BREAKING NEWS
Search

ਆਨਲਾਈਨ ਗੇਮ ਖੇਡਣ ਦੇ ਆਦੀ ਹੋਏ ਬੱਚੇ ਨੇ ਖਾਤੇ ਚੋਂ ਉਡਾਏ 36 ਲੱਖ ਰੁਪਏ, ਮਾਪਿਆਂ ਦੇ ਉਡੇ ਹੋਸ਼- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿਸ ਸਮੇਂ ਕਰੋਨਾ ਮਹਾਂਮਾਰੀ ਦਾ ਪ੍ਰਸਾਰ ਹੋਇਆ ਸੀ ਤਾਂ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ ਬੰਦ ਕਰਦੇ ਹੋਏ ਬੱਚਿਆਂ ਦੀ ਪੜਾਈ ਆਨਲਾਈਨ ਜਾਰੀ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਜਿੱਥੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਕਰਵਾਏ ਜਾਣ ਲੱਗੀ ਉਥੇ ਹੀ ਬੱਚਿਆਂ ਵੱਲੋਂ ਵਧੇਰੇ ਸਮਾਂ ਫ਼ੋਨ ਉਪਰ ਗੁਜ਼ਾਰਿਆ ਜਾਣ ਲੱਗਿਆ। ਜਿੱਥੇ ਬੱਚੇ ਵੱਲੋਂ ਪੜ੍ਹਾਈ ਦੇ ਨਾਲ-ਨਾਲ online game ਵੱਲ ਵੀ ਵਧੇਰੇ ਧਿਆਨ ਦਿੱਤਾ ਜਾ ਰਿਹਾ ਸੀ ਜੋ ਕਿ ਮਾਪਿਆਂ ਦੀ ਧਿਆਨ ਵਿੱਚ ਨਾ ਆਉਣ ਕਾਰਨ ਮਾਪਿਆਂ ਵੱਲੋਂ ਰੋਕਿਆ ਨਹੀਂ ਗਿਆ। ਜਿੱਥੇ ਮਾਪੇ ਨੂੰ ਲਗਦਾ ਸੀ ਕੇ ਫ਼ੋਨ ਉਪਰ ਉਨ੍ਹਾਂ ਦੇ ਬੱਚੇ ਪੜ੍ਹਾਈ ਕਰ ਰਹੇ ਹਨ ਉਥੇ ਹੀ ਬੱਚਿਆਂ ਵੱਲੋਂ ਲਗਾਤਾਰ ਆਨਲਾਈਨ ਗੇਮ ਖੇਡਣ ਦਾ ਸਿਲਸਿਲਾ ਜਾਰੀ ਰਿਹਾ।

ਜਿੱਥੇ ਕਈ ਬੱਚੇ ਇਨ੍ਹਾਂ ਆਨਲਾਈਨ ਜਮਾ ਦੇ ਆਦੀ ਹੋ ਚੁੱਕੇ ਹਨ ਉਥੇ ਹੀ ਉਨ੍ਹਾਂ ਵੱਲੋਂ ਭਾਰੀ ਨੁਕਸਾਨ ਕੀਤਾ ਗਿਆ ਹੈ। ਬੱਚੇ ਵੱਲੋਂ ਬੈਂਕ ਦੇ ਖਾਤੇ ਚੋਂ 36 ਹਜ਼ਾਰ ਰੁਪਏ ਉਡਾਏ ਗਏ ਹਨ ਜਿਸ ਨੂੰ ਸੁਣ ਕੇ ਮਾਪਿਆਂ ਦੇ ਹੋਸ਼ ਉੱਡ ਗਏ ਹਨ। ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਕ 16 ਸਾਲਾਂ ਦੇ ਬੱਚੇ ਵੱਲੋਂ ਆਪਣੀ ਮਾਂ ਦੇ ਖਾਤੇ ਵਿਚੋਂ 36 ਲੱਖ ਰੁਪਏ ਉਡਾ ਲਏ ਗਏ ਹਨ। ਜਿੱਥੇ ਇਸ ਬੱਚੇ ਵੱਲੋਂ ਇਹ ਸਾਰਾ ਪੈਸਾ ਫਰੀ ਫਾਇਰ ਗੇਮ ਡਾਊਨਲੋਡ ਕਰਨ ਤੋਂ ਬਾਅਦ ਉਡਾਇਆ ਗਿਆ ਹੈ। ਜਿੱਥੇ ਇਸ ਬੱਚੇ ਵੱਲੋਂ ਆਪਣੇ ਦਾਦੇ ਦੇ ਫ਼ੋਨ ਉੱਪਰ ਇਹ ਗੇਮ ਡਾਊਨਲੋਡ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਖੇਡ ਦੀ ਸ਼ੁਰੂਆਤ ਵਿੱਚ ਆਪਣੀ ਮਾਂ ਦੇ ਖਾਤੇ ਚੋਂ 1500 ਤੇ ਫਿਰ 10 ਹਜ਼ਾਰ ਰੁਪਏ ਖਰਚ ਕੀਤੇ ਗਏ ਸਨ ਅਤੇ ਉਸ ਤੋਂ ਬਾਅਦ ਉਸ ਵੱਲੋਂ ਲਗਾਤਾਰ ਇਹ ਸਿਲਸਿਲਾ ਜਾਰੀ ਸੀ।

ਇਸ 16 ਸਾਲਾ ਦੇ ਲੜਕੇ ਵੱਲੋਂ ਆਪਣੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਹੀ ਇਹ ਸਾਰਾ ਪੈਸਾ ਖਰਚ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ਬੱਚੇ ਦਾ ਪਿਤਾ ਪੁਲਿਸ ਅਫ਼ਸਰ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਉਸਦੇ ਪੈਸੇ ਨਾਲ ਹੀ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਸੀ।



error: Content is protected !!