ਆਈ ਤਾਜ਼ਾ ਵੱਡੀ ਖਬਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲ ਇਸ ਤਰ੍ਹਾਂ ਜੋਬਨ ਰੁੱਤੇ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਬਹੁਤ ਸਾਰੇ ਲੋਕਾਂ ਲਈ ਅਜਿਹਾ ਸਦਮਾ ਹੈ ,ਜਿੱਥੇ ਵਿੱਚੋਂ ਬਾਹਰ ਨਿਕਲਣ ਲੋਕਾਂ ਲਈ ਮੁਸ਼ਕਿਲ ਹੋ ਗਿਆ ਹੈ। ਪੰਜ ਸਾਲਾਂ ਦੇ ਦੌਰ ਦੇ ਵਿਚ ਇਸ ਨੌਜਵਾਨ ਨੇ ਗਾਇਕੀ ਅਤੇ ਗੀਤਕਾਰੀ ਦੇ ਖੇਤਰ ਵਿੱਚ ਉਹਨਾਂ ਬੁਲੰਦੀਆਂ ਨੂੰ ਛੂਹਿਆ ਹੈ ਜਿਨ੍ਹਾਂ ਤੱਕ ਪਹੁੰਚਣ ਲਈ ਬਹੁਤ ਸਾਰੇ ਗਾਇਕਾਂ ਅਤੇ ਗੀਤਕਾਰਾਂ ਦੀ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ। ਸਿਧੂ ਮੁਸੇਵਾਲਾ ਵੱਲੋਂ ਜਿਥੇ ਆਪਣੀ ਗਾਇਕੀ ਦਾ ਸਫਰ 2017 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ 2022 ਦੇ ਵਿੱਚ ਇਸ ਨੌਜਵਾਨ ਦਾ ਅੰਤ ਹੋ ਗਿਆ ਹੈ। ਉਥੇ ਹੀ ਇਸ ਨੌਜਵਾਨ ਵੱਲੋਂ ਇੰਨਾ ਜ਼ਿਆਦਾ ਲੋਕਾਂ ਦਾ ਪਿਆਰ ਇਕੱਠਾ ਕੀਤਾ ਗਿਆ ਹੈ ਅਤੇ ਇਸ ਦੇ ਫੈਨਸ ਵਿੱਚ ਅੱਜ ਰੋਸ ਵੀ ਵੇਖਿਆ ਜਾ ਰਿਹਾ ਹੈ।

ਜਿਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਹੁਣ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਇੱਕ ਸਤਾਰਾਂ ਸਾਲਾਂ ਦੇ ਮੁੰਡੇ ਵੱਲੋਂ ਫਰਨੇਲ ਪੀ ਲਈ ਗਈ ਹੈ ਜਿਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਤੇ ਹਾਲਤ ਨਾਜ਼ੁਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਹਾਲੀ ਦੇ ਅਧੀਨ ਆਉਣ ਵਾਲੇ ਪਿੰਡ ਜੰਡਪੁਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਕ 17 ਸਾਲਾ ਦੇ ਲੜਕੇ ਵੱਲੋਂ ਫਰਨੈਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਜੋ ਇਸ ਸਮੇਂ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਦੋਂ ਇਸ ਲੜਕੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਉਸ ਵੱਲੋਂ ਸਿੱਧੂ ਮੂਸੇਵਾਲਾ ਦੀ ਤਸਵੀਰ ਬਣੀ ਹੋਈ ਟੀ ਸ਼ਰਟ ਪਹਿਣੀ ਹੋਈ ਸੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਸਿੱਧੂ ਮੂਸੇਵਾਲਾ ਦਾ ਇਹ ਬਹੁਤ ਵੱਡਾ ਫੈਨ ਹੈ, ਅਤੇ ਉਸ ਦੇ ਹੀ ਗੀਤ ਲਗਾਤਾਰ ਸੁਣਦਾ ਰਹਿੰਦਾ ਹੈ। ਜਿਸ ਦਿਨ ਦੀ ਸਿੱਧੂ ਦੀ ਮੌਤ ਦੀ ਖ਼ਬਰ ਸੁਣੀ ਹੈ ਉਸ ਦਿਨ ਤੋਂ ਇਸ ਵੱਲੋਂ ਸ਼ਰਾਬ ਪੀਣੀ ਛੱਡ ਦਿੱਤੀ ਗਈ ਹੈ ਅਤੇ ਅਕਸਰ ਰੋਂਦਾ ਰਹਿੰਦਾ ਹੈ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗਾ ਸੀ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਇਸ ਵੱਲੋਂ ਫਰਨੈਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ।

Home ਤਾਜਾ ਜਾਣਕਾਰੀ ਗਾਇਕ ਮੂਸੇ ਵਾਲੇ ਦੀ ਹਤਿਆ ਤੋਂ ਬਾਅਦ 17 ਸਾਲਾਂ ਮੁੰਡੇ ਨੇ ਪੀਤੀ ਫਰਨੈਲ -ਕਰਾਇਆ ਗਿਆ ਹਸਪਤਾਲ ਦਾਖਿਲ

ਤਾਜਾ ਜਾਣਕਾਰੀ
ਗਾਇਕ ਮੂਸੇ ਵਾਲੇ ਦੀ ਹਤਿਆ ਤੋਂ ਬਾਅਦ 17 ਸਾਲਾਂ ਮੁੰਡੇ ਨੇ ਪੀਤੀ ਫਰਨੈਲ -ਕਰਾਇਆ ਗਿਆ ਹਸਪਤਾਲ ਦਾਖਿਲ
ByadminMay 31, 2022Comments Off on ਗਾਇਕ ਮੂਸੇ ਵਾਲੇ ਦੀ ਹਤਿਆ ਤੋਂ ਬਾਅਦ 17 ਸਾਲਾਂ ਮੁੰਡੇ ਨੇ ਪੀਤੀ ਫਰਨੈਲ -ਕਰਾਇਆ ਗਿਆ ਹਸਪਤਾਲ ਦਾਖਿਲ
Previous Postਸਿੱਧੂ ਮੁੱਸੇ ਵਾਲੇ ਦੀ ਹਤਿਆ ਤੋਂ ਬਾਅਦ ਗਾਇਕ ਮੀਕਾ ਸਿੰਘ ਦਾ ਭੜਕਿਆ ਗੁੱਸਾ, ਕਿਹਾ ਰਾਜਨੀਤੀ ਨਾ ਕਰੋ
Next Postਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਗਾਇਕ ਮਨਕਿਰਤ ਔਲਖ ਨੇ ਦਸਿਆ ਆਪਣੀ ਜਾਨ ਨੂੰ ਖਤਰਾ, ਕੀਤੀ ਸੁਰਖਿਆ ਵਧਾਉਣ ਦੀ ਮੰਗ