ਆਈ ਤਾਜ਼ਾ ਵੱਡੀ ਖਬਰ

ਜਿੱਥੇ ਪੈਣ ਵਾਲੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ, ਉਥੇ ਹੀ ਲੋਕਾਂ ਦੇ ਬਹੁਤ ਸਾਰੇ ਕਾਰੋਬਾਰ ਵੀ ਇਸ ਗਰਮੀ ਦੇ ਕਾਰਨ ਪ੍ਰਭਾਵਿਤ ਹੋਏ ਹਨ। ਇਸ ਤੋਂ ਪਹਿਲਾਂ ਵੀ ਜਿੱਥੇ ਤਾਲਾਬੰਦੀ ਕਰ ਦਿੱਤੀ ਗਈ ਸੀ ਅਤੇ ਕਰੋਨਾ ਦੇ ਚਲਦੇ ਹੋਏ ਲੋਕਾਂ ਦੇ ਬਹੁਤ ਸਾਰੇ ਕਾਰੋਬਾਰ ਠੱਪ ਹੋ ਗਏ ਸਨ ਜਿਸ ਕਾਰਨ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਅਤੇ ਕਈ ਲੋਕ ਪਹਿਲਾਂ ਹੀ ਮਾਨਸਿਕ ਤੌਰ ਤੇ ਵੀ ਕਮਜ਼ੋਰ ਹੋਏ ਹਨ। ਉਥੇ ਹੀ ਲੋਕਾਂ ਵੱਲੋਂ ਮੁੜ ਤੋਂ ਆਪਣੀ ਜ਼ਿੰਦਗੀ ਨੂੰ ਪਟੜੀ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਪਹਿਲਾਂ ਦੇ ਮੁਕਾਬਲੇ ਹੋਰ ਸਖਤ ਮਿਹਨਤ ਕਰਨੀ ਪੈ ਰਹੀ ਹੈ।

ਇਸ ਸਖ਼ਤ ਮਿਹਨਤ ਦੇ ਚਲਦਿਆਂ ਹੋਇਆਂ ਜਿੱਥੇ ਉਨ੍ਹਾਂ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਰਪੇਸ਼ ਆ ਜਾਂਦੀਆਂ ਹਨ ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ। ਆਏ ਦਿਨ ਹੀ ਜਿੱਥੇ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰਨ ਦੀਆਂ ਖਬਰਾਂ ਆਉਂਦੀਆਂ ਹਨ ਉਥੇ ਹੀ ਗੈਸ ਸਿਲੰਡਰ ਦੇ ਚਲਦਿਆਂ ਹੋਇਆਂ ਵੀ ਕਈ ਹਾਦਸੇ ਵਾਪਰ ਰਹੇ ਹਨ। ਹੁਣ ਪੰਜਾਬ ਵਿੱਚ ਇੱਥੇ ਸਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਹੈ ਜਿਥੇ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਾਛੀਵਾੜਾ ਸ਼ਹਿਰ ਤੋਂ ਸਾਹਮਣੇ ਆਇਆ ਹੈ।

ਰੋਪੜ ਰੋਡ ਦੇ ਉੱਪਰ ਇੱਕ ਫਰੂਟ ਦੀ ਦੁਕਾਨ ਤੇ ਵਿਚ ਅੱਜ ਸਵੇਰੇ 5 ਵਜੇ ਦੇ ਕਰੀਬ ਇੱਕ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਨਾਲ ਆਲੇ-ਦੁਆਲੇ ਦੇ ਘਰਾਂ ਵਿੱਚ ਵੀ ਲੋਕਾਂ ਚ ਡਰ ਪੈਦਾ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇਸ ਦੁਕਾਨ ਮਾਲਕ ਵਿੱਕੀ ਕੁਮਾਰ ਤੇ ਰਾਕੇਸ਼ ਕੁਮਾਰ ਵੱਲੋਂ ਦੱਸਿਆ ਗਿਆ ਹੈ ਜਿਥੇ ਰੋਪੜ ਰੋਡ ਮਾਛੀਵਾੜਾ ਸ਼ਹਿਰ ਦੇ ਵਿੱਚ ਇੱਕ ਫਰੂਟ ਦੀ ਦੁਕਾਨ ਚਲਾਉਂਦੇ ਹਨ

