BREAKING NEWS
Search

ਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰ, ਸਿੱਖਿਆ ਬੋਰਡ ਵਲੋਂ ਦਾਖਲੇ ਲਈ 31 ਜੁਲਾਈ ਤਕ ਦਾ ਕੀਤਾ ਵਾਧਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਭਰ ਦੇ ਸਕੂਲਾਂ ਵਿੱਚ ਇਸ ਸਮੇਂ ਗਰਮੀ ਦੀਆਂ ਛੁੱਟੀਆਂ ਪੈ ਚੁੱਕੀਆਂ ਹਨ । ਗਰਮੀ ਦੀਆਂ ਛੁੱਟੀਆਂ ਵਿੱਚ ਬਚੇ ਘਰ ਵਿੱਚ ਹੀ ਬੈਠ ਕੇ ਸਕੂਲ ਵੱਲੋਂ ਮਿਲਿਆ ਕੰਮ ਕਰ ਰਹੇ ਹਨ । ਇਸੇ ਵਿਚਾਲੇ ਪੰਜਾਬ ਦੇ ਸਕੂਲਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ , ਕਿਉਂਕਿ ਹੁਣ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ । ਦਰਅਸਲ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2022-2023 ਲਈ ਪੰਜਵੀਂ, ਅੱਠਵੀਂ ਅਤੇ ਬਾਰ੍ਹਵੀਂ ਦੀਆਂ ਜਮਾਤਾਂ ਲਈ ਸਕੂਲਾਂ ਚ ਰੈਗੂਲਰ ਦਾਖਲਿਆਂ ਦੀ ਤਾਰੀਕ ਵਿੱਚ ਹੁਣ ਵਾਧਾ ਕਰ ਦਿੱਤਾ ਹੈ । ਇਹ ਵਾਧਾ 31 ਜੁਲਾਈ 2022 ਤਕ ਕਰ ਦਿੱਤਾ ਗਿਆ ।

ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਦਾਖਲਿਆਂ ਦੀ ਆਖਰੀ ਤਾਰੀਖ 15 ਮਈ 2022 ਰੱਖੀ ਗਈ ਸੀ । ਜਿਸ ਨੂੰ ਹੁਣ ਬਦਲ ਕੇ 31 ਜੁਲਾਈ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਤਰੀਕ ਨੂੰ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਆਨਲਾਈਨ ਪੋਟਰਲ ਰਾਹੀਂ ਦਾਖ਼ਲੇ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ।

ਜ਼ਿਕਰਯੋਗ ਹੈ ਕਿ ਲਗਾਤਾਰ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਸਕੂਲ ਸਿੱਖਿਆ ਵਿੱਚ ਸੁਧਾਰ ਕਰਨ ਦੇ ਲਈ ਵੱਖ ਵੱਖ ਕਾਰਜ ਕੀਤੇ ਜਾ ਰਹੇ ਹਨ । ਸਮੇਂ ਸਮੇਂ ਤੇ ਮਾਨ ਸਰਕਾਰ ਵੱਲੋਂ ਸਕੂਲਾਂ ਨੂੰ ਲੈ ਕੇ, ਸਿੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਤਾਂ ਜੋ ਸਿੱਖਿਆ ਖੇਤਰ ਵਿੱਚ ਸੁਧਾਰ ਕੀਤਾ ਜਾ ਸਕੇ । ਮਾਨ ਸਰਕਾਰ ਵੱਲੋਂ ਵੀ ਸਕੂਲਾਂ ਨੂੰ ਲੈ ਕੇ ਹੁਣ ਤੱਕ ਕਈ ਤਰ੍ਹਾਂ ਦਾ ਅੈਲਾਨ ਕੀਤੇ ਜਾ ਚੁੱਕੇ ਹਨ , ਪੰਜਾਬ ਦੀ ਮਾਨ ਸਰਕਾਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਕੂਲਾਂ ਨੂੰ ਵੀ ਦਿੱਲੀ ਦੇ ਸਕੂਲਾਂ ਦੇ ਵਾਂਗ ਹੀ ਬਣਾਇਆ ਜਾਵੇਗਾ ।

ਜਿਸ ਦੇ ਚੱਲਦੇ ਹੁਣ ਸਿੱਖਿਆ ਖੇਤਰ ਵਿੱਚ ਸੁਧਾਰ ਕੀਤੇ ਜਾ ਰਹੇ ਹਨ । ਇਸੇ ਵਿਚਕਾਰ ਹੁਣ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ , ਉਨ੍ਹਾਂ ਨੂੰ ਇਕ ਵੱਡੀ ਰਾਹਤ ਦਿੱਤੀ ਗਈ ਹੈ , ਕਿਉਂਕਿ ਹੁਣ ਦਾਖਲਿਆਂ ਦੀ ਤਰੀਕ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ । ਜਿਸ ਦੇ ਚੱਲਦੇ ਬੱਚੇ ਹੁਣ ਆਰਾਮ ਨਾਲ ਅਗਲੀ ਜਮਾਤ ਲਈ ਦਾਖ਼ਲਾ ਕਰਵਾ ਸਕਦੇ ਹਨ ।



error: Content is protected !!