ਗਰਮੀਆਂ ਦੇ ਵਿਚ ਸਭ ਤੋਂ ਵੱਡੀ ਸਮੱਸਿਆ ਜੋ ਕਿ ਅਸੀਂ ਸਾਹਮਣਾ ਕਰਦੇ ਹਾਂ ਉਹ ਹੈ ਪੇਟ ਦੀ ਗਰਮੀ ਦਾ ਵੱਧ ਜਾਣਾ,ਮਿਹਦੇ ਦੀ ਗਰਮੀ ਦਾ ਵੱਧਣਾ ,ਜਾ ਜਿਗਰ ਵਿਚ ਗਰਮੀ ਪੈ ਜਾਣਾ। ਅਕਸਰ ਹੀ ਗਰਮੀਆਂ ਦੇ ਵਿੱਚ ਕੁਝ ਲੋਕ ਇਹ ਸ਼ਕਾਇਤ ਕਰਦੇ ਹਨ ਕਿ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਹੈ। ਇਹ ਇੱਕ ਮਿਹਦੇ ਦੀ ਗਰਮੀ ਦਾ ਲੱਛਣ ਹੋ ਸਕਦਾ ਹੈ। ਜੇਕਰ ਇਸਦਾ ਸਮੇ ਸਰ ਇਲਾਜ਼ ਨਾ ਕੀਤਾ ਜਾਵੇ ਤਾ ਇਹ ਕਈ ਸਮੱਸਿਆਵਾ ਜਿਵੇ ਕਿ ਕਬਜ਼,ਮੂੰਹ ਦੇ ਛਾਲੇ ਹੋਣਾ,ਸਰੀਰ ਵਿਚ ਕਮਜ਼ੋਰੀ ਆਉਣਾ,ਨੱਕ ਪੱਕਣਾ,ਬੁੱਲ ਸੁਕਦੇ ਰਹਿਣਾ,ਅੱਖਾਂ ਵਿਚ ਲਾਲੀ ਰਹਿਣਾ,ਅੱਖਾਂ ਵਿਚ ਦਰਦ ਦੀ ਸ਼ਕਾਇਤ ਦਾ ਹੋਣਾ,ਚਿਹਰੇ ਤੋਂ ਸੇਕ ਨਿਕਲਣਾ,ਪੇਸ਼ਾਬ ਦਾ ਪੀਲਾ ਹੋਣਾ,ਸਿਰ ਦਰਦ ,ਹੱਥਾਂ ਪੈਰਾਂ ਦੀਆ ਤਲੀਆਂ ਵਿੱਚੋ ਸੇਕ ਨਿਕਲਣਾ ਆਦਿ ਸਮੱਸਿਆਵਾ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ।
ਜੇਕਰ ਅਸੀਂ ਆਪਣੇ ਘਰ ਵਿਚ ਕੁਝ ਚੀਜ਼ਾਂ ਦੀ ਵਰਤੋਂ ਕਰੀਏ ਤਾ ਇਸਨੂੰ ਅਸੀਂ ਆਸਾਨੀ ਨਾਲ ਦੂਰ ਕਰ ਸਕਦੇ ਹਾਂ। ਜੇਕਰ ਹੁਣ ਗਮੀ ਦੇ ਸ਼ੁਰੂ ਵਿਚ ਹੀ ਤੁਸੀਂ ਇਸਦੀ ਵਰਤੋਂ ਕਰਦੇ ਹੋ ਤਾ ਤੁਸੀਂ ਆਪਣਾ ਬਚਾਅ ਇਸਤੋਂ ਕਰ ਸਕਦੇ ਹੋ। ਇਹ 100 % ਦੇਸੀ ਇਲਾਜ ਹੈ। ਜੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸਨੂੰ ਕਤੀਰਾ ਗੂੰਦ ਦਾ ਫਲੂਦਾ ਵੀ ਕਿਹਾ ਜਾਂਦਾ ਹੈ। ਇਸਦੇ ਲਈ ਜੋ ਚੀਜਾਂ ਤੁਹਾਨੂੰ ਚਾਹੀਦੀਆਂ ਹਨ ਉਹ ਇਸ ਤਰ੍ਹਾਂ ਹਨ। ਪਹਿਲੀ ਚੀਜ ਹੈ ਕਤੀਰਾ ਗੂੰਦ, ਤੁਖ ਮਲੰਗਾ ਦੇ ਬੀਜ ਜਾ ਉਸਨੂੰ ਸੀਆ ਸੀਡ ਵੀ ਕਿਹਾ ਜਾਂਦਾ ਹੈ ਤੁਲਸੀ ਦੇ ਬੀਜ ,ਗੁਲਕੰਦ,ਸ਼ਹਿਦ ਅਤੇ ਦੁੱਧ। ਜੇਕਰ ਤੁਹਾਨੂੰ ਦੁੱਧ ਤੋਂ ਐਲਰਜੀ ਹੈ ਜਾ ਜ਼ੁਕਾਮ ਹੋ ਜਾਂਦਾ ਹੈ ਤਾ ਤੁਸੀਂ ਦੁੱਧ ਦੀ ਜਗਾ ਦਹੀ ਦੀ ਵਰਤੋਂ ਵੀ ਕਰ ਸਕਦੇ ਹੋ।