ਉਨ੍ਹਾਂ ਵੱਲੋਂ ਬਾਹਰ ਰੇਹੜੀ ਲਗਾ ਕੇ ਫਾਸਟ ਫੂਡ ਦਾ ਕੰਮ ਵੀ ਕੀਤਾ ਜਾਂਦਾ ਹੈ ਜਿਸ ਵਾਸਤੇ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਦੋਨੋਂ ਜਣੇ ਜਦੋਂ ਬੀਤੀ ਰਾਤ ਦਸ ਵਜੇ ਆਪਣੀ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਸਨ, ਅੱਜ ਸਵੇਰੇ ਕਿਸੇ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਉਨ੍ਹਾਂ ਦੀ ਦੁਕਾਨ ਵਿੱਚੋਂ ਧੂੰਆਂ ਨਿਕਲਨ ਦੀ ਜਾਣਕਾਰੀ ਦਿੱਤੀ ਗਈ। ਜਦੋਂ ਉਨ੍ਹਾਂ ਦੁਕਾਨ ਉਪਰ ਪਹੁੰਚ ਕੇ ਵੇਖਿਆ ਤਾਂ ਹਾਦਸਾ ਵਾਪਰ ਚੁੱਕਾ ਸੀ। ਜਿੱਥੇ ਦੁਕਾਨ ਦਾ ਸਾਰਾ ਸਮਾਨ ਤਹਿਸ-ਨਹਿਸ ਹੋ ਗਿਆ ਹੈ ਉਥੇ ਹੀ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।

Home ਤਾਜਾ ਜਾਣਕਾਰੀ ਪੰਜਾਬ ਚ ਇਥੇ ਸਿਲੰਡਰ ਫਟਣ ਕਾਰਨ ਹੋਇਆ ਜਬਰਦਸਤ ਧਮਾਕਾ, ਹੋਇਆ ਭਾਰੀ ਨੁਕਸਾਨ- ਦੇਖਣ ਵਾਲਿਆਂ ਦੇ ਉਡੇ ਹੋਸ਼

ਤਾਜਾ ਜਾਣਕਾਰੀ
ਪੰਜਾਬ ਚ ਇਥੇ ਸਿਲੰਡਰ ਫਟਣ ਕਾਰਨ ਹੋਇਆ ਜਬਰਦਸਤ ਧਮਾਕਾ, ਹੋਇਆ ਭਾਰੀ ਨੁਕਸਾਨ- ਦੇਖਣ ਵਾਲਿਆਂ ਦੇ ਉਡੇ ਹੋਸ਼
ByadminJune 16, 2022Comments Off on ਪੰਜਾਬ ਚ ਇਥੇ ਸਿਲੰਡਰ ਫਟਣ ਕਾਰਨ ਹੋਇਆ ਜਬਰਦਸਤ ਧਮਾਕਾ, ਹੋਇਆ ਭਾਰੀ ਨੁਕਸਾਨ- ਦੇਖਣ ਵਾਲਿਆਂ ਦੇ ਉਡੇ ਹੋਸ਼
Previous Postਕੇਂਦਰ ਸਰਕਾਰ ਵਲੋਂ ਆਈ ਵੱਡੀ ਖਬਰ, ਸਰਕਾਰੀ ਮੁਲਾਜਮਾ ਚ ਛਾਈ ਖੁਸ਼ੀ ਦੀ ਲਹਿਰ
Next Postਪੰਜਾਬੀ ਚ ਇਥੇ ਟਰੇਨ ਥੱਲੇ ਆਉਣ ਕਾਰਨ ASI ਦੀ ਹੋਈ ਦਰਦਨਾਕ ਮੌਤ, ਸ਼ਰੀਰ ਦੇ ਹੋਏ 2 ਟੋਟੇ- ਪੁਲਿਸ ਕਰ ਰਹੀ ਕਾਰਵਾਈ