ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਸਰਕਾਰ ਵੱਲੋਂ ਜਿਥੇ ਹਰ ਖੇਤਰ ਦੇ ਵਿੱਚ ਨਵੀਨੀਕਰਨ ਲਿਆਂਦਾ ਜਾ ਰਿਹਾ ਹੈ ਅਤੇ ਸਮੇਂ ਦਾ ਹਾਣੀ ਹਰ ਖੇਤਰ ਨੂੰ ਬਣਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਜਿਥੇ ਵੱਖ-ਵੱਖ ਵਿਭਾਗਾਂ ਦੇ ਵਿੱਚ ਬਹੁਤ ਸਾਰੇ ਕੰਮ ਆਨਲਾਈਨ ਕਰ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਜਿੱਥੇ ਲੋਕਾਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਸਫ਼ਰ ਕਰਨ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਸਫ਼ਰ ਲਈ ਇਨਸਾਨ ਵੱਲੋਂ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਵਿਚ ਸੜਕੀ ,ਸਮੁੰਦਰੀ ,ਹਵਾਈ ਅਤੇ ਰੇਲ ਤੇ ਸਫਰ ਸ਼ਾਮਲ ਹੁੰਦਾ ਹੈ।
ਇਸ ਸਫ਼ਰ ਨੂੰ ਕਰਨ ਵਾਸਤੇ ਯਾਤਰੀਆਂ ਵੱਲੋਂ ਕਰਾਏ ਦੀ ਅਦਾਇਗੀ ਕਰਨੀ ਪੈਂਦੀ ਹੈ। ਜਿਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਆਪਣੀ ਮੰਜਲ ਤੱਕ ਪਹੁੰਚਿਆ ਜਾਂਦਾ ਹੈ। ਹੁਣ ਸਰਕਾਰ ਵੱਲੋਂ ਸਫ਼ਰ ਨੂੰ ਲੈ ਕੇ ਵੀ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਟ੍ਰੇਨ ਵਿੱਚ ਸਫਰ ਕਰਨ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਇਹ ਐਲਾਨ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਨਿਗਮ ਵੱਲੋਂ ਹੁਣ ਯਾਤਰੀਆਂ ਨੂੰ ਆਪਣੇ ਯੂਜ਼ਰ ਆਈਡੀ ਨੂੰ ਆਧਾਰ ਨਾਲ ਜੋੜਨ ਵਾਸਤੇ ਆਖਿਆ ਗਿਆ ਹੈ ਜਿਸ ਲਈ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਨਿਗਮ ਦੀ ਵੈਬਸਾਈਟ ਤੇ ਯਾਤਰੀ ਆਪਣੇ ਮੋਬਾਇਲ ਫੋਨ ਰਾਹੀਂ ਅਤੇ ਜਾਰੀ ਕੀਤੇ ਗਏ ਐਪ ਦੇ ਰਾਹੀਂ ਮਹੀਨੇ ਵਿੱਚ ਵੱਧ ਟਿਕਟਾਂ ਬੁੱਕ ਕਰਵਾ ਸਕਦੇ ਹਨ।
ਜਿੱਥੇ ਪਹਿਲਾਂ ਇੱਕ ਮਹੀਨੇ ਵਿੱਚ ਬਾਰਾ ਟਿਕਟਾਂ ਹੀ ਬੁੱਕ ਕਰਵਾਈਆਂ ਜਾ ਸਕਦੀਆਂ ਸਨ ਉਥੇ ਹੀ ਹੁਣ ਭਾਰਤੀ ਰੇਲਵੇ ਵੱਲੋਂ ਯਾਤਰੀਆਂ ਨੂੰ ਇਕ ਖੁਸ਼ਖਬਰੀ ਦਿੰਦੇ ਹੋਏ ਸੋਮਵਾਰ ਨੂੰ ਐਲਾਨ ਕੀਤਾ ਗਿਆ ਹੈ ਕਿ ਹੁਣ ਇਸ ਐਪ ਦੀ ਵਰਤੋਂ ਕਰਦੇ ਹੋਏ 1 ਮਹੀਨੇ ਵਿੱਚ 24 ਟਰੇਨ ਟਿਕਟਾਂ ਬੁੱਕ ਕਰਵਾਈਆਂ ਜਾ ਸਕਦੀਆਂ ਹਨ। ਇਸ ਸੁਵਿਧਾ ਦੇ ਨਾਲ ਜਿਥੇ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਮਦਦ ਮਿਲੇਗੀ ਉਥੇ ਹੀ ਪਰਿਵਾਰ ਦੀਆਂ ਟਿਕਟਾਂ ਬੁੱਕ ਕਰਨ ਵਿੱਚ ਵੀ ਮਦਦ ਹੋਵੇਗੀ। ਜਿੱਥੇ ਪਹਿਲਾਂ ਭਾਰਤੀ ਰੇਲਵੇ ਕਰਾਸਿੰਗ ਅਤੇ ਟੂਰਿਜ਼ਮ ਨਿਗਮ ਦੇ ਨਾਲ ਆਧਾਰ ਨੂੰ ਜੋੜ ਕੇ ਹੁਣ ਅਕਾਉਂਟ ਵਿੱਚੋਂ ਟਿਕਟਾਂ ਕਰਵਾਉਣੀਆਂ ਆਸਾਨ ਹੋ ਗਈਆਂ ਹਨ।

ਤਾਜਾ ਜਾਣਕਾਰੀ