ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਭਰ ਵਿੱਚ ਵੱਖ ਵੱਖ ਕਾਰਨਾਂ ਕਾਰਨ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰਦੇ ਹਨ । ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰਦੇ ਹਨ ਸਭ ਨੂੰ ਵੀ ਝੰਜੋੜ ਕੇ ਰੱਖ ਦਿੰਦੇ ਹਨ । ਅਜਿਹਾ ਹੀ ਇਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿਥੇ ਅਮਰੀਕਾ ਵਿਚ ਇਕ ਵੱਡਾ ਰੇਲ ਹਾਦਸਾ ਵਾਪਰਿਆ । ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲਾਸ ਏਂਜਲਸ ਤੋਂ ਸ਼ਿਕਾਗੋ ਜਾ ਰਹੀ ਇਕ ਟ੍ਰੇਨ ਸੋਮਵਾਰ ਨੂੰ ਮਿਸੌਰੀ ਦੇ ਦੂਰ ਦੁਰਾਡੇ ਇਲਾਕੇ ਵਿੱਚ ਪਟੜੀ ਤੋਂ ਉਤਰ ਗਈ ।

ਪਟੜੀ ਤੋਂ ਉਤਰ ਕੇ ਇਕ ਟਰੈਕ ਨਾਲ ਟਕਰਾ ਗਈ । ਜਿਸ ਕਾਰਨ ਕਈ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ । ਜਿਸ ਦੀ ਜਾਣਕਾਰੀ ਖੁਦ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ । ਉੱਥੇ ਹੀ ਇਸ ਬਾਬਤ ਗੱਲਬਾਤ ਕਰਦਿਆਂ ਹੋਇਆ ਮਿਸੌਰੀ ਸਟੇਟ ਹਾਈਵੇਅ ਪੈਟਰੋਲ’ ਦੇ ਬੁਲਾਰੇ ਜਸਟਿਨ ਡਨ ਨੇ ਦੱਸਿਆ ਕਿ ਹਾਦਸੇ ਵਿਚ ਜਾਨ ਗਵਾਉਣ ਵਾਲੇ ਲੋਕਾਂ ਵਿਚੋਂ 2 ਲੋਕ ਟਰੇਨ ਵਿਚ ਸਵਾਰ ਸਨ ਅਤੇ ਇਕ ਵਿਅਕਤੀ ਟਰੱਕ ਵਿਚ ਮੌਜੂਦ ਸੀ।

ਪਰ ਇਸ ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਦੀ ਸਹੀ ਗਿਣਤੀ ਬਾਰੇ ਅਜੇ ਤੱਕ ਪ੍ਰਾਪਤ ਨਹੀਂ ਹੋ ਸਕਿਆ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਚਾਲੀ ਤੋਂ ਵੱਧ ਲੋਕਾਂ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਤੇ ਕਈ ਹੋਰ ਲੋਕਾ ਨੂੰ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਜਾ ਸਕਦਾ ਹੈ । ਜਿਸ ਨੂੰ ਲੈ ਕੇ ਅਜਿਹੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ ਕਿ ਸ਼ਾਇਦ ਇਸ ਘਟਨਾ ਦੌਰਾਨ ਜ਼ਖਮੀ ਲੋਕਾਂ ਦੀ ਗਿਣਤੀ ਵਧ ਸਕਦੀ ਹੈ ।

ਉੱਥੇ ਹੀ ਇਸ ਪੂਰੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਈਵੇਅ ਗਸ਼ਤੀ ਦਲ ਦੇ ਐਮਟਰੈਕ ਯਾਤਰੀ ਟਰੇਨ ਵਿਚ ਕਰੀਬ 207 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮੌਜੂਦ ਸਨ। ਟੱਕਰ ਮੇਂਡਾਨ ਨੇੜੇ ਇਕ ਪੇਂਡੂ ਖੇਤਰ ਦੇ ਚੌਰਾਹੇ ‘ਤੇ ਇਕ ਸੜਕ ‘ਤੇ ਹੋਈ। ਉਸ ਖੇਤਰ ਵਿਚ ਰੋਸ਼ਨੀ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਸੀ। ਟਰੇਨ ਦੇ 7 ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਸਨ। ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਇਸ ਦਰਦਨਾਕ ਹਾਦਸੇ ਦੌਰਾਨ ਤਿੱਨ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖ਼ਮੀ ਹਨ ।


ਤਾਜਾ ਜਾਣਕਾਰੀ
ਅਮਰੀਕਾ ਚ ਵਾਪਰਿਆ ਵੱਡਾ ਰੇਲ ਹਾਦਸਾ, 3 ਲੋਕਾਂ ਦੀ ਮੌਤ ਅਤੇ ਹੋਏ ਏਨੇ ਜਖਮੀ- ਤਾਜਾ ਵੱਡੀ ਖਬਰ
ByadminJune 29, 2022Comments Off on ਅਮਰੀਕਾ ਚ ਵਾਪਰਿਆ ਵੱਡਾ ਰੇਲ ਹਾਦਸਾ, 3 ਲੋਕਾਂ ਦੀ ਮੌਤ ਅਤੇ ਹੋਏ ਏਨੇ ਜਖਮੀ- ਤਾਜਾ ਵੱਡੀ ਖਬਰ
Previous Postਪੰਜਾਬ ਚ ਇਥੇ ਸੜਕ ਤੇ ਘੁੰਮ ਰਹੇ ਪਸ਼ੂ ਕਾਰਨ ਨੌਜਵਾਨ ਮੁੰਡੇ ਦੀ ਹੋਈ ਮੌਤ, ਛਾਇਆ ਸੋਗ- ਤਾਜਾ ਵੱਡੀ ਖਬਰ
Next Postਸ਼ਖਸ ਦੀ ਇਕ ਵਾਰ ਚ ਚਮਕ ਗਈ ਕਿਸਮਤ, 523 ਕਰੋੜ ਦਾ ਇਕ ਹੀ ਵਾਰ ਚ ਜਿਤਿਆ ਜੈਕਪਾਟ