰਹੇ ਸੀ ਇਥੇ ਇਹਨਾਂ ਦੀ ਦੋਸਤੀ ਹੋਈ ਅਤੇ ਇਹ ਇੱਕ ਦੂਜੇ ਨਾਲ ਘੁਲ ਮਿਲ ਗਏ ਇਹ ਦੋਨੋ ਦੋਸਤ ਅਕਸਰ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਸੀ ਅਜਿਹੇ ਵਿਚ ਇਕ ਵਾਰ ਇਹਨਾਂ ਸੋਚਿਆ ਕਿ ਅਸੀਂ ਪੜਾਈ ਪੂਰੀ ਕਰਨ ਦੇ ਬਾਅਦ ਕਿਸੇ ਹੋਰ ਦੇ ਕੋਲ ਨੌਕਰੀ ਕਿਉਂ ਕਰੀਏ ਅਸੀਂ ਆਪਣਾ ਹੀ ਫੈਸ਼ਨ ਦਾ ਇਕ ਬਰੈਂਡ ਬਣਾ ਲੈਂਦੇ ਹਾਂ ਬਸ ਫਿਰ ਕੀ ਸੀ ਇਹ ਦੋਨੋ ਇਸੇ ਤਿਆਰੀ ਵਿਚ ਲੱਗ ਗਏ ਸਾਲ 2014 ਦੀ ਗਲੱ ਹੈ ਜਦ ਦੋਨਾਂ ਨੇ ਅੰਤਿਮ ਸਮੈਸਟਰ ਚਲ ਰਿਹਾ ਸੀ ਇਹਨਾਂ ਨੇ ਆਪਣੀ ਕੰਪਨੀ ਨੂੰ ਨਵਾਂ ਰੂਪ ਦੇਣ ਦੀ ਪਲਾਨਿੰਗ ਵਿਚ ਸੀ।
ਪ੍ਰਵੀਨ ਅਤੇ ਸਿੰਧੁਜਾ ਨੇ ਆਪਸ ਵਿਚ ਮਿਲ ਕੇ ਤਹਿ ਕੀਤਾ ਕਿ ਉਹ ਆਪਣੇ ਕਪੜਿਆਂ ਦਾ ਲੁਕ ਅਤੇ ਥੀਮ ਯੰਗ ਜਨਰੇਸ਼ਨ ਦੇ ਹਿਸਾਬ ਨਾਲ ਰੱਖਾਂਗੇ ਇਸ ਲਈ ਉਹਨਾਂ ਆਪਣੇ ਫੈਸ਼ਨ ਬਰੈਂਡ ਦਾ ਨਾਮ ਯੰਗ ਜਨਰੇਸ਼ਨ ਰੱਖ ਦਿੱਤਾ ਉਹਨਾਂ ਕਾਲਜ ਦੇ ਕੋਲ ਇੱਕ ਗੋਦਾਮ ਲੈ ਲਿਆ
ਜਿਥੇ ਉਹਨਾਂ ਆਪਣੇ ਪ੍ਰੋਡਕਟ ਤੇ ਕੰਮ ਕੀਤਾ ਸ਼ੁਰੂ ਵਿਚ ਇਹਨਾਂ ਕਾਲਜ ਵਿਚ ਫਰੀ ਟੀ ਸ਼ਰਟ ਵੰਡੇ ਇਸਦੇ ਪਿੱਛੇ ਉਹਨਾਂ ਦੀ ਸੋਚ ਆਪਣੇ ਬਰੈਂਡ ਲਈ ਲੋਕਾਂ ਦੇ ਮਨ ਵਿਚ ਲੋਕਪ੍ਰਿਯਤਾ ਪੈਦਾ ਕਰਨਾ ਸੀ। ਇਸਦੇ ਬਾਅਦ ਉਹਨਾਂ ਨੇ ਟੀ ਸ਼ਰਟ ਵੇਚਣ ਦੇ ਲਈ ਈ ਕਮਾਰਸ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਬਰੈਂਡ ਦੀ ਖਾਸੀਅਤ ਇਹ ਸੀ ਕਿ ਲੋਕਾਂ ਨੂੰ ਘੱਟ ਪੈਸੇ ਵਿਚ ਕਵਾਲਿਟੀ ਪ੍ਰੋਡਕਟ ਮਿਲ ਰਹੇ ਸੀ ਨਾਲ ਹੀ ਇਹਨਾਂ ਦਾ ਥੀਮ ਲੋਕਾਂ ਨੂੰ ਬਹੁਤ ਪੰਸਦ ਆਇਆ।
ਆਪਣੇ ਬਰੈਂਡ ਨੂੰ ਹੋਰ ਫੈਲਾਉਣ ਦੇ ਲਈ ਉਹਨਾਂ ਇੱਕ ਕੰਪਨੀ ਖੋਲਣ ਦਾ ਫੈਸਲਾ ਕੀਤਾ ਇਸਦੇ ਲਈ ਉਹਨਾਂ ਤਿਰਪੁਰ ਵਿਚ ਆਪਣਾ ਮੈਨੂਫੈਕਚਰ ਪਲਾਂਟ ਓਪਨ ਕਰਨ ਦਾ ਸੋਚਿਆ ਇਥੇ ਇਹਨਾਂ ਨੂੰ ਵਧੀਆ ਕੱਪੜਾ ਘੱਟ ਕੀਮਤ ਤੇ ਆਸਾਨੀ ਨਾਲ ਮਿਲ ਸਕਦਾ ਸੀ। ਜਲਦ ਹੀ ਉਹਨਾਂ ਨੇ ਫਲਿੱਪਕਾਰਟ ਅਤੇ ਅਮੇਜ਼ਨ ਵਰਗੀਆਂ ਵੱਡੀਆਂ ਕੰਪਨੀਆਂ ਨਾਲ ਬਿਜਨੇਸ਼ ਸ਼ੁਰੂ ਕੀਤਾ। ਹੁਣ ਇਹਨਾਂ ਕੋਲ ਦਿਨ ਦੇ ਹਜਾਰਾਂ ਆਰਡਰ ਆਉਂਦੇ ਹਨ ਇਸ ਗੱਲ ਤੋਂ ਪ੍ਰੇਰਿਤ ਹੋ ਕੇ ਇਹਨਾਂ ਆਪਣੀ ਵੈਬਸਾਈਟ ਵੀ ਚਲਾਈ ਹੁਣ ਇਹਨਾਂ ਦੀ ਸਲਾਨਾ ਆਮਦਨ 20 ਕਰੋੜ ਰੁਪਏ ਹੈ ਅਤੇ 30 ਲੋਕ ਕੰਮ ਕਰਦੇ ਹਨ।
ਵਾਇਰਲ