BREAKING NEWS
Search

ਸਿੱਧੂ ਮੂਸੇ ਵਾਲੇ ਦੀ ਹਤਿਆ ਤੋਂ ਬਾਅਦ ਆਈ ਵੱਡੀ ਖਬਰ, ਅਮਰੀਕਾ ਤੋਂ ਹਾਈਟੈਕ ਜੈਕਟ ਮੰਗਵਾਉਣ ਦੀ ਕਰ ਰਿਹਾ ਸੀ ਜਦੋ ਜਹਿਦ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਆਏ ਦਿਨ ਹੀ ਵਾਪਰਣ ਵਾਲੇ ਬਹੁਤ ਸਾਰੇ ਅਜਿਹੇ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜਿਸ ਬਾਰੇ ਕਿਸੇ ਵੱਲੋਂ ਵੀ ਸੋਚਿਆ ਨਹੀਂ ਗਿਆ ਹੁੰਦਾ। ਬੀਤੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਉਸ ਨੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਨੇ ਉਹ ਆਪਣੇ ਦੋਸਤਾਂ ਦੇ ਨਾਲ ਆਪਣੀ ਮਾਸੀ ਦੇ ਘਰ ਜਾ ਰਹੇ ਸਨ। ਸਿੱਧੂ ਦੇ ਪ੍ਰਸੰਸਕਾਂ ਵੱਲੋਂ ਜਿਥੇ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਸਿੱਧੂ ਦੇ ਮਾਤਾ ਪਿਤਾ ਵੱਲੋਂ ਕੇਂਦਰੀ ਏਜੰਸੀਆਂ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਹੀ ਉਨ੍ਹਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਚੰਡੀਗੜ੍ਹ ਵਿੱਚ ਬੈਠਕ ਵੀ ਕੀਤੀ ਗਈ ਸੀ।

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਤੋਂ ਹਾਈਟੈਕ ਜੈਕਟ ਮੰਗਵਾਉਣ ਦੀ ਜੱਦੋਜਹਿਦ ਕੀਤੀ ਜਾ ਰਹੀ ਸੀ। ਸਿੱਧੂ ਮੂਸੇਵਾਲ ਦੇ ਕਤਲ ਨੂੰ ਜਿੱਥੇ ਇੱਕ ਹਫਤੇ ਦਾ ਸਮਾਂ ਬੀਤ ਚੁੱਕਾ ਹੈ ਉਥੇ ਹੀ ਅਜੇ ਤੱਕ ਅਸਲੀ ਕਾਤਲ ਪੁਲਿਸ ਦੀ ਗ੍ਰਿਫਤ ਵਿਚ ਨਹੀ ਆਏ ਹਨ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਆਪਣੀ ਸੁਰੱਖਿਆ ਵਾਸਤੇ ਅਮਰੀਕਾ ਤੋ ਹਾਈਟੈਕ ਜੈਕਟ ਮੰਗਵਾਉਣ ਦੀ ਜੱਦੋਜਹਿਦ ਕੀਤੀ ਜਾ ਰਹੀ ਸੀ ਜਿਸ ਵਾਸਤੇ ਉਸ ਵੱਲੋਂ ਅਮਰੀਕਾ ਵਿਚ ਇਕ ਆਰਮ ਡੀਲਰ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ।

ਉੱਥੇ ਹੀ ਉਸ ਵੱਲੋਂ ਆਖਿਆ ਗਿਆ ਸੀ ਕਿ ਕਿਸੇ ਵੀ ਤਰਾਂ ਉਸ ਤੱਕ ਇਹ ਜੈਕਟ ਪਹੁੰਚਦੀ ਕੀਤੀ ਜਾਵੇ। ਉਥੇ ਹੀ ਦੱਸਿਆ ਗਿਆ ਹੈ ਕਿ ਇਹ ਬੁਲਟ ਪਰੂਫ ਜੈਕਟ ਅਤਿ ਆਧੁਨਿਕ ਤਰੀਕੇ ਦੇ ਨਾਲ ਤਿਆਰ ਕੀਤੀ ਜਾ ਰਹੀ ਸੀ। ਉਸ ਨੂੰ ਇਸ ਗੱਲ ਦੀ ਕਾਫੀ ਸਮੇਂ ਪਹਿਲਾਂ ਹੀ ਜਾਣਕਾਰੀ ਹਾਸਲ ਹੋ ਗਈ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੈ ਜਿਸਦੇ ਚਲਦੇ ਹੋਏ ਹੀ ਉਸ ਵੱਲੋਂ ਸਿਆਸਤ ਵਿੱਚ ਆਉਣ ਦਾ ਸੋਚਿਆ ਗਿਆ ਸੀ, ਤਾਂ ਜੋ ਉਸ ਨੂੰ ਸੁਰੱਖਿਆ ਮਿਲ ਸਕੇ।

ਪਰ ਉਸ ਦੀ ਬੀਤੇ ਦਿਨੀਂ ਹਮਲਾਵਰਾਂ ਵੱਲੋਂ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ ਸੀ ਜਦ ਕੇ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲ ਨੂੰ ਕਾਫੀ ਮਹੀਨੇ ਪਹਿਲਾਂ ਇਸ ਗੱਲ ਦਾ ਇਲਮ ਹੋ ਗਿਆ ਸੀ ਕਿ ਉਸ ਉਪਰ ਕਾਤਲਾਨਾ ਹਮਲਾ ਹੋ ਸਕਦਾ ਹੈ।



error: Content is protected !!