BREAKING NEWS
Search

ਸਿੱਧੂ ਮੂਸੇ ਵਾਲੇ ਦੇ ਪਿਤਾ ਵਲੋਂ SYL ਗੀਤ ਲੀਕ ਕਰਨ ਦੇ ਮਾਮਲੇ ਦਰਜ ਕਰਾਇਆ ਕੇਸ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੁਨੀਆ ਭਰ ਵਿੱਚ ਇੱਕੋ ਹੀ ਆਵਾਜ਼ ਉੱਠ ਰਹੀ ਹੈ ਕਿ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿੱਤਾ ਜਾਵੇ । ਵੱਖ ਵੱਖ ਸ਼ਖ਼ਸੀਅਤਾਂ ਆਪੋ ਆਪਣੇ ਢੰਗ ਦੇ ਨਾਲ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ । ਸਿੱਧੂ ਦਾ ਨਵਾਂ ਗੀਤ ਐਸਵਾਈਐਲਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਉਤਸੁਕਤਾ ਸੀ ਕਿਉਂਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਗਾਣਾ ਰਿਲੀਜ਼ ਹੋਇਆ ਸੀ । ਜਿਸ ਨੂੰ ਬੇਸ਼ੱਕ ਯੂਟਿਊਬ ਦੇ ਵੱਲੋਂ ਕਈ ਕਾਰਨਾਂ ਕਾਰਨ ਡਿਲੀਟ ਕਰ ਦਿੱਤਾ ਗਿਆ , ਪਰ ਉਨ੍ਹਾਂ ਦਾ ਇਹ ਗੀਤ ਐਮਰਜੈਂਸੀ ਦੇ ਵਿੱਚ ਰਿਲੀਜ਼ ਕਰਨਾ ਪਿਆ , ਕਿਉਂਕਿ ਇਹ ਗੀਤ ਪਹਿਲਾਂ ਹੀ ਲੀਕ ਹੋ ਚੁੱਕਿਆ ਸੀ ।

ਲੀਕ ਹੋਣ ਨੂੰ ਲੈ ਕੇ ਹੁਣ ਸਿੱਧੂ ਮੁਸੇਵਾਲਾ ਦੇ ਪਿਤਾ ਵਲੋਂ ਇਕ ਵੱਡੀ ਕਾਰਵਾਈ ਕੀਤੀ ਗਈ ਹੈ । ਦਰਅਸਲ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਸ ਵਾਈ ਐਲ ਗੀਤ ਲੀਕ ਕਰਨ ਵਾਲਿਆਂ ਤੇ ਮਾਮਲਾ ਦਰਜ ਕਰਵਾਇਆ ਹੈ । ਜ਼ਿਕਰਯੋਗ ਹੈ ਕਿ ਐੱਸਵਾਈਐੱਲ ਗੀਤ ਅਧਿਕਾਰਕ ਤੌਰ ਤੇ ਤੇਈ ਜੂਨ ਨੂੰ ਰਿਲੀਜ਼ ਕੀਤਾ ਗਿਆ ਸੀ । ਪਰ ਕਿਸੇ ਅਣਪਛਾਤੇ ਵਿਅਕਤੀ ਨੇ ਇਸ ਗੀਤ ਨੂੰ ਵੀਹ ਜੂਨ ਨੂੰ ਹੀ ਰਿਲੀਜ਼ ਕਰ ਦਿੱਤਾ ਸੀ । ਕਈ ਵ੍ਹੱਟਸਐਪ ਗਰੁੱਪ ਦੇ ਵਿਚ ਵੀ ਇਹ ਗੀਤ ਸ਼ੇਅਰ ਹੋ ਚੁੱਕਿਆ ਸੀ ।

ਹੁਣ ਸਿੱਧੂ ਮੁਸੇਵਾਲਾ ਦੇ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਗੀਤ ਲੀਕ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਵਾ ਲਿਆ ਗਿਆ ਹੈ । ਉਨ੍ਹਾਂ ਵੱਲੋਂ ਇਕ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਲੀਕ ਤੇ ਅੱਗੇ ਵਾਇਰਲ ਕੀਤਾ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਦਿੱਤੀ ਗਈ ਹੈ, ਜਿਸ ਦੀ ਕਾਪੀ ਅਸੀਂ ਸਾਂਝੀ ਕਰ ਦਿੱਤੀ ਹੈ। ਜਿਸ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਨੂੰ ਸਿੱਧੂ ਦੀ ਮਾਤਾ ਜੀ ਵਲੋਂ ਮੁਆਫ਼ ਕਰ ਦਿੱਤਾ ਗਿਆ ਹੈ, ਪਰ ਅਸੀਂ ਅਗਲੇ ਬੰਦਿਆਂ ਨੂੰ ਮੁਆਫ਼ ਨਹੀਂ ਕਰਾਂਗੇ।

ਕਿਰਪਾ ਕਰਕੇ ਅਜਿਹੇ ਕੰਮਾਂ ’ਚ ਸ਼ਮੂਲੀਅਤ ਨਾ ਰੱਖੋ।’’ ਸਿੱਧੂ ਦੇ ਇਸ ਗੀਤ ਯਾਨੀ ਕਿ ਐਸਵਾਈਐਲ ਨੂੰ ਪੂਰੀ ਦੁਨੀਆ ਭਰ ਵਿਚ ਕਾਫੀ ਪਿਆਰ ਮਿਲਿਆ । ਘੰਟਿਆਂ ਵਿਚ ਹੀ ਸਿੱਧੂ ਦੇ ਸੰਗੀਤ ਨੇ ਇਕ ਨਵਾਂ ਰਿਕਾਰਡ ਵੀ ਬਣਾਇਆ । ਪਰ ਕਈ ਕਾਰਨਾਂ ਕਾਰਨ ਇਸ ਨੂੰ ਯੂਟਿਊਬ ਤੋਂ ਰਿਮੂਵ ਕਰ ਦਿੱਤਾ ਗਿਆ ।



error: Content is protected !!