ਆਈ ਤਾਜ਼ਾ ਵੱਡੀ ਖਬਰ

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਜਿੱਥੇ ਪੰਜਾਬ ਦੇ ਗਾਇਕਾ ਤੇ ਅਦਾਕਾਰਾ ਅਤੇ ਸੰਗੀਤ ਜਗਤ ਪ੍ਰੇਮੀਆਂ ਵੱਲੋਂ ਸਿੱਧੂ ਪਰਿਵਾਰ ਨਾਲ ਲਗਾਤਾਰ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਉਥੇ ਹੀ ਹਿੰਦੀ ਫ਼ਿਲਮ ਜਗਤ ਦੀਆਂ ਬਹੁਤ ਸਾਰੀਆਂ ਹਸਤੀਆਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਵੱਖ ਵੱਖ ਦੇਸ਼ਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਵੱਲੋਂ ਵੀ ਲਗਾਤਾਰ ਟਵੀਟ ਕਰਕੇ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਉਥੇ ਹੀ ਭਾਰਤ ਵਿਚ ਫ਼ਿਲਮੀ ਹਸਤੀਆਂ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਹਸਤੀਆਂ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਚਿੰਤਾ ਪੈਦਾ ਹੋ ਜਾਂਦੀ ਹੈ।

ਹੁਣ ਚੋਟੀ ਦੇ ਮਸ਼ਹੂਰ ਐਕਟਰ ਧਰਮਿੰਦਰ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਪਰਿਵਾਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਮਸ਼ਹੂਰ ਅਦਾਕਾਰ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਕੁਝ ਅਜਿਹੀਆਂ ਖ਼ਬਰਾਂ ਚਰਚਾ ਵਿੱਚ ਬਣੀਆਂ ਹੋਈਆਂ ਹਨ ਜਿਸ ਕਾਰਨ ਉਨ੍ਹਾਂ ਦੇ ਪ੍ਰਸੰਸਕ ਪ੍ਰੇਸ਼ਾਨ ਹਨ। ਜਿੱਥੇ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਇਨ੍ਹਾਂ ਖਬਰਾਂ ਦੇ ਵਿਚ ਆਖਿਆ ਗਿਆ ਹੈ ਕਿ ਇਸ ਸਮੇਂ ਅਦਾਕਾਰ ਧਰਮਿੰਦਰ ਹਸਪਤਾਲ ਵਿਚ ਦਾਖਲ ਹਨ ਅਤੇ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਹਾਲਤ ਕਾਫੀ ਨਾਜੁਕ ਹੈ।

ਜਿੱਥੇ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਸਿਹਤਯਾਬ ਹੋਣ ਲਈ ਦੁਆਵਾਂ ਕੀਤੀਆਂ ਜਾਣ ਲੱਗੀਆਂ ਹਨ ਉਥੇ ਹੀ ਹੁਣ ਇਸ ਸਾਰੀ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਉਨ੍ਹਾਂ ਦੇ ਬੇਟੇ ਅਦਾਕਾਰ ਬੌਬੀ ਦਿਓਲ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਜੀ ਬਿਲਕੁਲ ਠੀਕ-ਠਾਕ ਹਨ ਅਤੇ ਘਰ ਵਿਚ ਹਨ।

ਜਿਥੇ ਪਿਛਲੇ ਮਹੀਨੇ ਮਈ ਦੇ ਵਿੱਚ ਧਰਮਿੰਦਰ ਦੀ ਸਿਹਤ ਉਸ ਸਮੇਂ ਵਿਗੜ ਗਈ ਸੀ ਜਦੋਂ ਉਹ ਆਪਣੀ ਫ਼ਿਲਮ ਅਪਣੇ 2 ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ। ਉਸ ਸਮੇਂ ਉਨ੍ਹਾਂ ਨੂੰ ਇਲਾਜ ਵਾਸਤੇ ਮੁੰਬਈ ਦੇ ਬੀਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਧਰਮਿੰਦਰ ਅਤੇ ਉਨ੍ਹਾਂ ਦੇ ਬੇਟੇ ਬੋਬੀ ਵੱਲੋਂ ਪ੍ਰਸੰਸਕਾ ਦਾ ਪਿਆਰ ਵੇਖ ਕੇ ਧੰਨਵਾਦ ਕੀਤਾ ਗਿਆ ਹੈ ਉਥੇ ਹੀ ਪ੍ਰਸੰਸਕਾ ਨੇ ਵੀ ਸੁੱਖ ਦਾ ਸਾਹ ਲਿਆ ਹੈ।

Home ਤਾਜਾ ਜਾਣਕਾਰੀ ਚੋਟੀ ਦੇ ਮਸ਼ਹੂਰ ਐਕਟਰ ਧਰਮਿੰਦਰ ਬਾਰੇ ਆਈ ਵੱਡੀ ਖਬਰ, ਸਿਹਤ ਨੂੰ ਲੈਕੇ ਪਰਿਵਾਰ ਨੇ ਦਿੱਤੀ ਇਹ ਜਾਣਕਾਰੀ

ਤਾਜਾ ਜਾਣਕਾਰੀ
ਚੋਟੀ ਦੇ ਮਸ਼ਹੂਰ ਐਕਟਰ ਧਰਮਿੰਦਰ ਬਾਰੇ ਆਈ ਵੱਡੀ ਖਬਰ, ਸਿਹਤ ਨੂੰ ਲੈਕੇ ਪਰਿਵਾਰ ਨੇ ਦਿੱਤੀ ਇਹ ਜਾਣਕਾਰੀ
ByadminJune 7, 2022Comments Off on ਚੋਟੀ ਦੇ ਮਸ਼ਹੂਰ ਐਕਟਰ ਧਰਮਿੰਦਰ ਬਾਰੇ ਆਈ ਵੱਡੀ ਖਬਰ, ਸਿਹਤ ਨੂੰ ਲੈਕੇ ਪਰਿਵਾਰ ਨੇ ਦਿੱਤੀ ਇਹ ਜਾਣਕਾਰੀ
Previous Postਇਥੋਂ ਮਨੁੱਖੀ ਅੰਗਾਂ ਨਾਲ ਭਰਿਆ ਬੈਗ ਮਿਲਿਆ – ਪਈ ਦਹਿਸ਼ਤ ਪੁਲਸ ਕਰ ਰਹੀ ਜੋਰਾਂ ਤੇ ਭਾਲ
Next Postਕੈਨੇਡਾ ਗਈ ਪਤਨੀ ਕੋਲ ਪਹੁੰਚੇ ਪਤੀ ਨਾਲ ਹੋਇਆ ਅਜਿਹਾ, ਪੰਜਾਬ ਚ ਦਰਜ ਹੋਇਆ ਕੇਸ