BREAKING NEWS
Search

20 ਬਿਲੀਆਂ ਨੇ ਮਾਲਕਣ ਦਾ ਅੱਧਾ ਸਰੀਰ ਨੋਚ ਨੋਚ ਕੇ ਖਾਧਾ, ਘਰ ਦੇ ਅੰਦਰ ਦਾ ਨਜ਼ਾਰਾ ਦੇਖ ਹਰੇਕ ਕੋਈ ਰਹਿ ਗਿਆ ਦੰਗ

ਆਈ ਤਾਜ਼ਾ ਵੱਡੀ ਖਬਰ 

ਮਨੁੱਖ ਦਾ ਜਾਨਵਰਾਂ ਦੇ ਨਾਲ ਰਿਸ਼ਤਾ ਬਹੁਤ ਪੁਰਾਣਾ ਹੈ। ਬਹੁਤ ਸਾਰੇ ਘਰਾਂ ਦੇ ਵਿੱਚ ਲੋਕਾਂ ਵੱਲੋਂ ਜਿਥੇ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ ਅਤੇ ਪਾਲਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਤਰਾ ਅਪਣਾਇਆ ਜਾਂਦਾ ਹੈ। ਘਰਾਂ ਦੇ ਵਿੱਚ ਰਹਿਣ ਵਾਲੇ ਇਹ ਜਾਨਵਰ ਜਿਥੇ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਹੀ ਆਪਣਾ ਪਰਿਵਾਰ ਸਮਝਦੇ ਹਨ ਜਿਨ੍ਹਾਂ ਵੱਲੋਂ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ। ਇਨ੍ਹਾਂ ਜਾਨਵਰਾਂ ਦੇ ਮਾਲਕਾਂ ਵੱਲੋਂ ਜਿੱਥੇ ਘਰ ਵਿੱਚ ਪਾਲਣ ਵਾਲੇ ਕੁੱਤੇ ਬਿੱਲੀਆਂ ਅਤੇ ਹੋਰ ਜਾਨਵਰਾਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ ਜਾਂਦਾ ਹੈ। ਉੱਥੇ ਹੀ ਉਨ੍ਹਾਂ ਦੀ ਪੂਰੀ ਤਰ੍ਹਾਂ ਦੇਖਭਾਲ ਵੀ ਕੀਤੀ ਜਾਂਦੀ ਹੈ।

ਪਰ ਕਈ ਦੇਸ਼ਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿੱਥੇ ਇਹ ਜਾਨਵਰ ਚਰਚਾ ਦਾ ਵਿਸ਼ਾ ਵੀ ਬਣ ਜਾਂਦੇ ਹਨ। ਹੁਣ ਬਿੱਲੀਆਂ ਵੱਲੋਂ ਮਾਲਕਣ ਦਾ ਅੱਧੇ ਸਰੀਰ ਨੂੰ ਨੋਚ ਕੇ ਖਾਧਾ ਗਿਆ ਹੈ ਅਤੇ ਘਰ ਦੇ ਅੰਦਰ ਦਾ ਨਜ਼ਾਰਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰੂਸ ਦੇ ਬਾਟੇਸਕ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ ਵਿੱਚ ਬਿੱਲੀਆਂ ਵੱਲੋਂ ਆਪਣੀ ਮਾਲਕਣ ਨੂੰ ਹੀ ਮਿਲ ਕੇ ਅੱਧਾ ਨੋਚ-ਨੋਚ ਕੇ ਖਾ ਲਿਆ ਗਿਆ ਹੈ।

ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਘਰ ਦੇ ਨਜ਼ਦੀਕ ਗੁਆਂਢੀਆਂ ਨੂੰ ਘਰ ਚੋਂ ਬਦਬੂ ਆਉਣ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਜਦੋਂ ਦਰਵਾਜਾ ਖੋਲਿਆਂ ਗਿਆ ਤਾਂ ਸਾਰੇ ਲੋਕਾਂ ਦੇ ਹੋਸ਼ ਉੱਡ ਗਏ। ਕਿਉਂਕਿ ਘਰ ਵਿਚ ਰੱਖੀਆਂ ਹੋਈਆਂ ਬਿੱਲੀਆਂ ਆਪਣੀ ਮਾਲਕਣ ਦੇ ਕੋਲ ਬੈਠੀ ਉਸ ਨੂੰ ਨੋਚ-ਨੋਚ ਕੇ ਖਾ ਰਹੀਆਂ ਸਨ। ਜਿੱਥੇ ਇਕ ਔਰਤ ਵੱਲੋਂ ਆਪਣੇ ਘਰ ਵਿਚ ਹੈ 20 ਬਿੱਲੀਆਂ ਨੂੰ ਪਾਲਿਆ ਗਿਆ ਸੀ ਅਤੇ ਉਸ ਨੂੰ ਬੇਹੱਦ ਪਿਆਰ ਕਰਦੀ ਸੀ।

ਅਤੇ ਉਸ ਦੀ ਘਰ ਵਿੱਚ ਹੀ ਅਚਾਨਕ ਮੌਤ ਹੋ ਜਾਣ ਤੋਂ ਬਾਅਦ ਘਰ ਵਿੱਚ ਬਿੱਲੀਆਂ ਨੂੰ ਕੁਝ ਖਾਣ ਨੂੰ ਨਾ ਮਿਲਿਆ ਤਾਂ ਉਨ੍ਹਾਂ ਵੱਲੋਂ ਆਪਣੀ ਮਾਲਕਣ ਨੂੰ ਹੀ ਖਾ ਲਿਆ ਗਿਆ। ਸਾਰੇ ਲੋਕ ਇਸ ਗੱਲ ਤੋਂ ਹੈਰਾਨ ਹਨ ਕੇ ਸ਼ਾਂਤ ਸੁਭਾਅ ਦੀਆਂ ਮੰਨੀਆਂ ਜਾਂਦੀਆਂ ਬਿੱਲੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਕਿਉਂਕਿ ਇਨ੍ਹਾਂ ਨੂੰ ਅਮਰੀਕਾ ਦੀ ਸਭ ਤੋਂ ਕੌਮਲ ਨਸਲ ਦੀਆਂ ਬਿਲੀਆਂ ਮੰਨਿਆ ਜਾਂਦਾ ਹੈ।



error: Content is protected !!