ਆਈ ਤਾਜ਼ਾ ਵੱਡੀ ਖਬਰ

ਹਰ ਇਨਸਾਨ ਦੀ ਜ਼ਿੰਦਗੀ ਦੇ ਵਿਚ ਵਿਆਹ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ ਜਿਥੇ ਦੋ ਇਨਸਾਨਾਂ ਦਾ ਨਹੀਂ ਦੋ ਪਰਿਵਾਰਾਂ ਦਾ ਆਪਸ ਵਿਚ ਰਿਸ਼ਤਾ ਜੁੜ ਜਾਂਦਾ ਹੈ। ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਵਧੀਆ ਪਰਵਰਿਸ਼ ਕੀਤੀ ਜਾਂਦੀ ਹੈ ਉਥੇ ਹੀ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਅਨੇਕਾਂ ਸੁਪਨੇ ਵੀ ਸਜਾਏ ਜਾਂਦੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਜਿੱਥੇ ਕੁਝ ਵੱਖਰਾ ਕਰਨ ਦੀ ਚਾਹਤ ਰੱਖੀ ਜਾਂਦੀ ਹੈ ਉਥੇ ਹੀ ਵਿਆਹ ਸਮਾਗਮਾਂ ਨੂੰ ਵੀ ਕੁਝ ਵੱਖਰਾ ਬਣਾਉਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਦਾ ਵਿਆਹ ਇਕ ਯਾਦਗਾਰ ਬਣ ਜਾਵੇ। ਜਿਸ ਵਾਸਤੇ ਲੋਕਾਂ ਵੱਲੋਂ ਵੱਖ-ਵੱਖ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਹੁਣ 51 ਟਰੈਕਟਰਾਂ ਦੀ ਬਰਾਤ ਲੈ ਕੇ ਲਾੜਾ ਪਹੁੰਚਿਆ ਹੈ, ਜਿੱਥੇ ਸ਼ਾਹੀ ਅੰਦਾਜ਼ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਜਿਸ ਦੇ ਸਾਰੇ ਪਾਸੇ ਚਰਚੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਦੇ ਬਾੜਮੇਰ ਜ਼ਿਲੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਆਹ ਸਭ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਲ੍ਹਾ ਬਾੜਮੇਰ ਅਧੀਨ ਆਉਣ ਵਾਲੇ ਪਿੰਡ ਸੇਵਨਿਆਲਾ ਵਿਖੇ ਇਕ 22 ਸਾਲਾਂ ਦੇ ਲੜਕੇ ਦਾ ਵਿਆਹ ਇਸ ਤਰ੍ਹਾਂ ਕੀਤਾ ਗਿਆ ਹੈ ਜਿਸ ਦੀ ਪੂਰੇ ਇਲਾਕੇ ਵਿਚ ਚਰਚਾ ਹੈ। ਜਿੱਥੇ ਇਸ ਲੜਕੇ ਰਾਧੇ ਸ਼ਿਆਮ ਦਾ ਵਿਆਹ ਬੋਦਵਾ ਵਾਸੀ ਕਮਲਾ ਨਾਲ 8 ਜੂਨ ਨੂੰ ਕੀਤਾ ਗਿਆ ਹੈ।

ਜਿੱਥੇ ਇਹ ਲਾੜਾ 51 ਟਰੈਕਟਰਾਂ ਦੇ ਇਕੱਠ ਦੀ ਬਰਾਤ ਲੈ ਕੇ ਪਹੁੰਚਿਆ, ਉਥੇ ਹੀ ਇਹ ਸ਼ਾਹੀ ਬਰਾਤ ਦਾ ਕਾਫਲਾ ਹਰ ਪਾਸੇ ਚਰਚਾ ਵਿੱਚ ਬਣਿਆ ਹੋਇਆ ਹੈ ਜਿਥੇ ਇਕ ਕਿਲੋਮੀਟਰ ਤੱਕ 51 ਟਰੈਕਟਰਾਂ ਦਾ ਇਕੱਠ ਦੇਖਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੜਕੇ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਹ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹੈ

ਉਥੇ ਉਸ ਵੱਲ ਆਪਣੇ ਵਿਆਹ ਵਿੱਚ ਟਰੈਕਟਰ ਦਾ ਇਸਤੇਮਾਲ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਸੀ ਜਿਸ ਵਾਸਤੇ ਉਸ ਵੱਲੋਂ ਇਕ ਮਹੀਨਾ ਪਹਿਲਾਂ ਹੀ ਬਰਾਤ ਲੈ ਕੇ ਜਾਣ ਵਾਸਤੇ 51 ਟਰੈਕਟਰਾਂ ਦੇ ਇਕੱਠ ਨੂੰ ਤਿਆਰ ਕੀਤਾ ਗਿਆ ਸੀ। ਕਿਉਂਕਿ ਉਸ ਦੇ ਪਿਤਾ ਵੱਲੋਂ ਜਿੱਥੇ ਆਪਣੇ ਵਿਆਹ ਦੇ ਮੌਕੇ ਤੇ ਊਠਾ ਤੇ ਬਰਾਤ ਗਈ ਸੀ ਉਥੇ ਹੀ ਇਸ ਸਮੇਂ ਊਠ ਇਕੱਠੇ ਕਰਨਾ ਮੁਸ਼ਕਿਲ ਸੀ।

Home ਤਾਜਾ ਜਾਣਕਾਰੀ 51 ਟਰੈਕਟਰਾਂ ਦੀ ਬਰਾਤ ਲੈਕੇ ਪਹੁੰਚ ਗਿਆ ਲਾੜਾ, ਸ਼ਾਹੀ ਅੰਦਾਜ ਦੇਖ ਹਰੇਕ ਹੋਗਿਆ ਹੈਰਾਨ- ਸਾਰੇ ਪਾਸੇ ਹੋਏ ਚਰਚੇ

ਤਾਜਾ ਜਾਣਕਾਰੀ
51 ਟਰੈਕਟਰਾਂ ਦੀ ਬਰਾਤ ਲੈਕੇ ਪਹੁੰਚ ਗਿਆ ਲਾੜਾ, ਸ਼ਾਹੀ ਅੰਦਾਜ ਦੇਖ ਹਰੇਕ ਹੋਗਿਆ ਹੈਰਾਨ- ਸਾਰੇ ਪਾਸੇ ਹੋਏ ਚਰਚੇ
ByadminJune 11, 2022Comments Off on 51 ਟਰੈਕਟਰਾਂ ਦੀ ਬਰਾਤ ਲੈਕੇ ਪਹੁੰਚ ਗਿਆ ਲਾੜਾ, ਸ਼ਾਹੀ ਅੰਦਾਜ ਦੇਖ ਹਰੇਕ ਹੋਗਿਆ ਹੈਰਾਨ- ਸਾਰੇ ਪਾਸੇ ਹੋਏ ਚਰਚੇ
Previous Postਸਵਾਰੀਆਂ ਨਾਲ ਭਰੀ ਬੱਸ ਦੀ ਹੋਈ ਟਰੱਕ ਨਾਲ ਜਬਰਦਸਤ ਟੱਕਰ, 15 ਲੋਕਾਂ ਦੀ ਹੋਈ ਮੌਕੇ ਤੇ ਮੌਤ ਅਤੇ ਏਨੇ ਹੋਏ ਜਖਮੀ- ਤਾਜਾ ਵੱਡੀ ਖਬਰ
Next Postਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦੀ ਯਾਦ ਚ ਇਸ ਜਿਲੇ ਬਣਾਈਆਂ ਜਾਣਗੀਆਂ ਲਾਇਬ੍ਰੇਰੀਆ