ਆਈ ਤਾਜ਼ਾ ਵੱਡੀ ਖਬਰ

ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਪਰਿਵਾਰ ਬੇਰੁਜ਼ਗਾਰ ਹੋ ਗਏ ਸਨ ਅਤੇ ਉਨ੍ਹਾਂ ਦੇ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਜਿਸ ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਹੋਏ ਸਨ ਅਤੇ ਇਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਕਈ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ। ਉੱਥੇ ਹੀ ਬਹੁਤ ਸਾਰੇ ਪਰਿਵਾਰਕ ਵਿਵਾਦ ਵੀ ਅਜਿਹੀਆਂ ਘਟਨਾਵਾਂ ਦਾ ਕਾਰਨ ਬਣ ਰਹੇ ਹਨ। ਹੁਣ ਪੰਜਾਬ ਵਿੱਚ ਇਸ ਕਾਰਨ ਵਿਅਕਤੀ ਵਲੋਂ ਪਤਨੀ ਅਤੇ ਬੱਚੇ ਸਮੇਤ ਮਾਰੀ ਨਹਿਰ ਚ ਛਾਲ, ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਿਲਾ ਮਾਨਸਾ ਦੇ ਅਧੀਨ ਆਉਂਦੇ ਪਿੰਡ ਠੂਠਿਆਂਵਾਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਕੱਲ ਸ਼ਾਮ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਇੱਕ ਪਰਿਵਾਰ ਜਿੱਥੇ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ ਅਤੇ ਇਸ ਆਰਥਿਕ ਤੰਗੀ ਦੇ ਚੱਲਦਿਆਂ ਹੋਇਆ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਨਹਿਰ ‘ਚ ਛਾਲ ਮਾਰ ਕੇ ਜੀਵਨ ਲੀਲਾ ਖ਼ਤਮ ਕਰ ਲਈ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਸੁਰੇਸ਼ ਮਿੱਤਲ 32 ਸਾਲ , ਉਸ ਦੀ ਪਤਨੀ ਕਾਜਲ ਮਿੱਤਲ 30 ਸਾਲ ਅਤੇ ਪੁੱਤਰ ਹਰਸ਼ ਮਿੱਤਲ 10 ਸਾਲ ਵਜੋਂ ਹੋਈ ਹੈ।

ਦੱਸਿਆ ਗਿਆ ਹੈ ਕਿ ਜਿਥੇ ਇਹ ਪਰਿਵਾਰ ਘਰ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਸੀ ਅਤੇ ਇਸ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਬੇਟੇ ਸਮੇਤ ਭੈਣੀਬਾਘਾ ਦੇ ਨੇੜਿਉਂ ਲੰਘ ਰਹੀ ਨਹਿਰ ਦੀ ਪਟੜੀ ‘ਤੇ ਆਪਣਾ ਮੋਟਰਸਾਈਕਲ ਖੜ੍ਹਾ ਕਰ ਦਿੱਤਾ ਅਤੇ ਉੱਥੇ ਹੀ ਪਰਿਵਾਰਕ ਜੀਆਂ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ।

ਇਸ ਘਟਨਾ ਦਾ ਪਤਾ ਲੱਗਣ ਤੇ ਜਿਥੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਉਨ੍ਹਾਂ ਸਭ ਦੀ ਭਾਲ ਕੀਤੀ ਗਈ ਜਿਸ ਤੋਂ ਬਾਅਦ ਔਰਤ ਤੇ ਬੱਚੇ ਦੀਆਂ ਮ੍ਰਿਤਕ ਦੇਹਾਂ ਨੂੰ ਪੁਲਿਸ ਵੱਲੋ ਮੌੜ ਖੁਰਦ ਦੇ ਨਜ਼ਦੀਕ ਨਹਿਰ ਵਿਚੋਂ ਬਰਾਮਦ ਕੀਤਾ, ਜਦਕਿ ਸੁਰੇਸ਼ ਮਿੱਤਲ ਦੀ ਲਾਸ਼ ਦੀ ਭਾਲ ਅਜੇ ਤੱਕ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਠੂਠਿਆਂਵਾਲੀ ਭਗਵੰਤ ਸਿੰਘ ਢਿੱਲੋਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪੰਜਾਬ ਚ ਇਸ ਕਾਰਨ ਵਿਅਕਤੀ ਵਲੋਂ ਪਤਨੀ ਅਤੇ ਬੱਚੇ ਸਮੇਤ ਮਾਰੀ ਨਹਿਰ ਚ ਛਾਲ, ਤਾਜਾ ਵੱਡੀ ਖਬਰ
ByadminJuly 2, 2022Comments Off on ਪੰਜਾਬ ਚ ਇਸ ਕਾਰਨ ਵਿਅਕਤੀ ਵਲੋਂ ਪਤਨੀ ਅਤੇ ਬੱਚੇ ਸਮੇਤ ਮਾਰੀ ਨਹਿਰ ਚ ਛਾਲ, ਤਾਜਾ ਵੱਡੀ ਖਬਰ
Previous Postਪੰਜਾਬ ਚ ਇਥੇ ਪਾਣੀ ਨੇ ਮਚਾਈ ਭਾਰੀ ਤਬਾਹੀ, ਫਸਲਾਂ ਦਾ ਹੋਇਆ ਭਾਰੀ ਨੁਕਸਾਨ- ਕਿਸਾਨਾਂ ਚ ਛਾਇਆ ਰੋਸ
Next Postਚਾਕਲੇਟ ਖਾਣ ਵਾਲੇ ਹੋ ਜਾਵੋ ਸਾਵਧਾਨ, ਮਿਲਿਆ ਇਹ ਖਤਰਨਾਕ ਬੈਕਟੀਰੀਆ – ਤਾਜਾ ਵੱਡੀ ਖਬਰ