ਮਾਸਕੋ: ਬੀਤੇ ਦਿਨੀਂ ਰੂਸ ਵਿੱਚ ਇੱਕ ਪੈਸੇਂਜਰ ਜਹਾਜ਼ ਨੂੰ ਉਡ਼ਾਨ ਦੇ ਸਮੇਂ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਦੱਸਿਆ ਜਾ ਰਿਹਾ ਸੀ ਕਿ ਇਸ ਹਾਦਸੇ ਵਿੱਚ ਕਰੀਬ 41 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ 2 ਬੱਚੇ ਵੀ ਸ਼ਾਮਿਲ ਸਨ।
ਇਸ ਜਹਾਜ਼ ਹਾਦਸੇ ਵਿੱਚ ਏਅਰ ਹੋਸਟੈਸ ਵੱਲੋਂ 31 ਯਾਤਰੀਆਂ ਦੀ ਜਾਨ ਬਚਾਈ ਗਈ। ਮਿਲਿਓ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਅੱਗ ਲੱਗਣ ਦੇ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ, ਪਰ ਉਸ ਸਮੇਂ ਹਾਲਾਤ ਕਾਫੀ ਜਿਆਦਾ ਖਰਾਬ ਸਨ।
ਜਿਵੇਂ ਹੀ ਜਹਾਜ਼ ਦੀ ਲੈਂਡਿੰਗ ਕਾਰਵਾਈ ਗਈ ਉਸ ਤੋਂ ਤੁਰੰਤ ਬਾਅਦ ਹੀ ਏਅਰ ਹੋਸਟੈਸ ਤਾਤਿਆਨਾ ਕਸਾਟਕਿਨਾ ਨੇ ਤੇਜ਼ੀ ਦਿਖਾਉਂਦੇ ਹੋਏ ਯਾਤਰੀਆਂ ਨੂੰ ਧੱਕਾ ਦੇ ਕੇ ਉਨ੍ਹਾਂ ਦੀ ਜਾਨ ਬਚਾਈ।
ਏਅਰ ਹੋਸਟੈਸ ਤਾਤਿਆਨਾ ਨੇ ਦੱਸਿਆ ਕਿ ਜਦੋਂ ਹੀ ਜਹਾਜ਼ ਰੁੱਕਿਆ ਉਸਨੇ ਦਰਵਾਜੇ ਨੂੰ ਕਿੱਕ ਮਾਰ ਕੇ ਖੋਲ ਦਿੱਤਾ।ਉਸਨੇ ਦੱਸਿਆ ਕਿ ਉਸਨੇ ਯਾਤਰੀਆਂ ਨੂੰ ਜ਼ਬਰਦਸਤੀ ਜਹਾਜ਼ ਵਿਚੋਂ ਬਾਹਰ ਕੱਢਿਆ, ਕਿਉਂਕਿ ਉਹ ਜਹਾਜ਼ ਨੂੰ ਜਲਦੀ ਤੋਂ ਜਲਦ ਖਾਲੀ ਕਰਨਾ ਚਾਹੁੰਦੇ ਸਨ। ਅੱਗ ਲੱਗਣ ਕਾਰਨ ਜਹਾਜ਼ ਦਾ ਪਿਛਲਾ ਹਿੱਸਾ ਪੂਰੀ ਤਰਾਂ ਨਸ਼ਟ ਹੋ ਚੁੱਕਿਆ ਸੀ।
ਇਸ ਹਾਦਸੇ ਵਿੱਚ ਤਾਤਿਆਨਾ ਵੱਲੋਂ ਬਚਾਏ ਗਏ ਯਾਤਰੀਆਂ ਨੇ ਤਾਤਿਆਨਾ ਦੀ ਰੱਜ ਕੇ ਤਾਰੀਫ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੇਕਰ ਏਅਰ ਹੋਸਟੈਸ ਉਨ੍ਹਾਂ ਨੂੰ ਸਹੀ ਸਮੇਂ ‘ਤੇ ਬਾਹਰ ਨਾ ਕੱਢਦੀ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਨੇ ਕਿਹਾ ਕਿ ਤਾਤਿਆਨਾ ਨੇ ਸਾਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ, ਜਿਸ ਲਈ ਉਹ ਉਸਦਾ ਧੰਨਵਾਦ ਕਰਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਰੂਸੀ ਏਅਰਲਾਈਨ ਏਅਰੋਫਲੋਟ ਦੇ ਸੁਪਰਜੈੱਟ ਨੂੰ ਉਡਾਣ ਭਰਦਿਆਂ ਅਚਾਨਕ ਅੱਗ ਲੱਗ ਗਈ ਸੀ।
ਅੱਗ ਲੱਗਣ ਦਾ ਪਤਾ ਲਗਦਿਆਂ ਹੀ ਜਹਾਜ਼ ਦੀ ਤੁਰੰਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਇਸ ਵਿੱਚ 78 ਦੇ ਤਕਰੀਬਨ ਲੋਕ ਸਵਾਰ ਸਨ।
ਲੈਡਿੰਗ ਦੇ ਬਾਅਦ ਯਾਤਰੀਆਂ ਨੂੰ ਤੇਜ਼ੀ ਨਾਲ ਬਾਹਰ ਕੱਢਿਆ ਗਿਆ। ਇਸ ਮਾਮਲੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਇਹ ਹਾਦਸਾ ਆਕਾਸ਼ੀ ਬਿਜਲੀ ਡਿੱਗਣ ਕਾਰਨ ਵਾਪਰਿਆ ਸੀ।
ਤਾਤਿਆਨਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਡਾਣ ਭਰਨ ਸਮੇਂ ਬਹੁਤ ਤੇਜ਼ ਗੜੇ ਪੈ ਰਹੇ ਸਨ।
ਜਿਸ ਦੇ ਬਾਅਦ ਇੱਕ ਤੇਜ਼ ਆਵਾਜ਼ ਸੁਣਾਈ ਦਿੱਤੀ ਅਤੇ ਇੱਕ ਜ਼ੋਰਦਾਰ ਧਮਾਕਾ ਹੋਇਆ।
1
2
3
4
5
6
7
8
9
10
11
12
13
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਇਰਲ