BREAKING NEWS
Search

ਗਾਇਕ ਮੂਸੇ ਵਾਲੇ ਦੇ 2 ਦੋਸਤਾਂ ਬਾਰੇ ਹਸਪਤਾਲ ਚੋਂ ਆ ਗਈ ਵੱਡੀ ਤਾਜਾ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬੀ ਗਾਇਕੀ ਦੇ ਵਿੱਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰਨ ਵਾਲਾ ਗਾਇਕ ਸਿੱਧੂ ਮੁਸੇਵਾਲਾ ਜਿਸ ਨੇ ਬਹੁਤ ਘੱਟ ਉਮਰ ਦੇ ਵਿੱਚ ਹੀ ਐਡਾ ਵੱਡਾ ਪੈਂਡਾ ਤੈਅ ਕਰ ਲਿਆ ਗਿਆ ਸੀ ਕਿ ਪੂਰੀ ਦੁਨੀਆਂ ਵਿੱਚ ਉਸ ਵੱਲੋਂ ਆਪਣੀ ਇਕ ਵਿਲੱਖਣ ਪਹਿਚਾਣ ਬਣਾਈ ਗਈ ਸੀ। ਜਿੱਥੇ ਪੰਜਾਬ ਦੇ ਵਿੱਚ ਉਸਦੇ ਬਹੁਤ ਸਾਰੇ ਫੈਨ ਸਨ ਉਥੇ ਦੇਸ਼-ਵਿਦੇਸ਼ ਵਿਚ ਉਸਦੇ ਫੈਨਸ ਦੀ ਗਿਣਤੀ ਕਰਨਾ ਵੀ ਮੁਸ਼ਕਲ ਸੀ। ਸਿੱਧੂ ਮੁਸੇਵਾਲਾ ਵੱਲੋਂ ਜਿੱਥੇ ਬਹੁਤ ਸਾਰਾ ਯੋਗਦਾਨ ਪੰਜਾਬੀ ਗਾਇਕੀ ਵਿੱਚ ਪਾਇਆ ਗਿਆ ਹੈ ਉਥੇ ਹੀ ਉਹ ਵੱਖ ਵੱਖ ਵਿਵਾਦਾਂ ਨੂੰ ਲੈ ਕੇ ਵੀ ਲਗਾਤਾਰ ਚਰਚਾ ਵਿੱਚ ਬਣੇ ਰਹੇ ਸਨ। ਫਰਵਰੀ ਦੇ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹਨਾਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਮਾਨਸਾ ਤੋਂ ਟਿਕਟ ਲੈ ਕੇ ਚੋਣ ਲੜੀ ਗਈ ਸੀ ਜਿੱਥੇ ਉਹ ਹਾਰ ਗਏ ਸਨ। ਬੀਤੇ ਕੱਲ ਉਨ੍ਹਾਂ ਉਪਰ ਕੁਝ ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ,ਜਿੱਥੇ ਉਸ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਸੀ।

ਹੁਣ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਦੋਸਤਾਂ ਬਾਰੇ ਹਸਪਤਾਲ ਤੋਂ ਇਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਜਦੋਂ ਸਿੱਧੂ ਮੂਸੇਵਾਲਾ ਉਪਰ ਹਮਲਾ ਕੀਤਾ ਗਿਆ ਸੀ ਤਾਂ ਉਸ ਸਮੇਂ ਉਹ ਆਪਣੀ ਬਿਮਾਰ ਮਾਸੀ ਨੂੰ ਮਿਲਣ ਲਈ ਆਪਣੇ 3 ਦੋਸਤਾਂ ਦੇ ਨਾਲ ਜਾ ਰਿਹਾ ਸੀ। ਅਤੇ ਉਸ ਵੱਲੋਂ ਖੁਦ ਹੀ ਥਾਰ ਗੱਡੀ ਚਲਾਈ ਜਾ ਰਹੀ ਸੀ। ਜਿੱਥੇ ਇਸ ਹਾਦਸੇ ਵਿੱਚ ਸਿੱਧੂ ਮੂਸੇਵਾਲਾ ਦੀ ਘਟਨਾ ਸਥਾਨ ਤੇ ਮੌਤ ਹੋਈ ਸੀ ਉੱਥੇ ਹੀ ਉਸਦੇ ਤਿੰਨ ਦੋਸਤਾਂ ਨੂੰ ਵੀ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਇਕ ਦੋਸਤ ਦੀ ਮੌਤ ਹੋ ਗਈ ਅਤੇ ਦੋ ਦੀ ਗੰਭੀਰ ਹਾਲਤ ਤੇ ਉਨਾ ਨੂੰ ਡੀਐਮਸੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਸੀ।

ਜਿਨ੍ਹਾਂ ਦੀ ਸਥਿਤੀ ਪਹਿਲਾਂ ਗੰਭੀਰ ਬਣੀ ਹੋਈ ਸੀ ਅਤੇ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਿਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਵੱਲੋਂ ਦੱਸਿਆ ਗਿਆ ਹੈ ਕਿ ਗੁਰਪ੍ਰੀਤ ਸਿੰਘ ਦੀ ਇਕ ਬਾਂਹ ਤੇ ਗੋਲੀ ਲੱਗੀ ਹੈ, ਤੇ ਇਕ ਗੋਲ਼ੀ ਉਸ ਦੇ ਪੱਟ ਵਿਚ ਲੱਗੀ ਹੈ।

ਜਿੱਥੇ ਖ਼ੂਨ ਜ਼ਿਆਦਾ ਵਹਿਣ ਕਾਰਨ ਹੱਡੀਆਂ ਦੇ ਕਈ ਟੁਕੜੇ ਹੋ ਗਏ ਹਨ ਉਥੇ ਹੀ ਦੂਜੇ ਦੋਸਤ ਗੁਰਵਿੰਦਰ ਸਿੰਘ ਦੀ ਬਾਂਹ ਵਿੱਚ ਵੀ ਗੋਲੀ ਲੱਗਣ ਕਾਰਨ ਹੱਡੀ ਵਿਚ ਕਈ ਟੁਕੜੇ ਹੋਏ ਹਨ। ਜਿਨ੍ਹਾਂ ਟੁਕੜਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਉਥੇ ਹੀ ਉਹ ਹੁਣ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।
`



error: Content is protected !!