ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਕਰੋਨਾ ਦੇ ਦੌਰਾਨ ਹੋਈ ਤਾਲਾਬੰਦੀ ਵਿਚ ਜਿਥੇ ਬਹੁਤ ਸਾਰੇ ਪਰਿਵਾਰ ਪ੍ਰਭਾਵਿਤ ਹੋਏ ਸਨ ਅਤੇ ਆਰਥਿਕ ਤੰਗੀ ਦੇ ਕਾਰਨ ਦੋ ਪਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਸੀ। ਲੋਕਾਂ ਵੱਲੋਂ ਜਿਥੇ ਇਸ ਮੁਸ਼ਕਲ ਦੀ ਘੜੀ ਵਿੱਚੋਂ ਬਾਹਰ ਨਿਕਲਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੇਰੁਜ਼ਗਾਰੀ ਅਤੇ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਕਈ ਪਰਿਵਾਰ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੋ ਰਹੇ ਹਨ ਅਤੇ ਕਈ ਪਰਵਾਰਾਂ ਦੇ ਵਿੱਚ ਇਸ ਕਾਰਨ ਹੀ ਬਹੁਤ ਸਾਰੇ ਪਰਿਵਾਰਕ ਵਿਵਾਦ ਵੀ ਸਾਹਮਣੇ ਆ ਰਹੇ ਹਨ। ਬਹੁਤ ਸਾਰੇ ਪਰਵਾਰਾਂ ਨੂੰ ਜਿਥੇ ਏਸੇ ਮਾਨਸਿਕ ਤਣਾਅ ਦੇ ਚੱਲਦਿਆਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਾ ਰਹੀ ਹੈ।
ਉੱਥੇ ਹੀ ਕਈ ਪਰਿਵਾਰਾਂ ਵਿਚ ਆਪਸੀ ਪਰਿਵਾਰਕ ਵਿਵਾਦ ਇਸ ਕਦਰ ਵੱਧ ਜਾਂਦੀ ਹੈ ਕਿ ਬਹੁਤ ਸਾਰੇ ਲੋਕਾਂ ਵੱਲੋਂ ਮੌਤ ਨੂੰ ਗਲੇ ਲਗਾ ਲਿਆ ਜਾਂਦਾ ਹੈ ਅਤੇ ਆਪਣੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਦੀ ਵੀ ਪਰਵਾਹ ਨਹੀਂ ਕੀਤੀ ਜਾਂਦੀ। ਬਹੁਤ ਸਾਰੇ ਪਰਵਾਰਾਂ ਵਿੱਚ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਦੇ ਰੋਂਗਟੇ ਖੜੇ ਕਰ ਦਿੰਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਪੰਜਾਬ ਵਿੱਚ ਇੱਥੇ ਔਰਤ ਵੱਲੋਂ ਪੰਜ ਸਾਲਾਂ ਦੀ ਧੀ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕੀਤੀ ਗਈ ਹੈ ਅਤੇ ਪਤੀ ਦਾ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਹੈ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪਰਿਵਾਰਕ ਵਿਵਾਦ ਦੇ ਚਲਦਿਆਂ ਹੋਇਆਂ ਇੱਕ ਔਰਤ ਵੱਲੋਂ ਮਾਨਸਿਕ ਤਣਾਅ ਦੇ ਦੌਰ ਦੌਰਾਨ ਹੀ ਆਪਣੀ ਪੰਜ ਸਾਲਾਂ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਏਥੇ ਹੀ ਬੱਸ ਨਹੀਂ ਇਸ ਤੋਂ ਬਾਅਦ ਉਸ ਔਰਤ ਵੱਲੋਂ ਧੀ ਦੀ ਮੌਤ ਪਿੱਛੋਂ ਆਪਣੇ ਆਪ ਨੂੰ ਵੀ ਖਤਮ ਕਰ ਲਿਆ ਗਿਆ ਜਿਸ ਵੱਲੋਂ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਗਈ। 40 ਸਾਲਾ ਮ੍ਰਿਤਕ ਸ਼ਿੰਦਰਪਾਲ ਕੌਰ ਵੱਲੋਂ ਜਿਥੇ ਇਹ ਕਦਮ ਘਰੇਲੂ ਕਲੇਸ਼ ਦੇ ਚਲਦਿਆਂ ਹੋਇਆਂ ਚੁੱਕਿਆ ਗਿਆ ਹੈ ਉਥੇ ਹੀ ਇਸ ਘਟਨਾ ਦੀ ਖਬਰ ਮਿਲਣ ਤੋਂ ਬਾਅਦ ਉਸ ਦੇ ਪਤੀ ਦਾ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਹੈ ਜਿਸਦੇ ਚਲਦੇ ਹੋਏ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Home ਤਾਜਾ ਜਾਣਕਾਰੀ ਪੰਜਾਬ ਚ ਇਥੇ ਔਰਤ ਵਲੋਂ 5 ਸਾਲਾਂ ਧੀ ਦਾ ਕਤਲ ਕਰ ਖੁਦ ਵੀ ਕੀਤੀ ਖ਼ੁਦਕੁਸ਼ੀ- ਪਤੀ ਨੇ ਖੋਇਆ ਦਿਮਾਗੀ ਸੰਤਲੁਨ
ਤਾਜਾ ਜਾਣਕਾਰੀ