BREAKING NEWS
Search

ਸਨਕੀ ਪ੍ਰੇਮੀ ਨੇ ਘਰ ਚ ਦਾਖਿਲ ਹੋ ਹਥੌੜੇ ਨਾਲ ਕੀਤਾ ਭੈਣ ਭਰਾ ਦਾ ਕਤਲ, ਦਿੱਤਾ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ

ਆਈ ਤਾਜ਼ਾ ਵੱਡੀ ਖਬਰ 

ਭੈਣ ਅਤੇ ਭਰਾ ਦਾ ਰਿਸ਼ਤਾ ਸਭ ਤੋਂ ਅਨਮੋਲ ਰਿਸ਼ਤਾ ਹੈ । ਜਦੋਂ ਭੈਣ ਰੱਖੜੀ ਵਾਲੇ ਦਿਨ ਆਪਣੇ ਵੀਰ ਦੀ ਕਲਾਈ ਤੇ ਰੱਖੜੀ ਬੰਨ੍ਹਦੀ ਹੈ ਤਾਂ ਉਹ ਰੱਖੜੀ ਨਹੀਂ ਸਗੋਂ ਇਕ ਧਾਗੇ ਵਿਚ ਢੇਰ ਸਾਰੀਆਂ ਦੁਆਵਾਂ ਆਪਣੇ ਵੀਰ ਦੇ ਗੁੱਟ ਤੇ ਬੰਨ੍ਹਦੀ ਹੈ । ਇਸ ਰਿਸ਼ਤੇ ਦੇ ਵਿੱਚ ਜਿੱਥੇ ਲੜਾਈ ਹੁੰਦੀ ਹੈ ਉਥੇ ਢੇਰ ਸਾਰਾ ਪਿਆਰ ਵੀ ਹੁੰਦਾ ਹੈ । ਪਰ ਇਸ ਪਿਆਰ ਨੂੰ ਇਕ ਸਿਰਫਿਰੇ ਆਸ਼ਿਕ ਨੇ ਉਸ ਸਮੇਂ ਖ਼ਤਮ ਕਰ ਦਿੱਤਾ ਜਦ ਉਸਦੇ ਵੱਲੋਂ ਦਿਨ ਦਿਹਾੜੇ ਭੈਣ ਭਰਾ ਦਾ ਕਤਲ ਕਰ ਦਿੱਤਾ ਗਿਆ ।

ਇਹ ਦਿਲ ਦਹਿਲਾਉਣ ਵਾਲੀ ਘਟਨਾ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਵਾਪਰੀ । ਦਰਅਸਲ ਰਾਂਚੀ ਦੇ ਭੰਡਾਰਾ ਥਾਣਾ ਖੇਤਰ ਦੇ ਜਨਕ ਨਗਰ ਚ ਸ਼ਨੀਵਾਰ ਤੜਕੇ ਤਿੰਨ ਅਪਰਾਧੀਆਂ ਵੱਲੋਂ ਸਤਾਰਾਂ ਸਾਲਾ ਕੁੜੀ ਅਤੇ ਉਸ ਦਾ ਭਰਾ ਦਾ ਹਥੌੜੇ ਅਤੇ ਚਾਕੂ ਨਾਲ ਕਤਲ ਕਰ ਦਿੱਤਾ । ਜਦ ਕਿ ਇਸ ਘਟਨਾ ਦੌਰਾਨ ਉਸ ਦੀ ਮਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ । ਉੱਥੇ ਹੀ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਪੁਲੀਸ ਨੇ ਦੱਸਿਆ ਕਿ ਲਗਭਗ ਸਵੇਰੇ ਚਾਰ ਵਜੇ ਸਤਾਰਾਂ ਸਾਲਾ ਬਾਰ੍ਹਵੀਂ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਸ਼ਵੇਤਾ ਸਿੰਘ ਅਤੇ ਉਸ ਦੇ ਚੌਦਾਂ ਸਾਲਾ ਭਰਾ ਪ੍ਰਵੀਨ ਕੁਮਾਰ ਦ ਉਨ੍ਹਾਂ ਦੇ ਘਰ ਵਿਚ ਵੜ ਕੇ ਹਥੌੜੇ ਅਤੇ ਚਾਕੂ ਨਾਲ ਕਤਲ ਕਰ ਦਿੱਤਾ ਗਿਆ।

ਉਨ੍ਹਾਂ ਆਖਿਆ ਕਿ ਅਪਰਾਧੀਆਂ ਦੇ ਹਮਲੇ ਵਿਚ ਦੋਹਾਂ ਮ੍ਰਿਤਕਾਂ ਦੀ ਮਾਂ ਚੰਦਾ ਦੇਵੀ ਵੀ ਗੰਭੀਰ ੳੁਤੇ ਨਾਲ ਜ਼ਖ਼ਮੀ ਹੋ ਗਏ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ । ਜਿਥੇ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ।ਪੁਲੀਸ ਮੁਤਾਬਕ ਮਾਰੇ ਗਏ ਭੈਣ ਭਰਾ ਦੇ ਪਿਤਾ ਸੰਜੀਵ ਕੁਮਾਰ ਆਬੂ ਧਾਬੀ ਚ ਕੰਮ ਕਰਦੇ ਹਨ ।

ਪੁਲੀਸ ਨੇ ਇਸ ਮਾਮਲੇ ਸਬੰਧੀ ਜਾਂਚ ਕਰ ਕੇ ਇਹ ਪਤਾ ਲਗਾਇਆ ਹੈ ਕਿ ਇਹ ਪ੍ਰੇਮ ਪ੍ਰਸੰਗ ਦਾ ਮਾਮਲਾ ਹੈ ਤੇ ਰਾਂਚੀ ਸ਼ਹਿਰ ਦੇ ਪੁਲੀਸ ਅਫ਼ਸਰ ਨੇ ਆਖਿਆ ਹੈ ਫਾਰੈਂਸਿਕ ਵਿਗਿਆਨ ਪ੍ਰਯੋਗ ਸ਼ਾਲਾਂ ਦੀ ਇਕ ਟੀਮ ਇਸ ਕਤਲ ਕਾਂਡ ਤੇ ਕੰਮ ਕਰ ਰਹੀ ਹੈ ।



error: Content is protected !!