ਇਹੀ ਸੱਭ ਹੋਇਆ ਨਿਊਜੀਲੈਂਡ ਦੇ ਆਕਲੈਂਡ ਰਹਿੰਦੇ ਹਰਪਾਲ ਕੰਗ ਨਾਲ…ਮਾਰਚ 29 ਦੀ ਰਾਤ ਨੂੰ ,,,,,, ਨਿਊਜੀਲੈਂਡ ਚ ਤੂਫਾਨ ਆਇਆ ਹੋਇਆ ਸੀ ਨੂੰ ਅਤੇ ਆਕਲੈਂਡ ਏਅਰਪੋਰਟ ਤੇ ਉਬਰ ਚਲਾਉਂਦਾ ਹਰਪਾਲ ਕੰਮ ਖਤਮ ਕਰ ਹੀ ਚੁੱਕਾ ਸੀ
ਉਸੇ ਵੇਲੇ ਇੱਕ ਅਮਰੀਕਾ ਤੋ ਆਇਆ ਇੱਕ ਡਾਕਟਰ ਜੋੜਾ ਉਹਦੇ ਕੋਲ ਆਇਆ ਤੇ ਮੰਗ ਕਰੀ ਕਿ ਉਹਨਾਂ ਨੇ,,,,,,, ਸਵੇਰੇ 650 ਕਿਲੋਮੀਟਰ ਦੂਰ ਸ਼ਹਿਰ ਵੈਲਿੰਗਟਨ ਚ ਬਹੁਤ ਜਰੂਰੀ ਮੀਟਿੰਗ ਜਾਣਾ ਆ ਪਰ ਤੂਫਾਨ ਕਾਰਣ ਕੋਈ ਫਲਾਈਟ ਨਹੀ ਉੱਡ ਰਹੀ ਤੇ ਉਹਨਾਂ ਦੀ ਮੀਟਿੰਗ ਮਿਸ ਹੋ ਜਾਵੇਗੀ
ਜੇ ਨਾਂ ਵਖਤ ਸਿਰ ਪਹੁੰਚੇ… 1033 ਡਾਲਰ ਚ ਭਾੜਾ ਤੈਅ ਹੋ ਗਿਆ ਤੇ ਹਰਪਾਲ ਵਿਚਾਰਾ ਉਹਨਾਂ ਨੂੰ ਲੈ ਕੇ ਜਾਣ ਲਈ ਰਾਜੀ ਹੋ ਗਿਆ ਤੇ 9 ਘੰਟੇ ਚ ਕਾਰ ਵੈਲਿੰਗਟਨ ਲਾ ਦਿੱਤੀ… ਅਮਰੀਕਨ ਜੋੜੇ ਨੇ ਧੰਨਵਾਦ ਲਈ ਇਹ ਖਬਰ ਅਖਬਾਰ ਚ ਦੇ ਦਿੱਤੀ ਕਿ ਕਿਸ ਤਰਾਂ ਇੱਕ ,,,,,,, ਪੰਜਾਬੀ ਨੇ ਉਹਨਾਂ ਦੀ ਮਦਦ ਕੀਤੀ…ਪਰ ਅਖਬਾਰ ਨੇ ਜਦ ਪੋਸਟ ਫੇਸਬੁੱਕ ਤੇ ਸ਼ੇਅਰ ਕਰੀ ਤੇ ਆਪਣੇ ਕਿਸੇ ਦੇਸੀ
ਦਾ ਹਿੰਦੁਸਤਾਨੀ ਖੂਨ ਉਬਾਲਾ ਮਾਰ ਗਿਆ ਤੇ ਹੇਠਾਂ ਇਹ ਕੰਮੇਟ ਕੱਸ ਦਿੱਤਾ ਕਿ ਹਰਪਾਲ ਨੇ ਨਿਯਮਾਂ ਤੋ ਬਾਹਰ ਹੋ ਕੇ ਇੰਨਾ ਲੰਬਾ ਚਿਰ ਕਾਰ ਚਲਾਈ ਆ ਜੋ ਕਿ ਕਾਰ ਚਲਾਉਣ ਦੀ ਮਿੱਥੀ ਸੀਮਾ 13 ਘੰਟੇ ਤੋ ਜਿਆਦਾ ਸੀ ਇਸ ਲਈ ਉਹਦੇ ਤੇ ਕਾਰਵਾਈ ਹੋਵੇ..
ਨਤੀਜਾ ਇਹ ਕਿ ਹੁਣ ਨਿਊਜੀਲੈਡ ਟਰਾਂਸਪੋਰਟ ਆਥਾਰਟੀ ਨੇ ਜਾਂਚ ਬਿਠਾ ਦਿੱਤੀ ਆ ਕਿ ਪਤਾ ਕੀਤਾ ਜਾਵੇ ਕਿ ਸੱਚੀ ਹਰਪਾਲ ਨੇ ਨਿਯਮਾਂ ਦੀ ਉਲੰਘਣਾਂ ਕੀਤੀ ਆ ਤੇ ਜੇ ਦੋਸ਼ ਸਾਬਿਤ ਹੋ ਗਏ ਹੋ ਸਕਦਾ ਹਰਪਾਲ ਨੂੰ ਜੁਰਮਾਨਾ ਤੇ ਦੇਸ਼ ਨਿਕਾਲਾ ਵੀ ਦੇ ਦਿੱਤਾ ਜਾ ਸਕਦਾ ਆ… ਕਿਸੇ ਨੇ ਸੱਚ ਹੀ ਕਿਹਾ…ਆਪਣਾ ਹੀ ਆਪਣੇ ਨੂੰ ਜਾਂਦਾ ਲੁੱਟਦਾ..ਹਰਪਾਲ ਵੀਰ ਅੱਗੇ ਤੋਂ ਭੁੱਲ ਕੇ ਕਿਸੇ ਦੀ ਮਦਦ ਨਾ ਕਰੀ…
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