ਤਿਆਰ ਕਰਨ ਦੀ ਵਿਧੀ :- ਸਭ ਤੋਂ ਪਹਿਲਾ ਕਤੀਰਾ ਗੂੰਦ,ਤੁਲਸੀ ਦੇ ਬੀਜ ਮਾਤਰਾ ( ਚਮਚ ਦਾ ਚੋਥਾ ਹਿੱਸਾ ਦਾ ਅੱਧਾ ਭਾਗ ਜਾ ਇੱਕ ਚੂੰਡੀ ),ਸੀਆਂ ਸੀਡ (ਅੱਧਾ ਚਮਚ ),ਦੀ ਇੱਕ ਚਮਚ ਤੋਂ ਘੱਟ ਮਾਤਰਾ ਲੈ ਕੇ ਇਹਨਾਂ ਸਭ ਨੂੰ ਅੱਡ ਅੱਡ ਰਾਤ ਭਰ ਲਈ ਪਾਣੀ ਵਿਚ ਭਿਓ ਕੇ ਰੱਖ ਦਿਓ ਇੱਕ ਗੱਲ ਯਾਦ ਰੱਖਣਾ ਕਿ ਇਹਨਾਂ ਨੂੰ ਭਿਉਂਣ ਦੇ ਲਈ ਮਿੱਟੀ ਦੇ ਬਰਤਨ ਦੀ ਹੀ ਵਰਤੋਂ ਕਰਨੀ ਹੈ। ਬਣਾਉਣ ਦੇ ਲਈ ਸਭ ਤੋਂ ਪਹਿਲਾ ਦੋ ਵੱਡੇ ਚਮਚ ਕਤੀਰਾ ਗੂੰਦ ਦੇ ਗਿਲਾਸ ਵਿੱਚ ਪਾਓ,ਫਿਰ ਸੀਆਂ ਸੀਡ ਇੱਕ ਚਮਚ,ਅਤੇ ਤੁਲਸੀ ਦੇ ਬੀਜ ਇੱਕ ਚਮਚ ਪਾਣੀ ਸਮੇਤ ਮਿਲਾ ਦਿਓ। ਫਿਰ ਇਸ ਵਿਚ ਇੱਕ ਚਮਚ ਜਾ ਸੂਗਰ ਦੀ ਸਮੱਸਿਆ ਵਾਲੇ ਅੱਧਾ ਚਮਚ ਗੁਲਕੰਦ ਦੀ ਮਾਤਰਾ ਮਿਲਾ ਲਵੋ। ਫਿਰ ਇਸ ਵਿੱਚ ਥੋੜਾ ਜਿਹਾ ਦੁੱਧ ਮਿਲਾ ਕੇ ਇਹਨਾਂ ਸਭ ਚੀਜਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸਦੇ ਬਾਅਦ ਤੁਸੀਂ ਇਸ ਗਿਲਾਸ ਨੂੰ ਹੋਰ ਦੁੱਧ ਪਾ ਕੇ ਭਰ ਲਵੋ ਅਤੇ ਅਖੀਰ ਵਿਚ ਇਸ ਵਿਚ ਥੋੜਾ ਜਿਹਾ ਸ਼ਹਿਦ ਮਿਲਾਓ।
ਇਥੇ ਇਹ ਵੀ ਦੱਸ ਦੇ ਕਿ ਇਸਦੀ ਵਰਤੋਂ ਤੁਸੀਂ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਦੇ ਵਿਚ ਵਿਚ ਹੀ ਕਰਨੀ ਹੈ। ਇਸਦੀ ਵਰਤੋਂ ਸਵੇਰੇ ਜਾ ਰਾਤ ਨੂੰ ਕਰਨ ਨਾਲ ਇਸਦੇ ਲਾਭ ਨਹੀਂ ਮਿਲ ਪਾਉਣਗੇ ਅਤੇ ਤੁਹਾਡੇ ਸਰੀਰ ਵਿਚ ਕਫ ਦੀ ਮਾਤਰਾ ਵਿਚ ਵਾਧਾ ਕਰ ਸਕਦੇ ਹਨ।
ਸੋ ਸਭ ਤੋਂ ਵਧੀਆ ਹੈ ਕਿ ਤੁਸੀਂ ਇਸਦੀ ਵਰਤੋਂ ਦੁਪਹਿਰ ਦੇ ਸਮੇ ਕਰੋ ਜੋ ਕਿ ਤੁਹਾਡੇ ਮਿਹਦੇ ਜਾ ਜਿਗਰ ਦੀ ਪੂਰੀ ਗਰਮੀ ਨੂੰ ਬਾਹਰ ਕੱਢ ਦੇਵੇਗਾ। ਇਸਦੇ ਨਾਲ ਹੀ ਕਤੀਰਾ ਗੂੰਦ,ਗੁਲਕੰਦ,ਅਤੇ ਸੀਆਂ ਸੀਡ ਸਾਡੇ ਸਰੀਰ ਦੀਆ ਹੋਰ ਕਈ ਸਮੱਸਿਆਵਾ ਜਿਵੇ ਕਿ ਕਮਜ਼ੋਰੀ,ਹੋਣਾ ਖੂਨ ਦੀ ਕਮੀ ਆਦਿ ਨੂੰ ਦੂਰ ਕਰਦੇ ਹਨ। ਜਾਣਕਾਰੀ ਚੰਗੀ ਲੱਗੇ ਤਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰਨਾ ਜੀ।
ਘਰੇਲੂ ਨੁਸ਼ਖੇ