BREAKING NEWS
Search

ਪਤਨੀ ਦੀ ਮੌਤ ਦੇ 10 ਮਿੰਟ ਬਾਅਦ ਹੀ ਪਤੀ ਨੇ ਵੀ ਤੋੜਿਆ ਦਮ – ਇਕੱਠਿਆਂ ਉਠੀ ਅਰਥੀ

ਆਈ ਤਾਜ਼ਾ ਵੱਡੀ ਖਬਰ 

ਵਿਆਹ ਇਕ ਅਜਿਹਾ ਪਵਿੱਤਰ ਬੰਧਨ ਹੈ ਜੋ ਦੋ ਇਨਸਾਨਾਂ ਵਿੱਚ ਨਹੀਂ ਦੋ ਪਰਿਵਾਰਾਂ ਵਿੱਚ ਜੁੜ ਜਾਂਦਾ ਹੈ ਅਤੇ ਜਿੱਥੇ ਦੋ ਇਨਸਾਨ ਸਾਰੀ ਜ਼ਿੰਦਗੀ ਇਕੱਠੇ ਮਰਨ ਦੀ ਕਸਮ ਖਾਂਦੇ ਹਨ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਪਵਿੱਤਰ ਰਿਸ਼ਤੇ ਨੂੰ ਮਰਦੇ ਦਮ ਤਕ ਇਮਾਨਦਾਰੀ ਨਾਲ ਨਿਭਾਇਆ ਜਾਂਦਾ ਹੈ। ਬਹੁਤ ਸਾਰੇ ਵਿਆਹ ਜਿਥੇ ਅੱਧ ਵਿਚਕਾਰ ਹੀ ਟੁੱਟ ਜਾਂਦੇ ਹਨ ਉੱਥੇ ਹੀ ਬਹੁਤ ਸਾਰੇ ਅਜਿਹੇ ਰਿਸ਼ਤੇ ਵੀ ਦੇਖੇ ਜਾਂਦੇ ਹਨ ਜਿਨ੍ਹਾਂ ਵੱਲੋਂ ਇਹਨਾ ਰਿਸ਼ਤਿਆ ਨੂੰ ਮਜਬੂਤ ਰਿਸ਼ਤਾ ਬਣਾ ਕੇ ਲੋਕਾਂ ਲਈ ਇਕ ਮਿਸਾਲ ਪੈਦਾ ਕਰ ਦਿੱਤੀ ਜਾਂਦੀ ਹੈ। ਜਿੱਥੇ ਅਜਿਹੇ ਲੋਕ ਇੱਕ ਦੂਸਰੇ ਲਈ ਜਿਉਂਦੇ ਹਨ ਉਥੇ ਹੀ ਇਕ ਦੂਸਰੇ ਲਈ ਜਾਨ ਵੀ ਦੇ ਦਿੰਦੇ ਹਨ ਅਤੇ ਅਜਿਹੇ ਪਤੀ-ਪਤਨੀ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ।

ਹੁਣ ਪਤਨੀ ਦੀ ਮੌਤ ਦੇ ਦਸ ਮਿੰਟ ਬਾਅਦ ਹੀ ਪਤੀ ਨੇ ਵੀ ਦਮ ਤੋੜ ਦਿੱਤਾ,ਜਿੱਥੇ ਇਕੱਠਿਆਂ ਦੀ ਅਰਥੀ ਉੱਠੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਦੇ ਬਾਂਸਵਾੜਾ ਦੇ ਅਧੀਨ ਆਉਂਦੇ ਪਿੰਡ ਬੱਸੀ ਚੰਨਣ ਸਿੰਘ ਤੋਂ ਸਾਹਮਣੇ ਆਇਆ ਹੈ। ਇਥੇ ਇਕ ਪਤੀ ਪਤਨੀ ਵੱਲੋਂ ਇਕੱਠੀਆਂ ਹੀ ਇਸ ਦੁਨੀਆਂ ਤੋਂ ਜਾਣ ਦਾ ਫੈਸਲਾ ਕਰ ਲਿਆ।

ਇਸ ਪਿੰਡ ਵਿੱਚ ਰਹਿਣ ਵਾਲੇ ਰੂਪਾ ਗਿਆਰੀ ਦੀ ਪਤਨੀ ਕੇਸਰੀ ਗਿਆਰੀ ਜਿੱਥੇ ਅਧਰੰਗ ਤੋਂ ਪੀੜਤ ਸੀ ਅਤੇ ਦੋ ਮਹੀਨੇ ਤੋਂ ਹੀ ਮੰਜੇ ਉਪਰ ਸੀ। ਜਿਸ ਦਾ ਇਲਾਜ ਚੱਲ ਰਿਹਾ ਸੀ ਜਿੱਥੇ ਉਹ ਬਿਮਾਰ ਹੋਣ ਤੇ ਆਪਣੇ ਪਤੀ ਕੋਲੋਂ ਸ਼ੁੱਕਰਵਾਰ ਨੂੰ ਪੀਣ ਵਾਸਤੇ ਪਾਣੀ ਮੰਗਦੀ ਹੈ, ਜਦੋਂ ਪਤੀ ਵੱਲੋਂ ਉਸ ਨੂੰ ਪਾਣੀ ਦਿੱਤਾ ਗਿਆ ਤਾਂ ਉਸ ਵੱਲੋਂ ਪੀਤਾ ਨਹੀਂ ਗਿਆ ਦੇਖਣ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ।

ਪਤਨੀ ਦੀ ਮੌਤ ਨੇ ਪਤੀ ਨੂੰ ਇਸ ਤਰ੍ਹਾਂ ਝਟਕਾ ਦਿੱਤਾ ਕਿ ਉਹ 20 ਮਿੰਟ ਦੇ ਫ਼ਰਕ ਨਾਲ ਹੀ ਬੇਹੋਸ਼ ਹੋ ਕੇ ਡਿੱਗ ਜਾਂਦਾ ਹੈ ਅਤੇ ਉਸਨੂੰ ਹਸਪਤਾਲ ਲਿਜਾਂਦੇ ਹੋਏ ਹੀ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਥੇ ਹੀ ਪਿੰਡ ਵਾਸੀਆਂ ਵੱਲੋਂ ਪਤੀ ਪਤਨੀ ਦਾ ਇੱਕੋ ਹੀ ਚੀਖਾਂ ਵਿੱਚ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਜਿੱਥੇ ਪਤੀ-ਪਤਨੀ ਦੋਵਾਂ ਨੇ ਆਪਣੇ ਵਿਆਹ ਦੇ 55 ਸਾਲ ਇਕੱਠੇ ਦੁੱਖ ਸੁੱਖ ਵਿੱਚ ਬਿਤਾਏ, ਉੱਥੇ ਹੀ ਇਕੱਠੇ ਇਸ ਦੁਨੀਆਂ ਤੋਂ ਤੁਰ ਗਏ।



error: Content is protected !!