BREAKING NEWS
Search

ਘਰੋਂ ਭੱਜ ਕੇ ਬਾਰਡਰ ਪਾਰ ਕਰ ਕੁੜੀ ਜਾ ਰਹੀ ਪਾਕਿਸਤਾਨ ਆਪਣੇ ਪ੍ਰੇਮੀ ਕੋਲ, ਪੁਲਿਸ ਨੇ ਕੀਤੀ ਗ੍ਰਿਫਤਾਰ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਜੋੜੀਆਂ ਉੱਪਰ ਵਾਲਾ ਬਣਾ ਕੇ ਭੇਜਦਾ ਹੈ ਤੇ ਇੱਥੇ ਧਰਤੀ ਤੇ ਆ ਕੇ ਉਨ੍ਹਾਂ ਦਾ ਮਿਲਣ ਹੁੰਦਾ ਹੈ । ਪਰ ਅਜੋਕੇ ਸਮੇਂ ਵਿਚ ਪ੍ਰੇਮ ਵਿਆਹ ਦੀਆਂ ਵੱਖ ਵੱਖ ਮਿਸਾਲਾਂ ਵੇਖਣ ਨੂੰ ਮਿਲਦੀਆਂ ਹਨ , ਜਿੱਥੇ ਸੱਤ ਸਮੁੰਦਰੋ ਪਾਰ ਤੋ ਲੋਕ ਪਿਆਰ ਵਿੱਚ ਕੁਝ ਇਸ ਕਦਰ ਡੁੱਬ ਜਾਂਦੇ ਹਨ ਕਿ ਆਪਣਾ ਘਰ ਬਾਰ ਛੱਡ ਕੇ ਆਪਣੇ ਪ੍ਰੇਮੀ ਖੋਲ੍ਹੇ ਪਹੁੰਚ ਜਾਂਦੇ ਹਨ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਆਪਣੇ ਪ੍ਰੇਮੀ ਨੂੰ ਪਾਕਿਸਤਾਨ ਮਿਲਨ ਜਾ ਰਹੀ ਇਕ ਲੜਕੀ ਨੂੰ ਪੰਜਾਬ ਪੁਲੀਸ ਨੇ ਅਟਾਰੀ ਬਾਰਡਰ ਤੇ ਹੀ ਗ੍ਰਿਫ਼ਤਾਰ ਕਰ ਲਿਆ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਇਨ੍ਹਾਂ ਦੋਵਾਂ ਦੀ ਦੋਸਤੀ ਹੋਈ ਸੀ, ਦੋਸਤੀ ਤੋਂ ਬਾਅਦ ਇਹ ਲੜਕੀ ਪਾਕਿਸਤਾਨ ਵਿੱਚ ਰਹਿਣ ਵਾਲੇ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ । ਜਿਸ ਦੇ ਚੱਲਦੇ ਜਦੋਂ ਉਸਦੇ ਵਲੋਂ ਅਟਾਰੀ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ।

24 ਸਾਲਾ ਕੁੜੀ ਦਾ ਨਾਂ ਫਿਜ਼ਾ ਖਾਨ ਹੈ ਅਤੇ ਉਹ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਕੁੜੀ ਕੋਲ ਪਾਕਿਸਤਾਨ ਜਾਣ ਦਾ ਵੀਜ਼ਾ ਵੀ ਸੀ ਪਰ ਉਸ ਦੇ ਪਾਕਿਸਤਾਨ ਜਾਣ ਤੋਂ ਪਹਿਲਾਂ ਉਸ ਦੇ ਨਾਂ ‘ਤੇ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ। ਫਿਰ ਕਸਟਮ ਵਿਭਾਗ ਅਤੇ ਬੀਐਸਐਫ ਦੇ ਅਧਿਕਾਰੀਆਂ ਦੇ ਵੱਲੋਂ ਇਸ ਲੜਕੀ ਨੂੰ ਬਾਰਡਰ ਤੋਂ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ ਤੇ ਰੇਵਾ ਪੁਲੀਸ ਲੜਕੀ ਨੂੰ ਵਾਪਸ ਲੈਣ ਅੰਮਿ੍ਰਤਸਰ ਪਹੁੰਚ ਚੁੱਕੀ ਹੈ ।

ਜ਼ਿਕਰਯੋਗ ਹੈ ਕਿ ਅਕਸਰ ਹੀ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਮਿਲਦੇ ਹਨ ਤੇ ਫਿਰ ਦੋਹਾਂ ਵਿਚ ਪ੍ਰੇਮ ਹੁੰਦਾ ਹੈ ਤੇ ਪ੍ਰੇਮ ਤੋਂ ਬਾਅਦ ਵਿਆਹ ਵੀ ਹੋ ਜਾਂਦਾ ਹੈ ਹੁਣ ਤੱਕ ਅਜਿਹੇ ਬਹੁਤ ਸਾਰੇ ਮਾਮਲੇ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਵੇਖੇ ਹਨ , ਜਿੱਥੇ ਲੋਕ ਸੱਤ ਸਮੁੰਦਰ ਪਾਰ ਕਰ ਕੇ ਪੰਜਾਬ ਆ ਵਸੇ ਹਨ , ਬਹੁਤ ਸਾਰੇ ਲੋਕ ਪਿਆਰ ਖਾਤਰ ਇੱਥੋਂ ਵਿਦੇਸ਼ਾਂ ਵੱਲ ਨੂੰ ਗਏ ਹਨ ।



error: Content is protected !!