ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਜਿਥੇ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਦਾ ਪਸਾਰ ਹੋਇਆ, ਉਥੇ ਹੀ ਲੋਕਾਂ ਦੇ ਬਚਾਅ ਵਾਸਤੇ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ। ਜਿੱਥੇ ਬਹੁਤ ਸਾਰੇ ਲੋਕਾਂ ਦਾ ਕਾਰੋਬਾਰ ਠੱਪ ਹੋ ਗਿਆ ਅਤੇ ਕਈ ਲੋਕਾਂ ਨੂੰ ਆਪਣੇ ਘਰ ਪਰਤਣ ਲਈ ਮੀਲਾ ਦਾ ਸਫਰ ਪੈਦਲ ਤੈਅ ਕਰਨਾ ਪਿਆ। ਇਸ ਤਰ੍ਹਾਂ ਜਿਥੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਰਪੇਸ਼ ਆਈਆਂ ਅਤੇ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਉਥੇ ਵੀ ਬਹੁਤ ਸਾਰੇ ਵਿਆਹੁਤਾ ਜੋੜਿਆਂ ਵੱਲੋਂ ਵੀ ਆਪਣੇ ਪਰਵਾਰਕ ਵਿਵਾਦਾਂ ਦੇ ਚਲਦੇ ਹੋਏ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅੱਜਕਲ ਕਈ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜਿੱਥੇ ਨੌਜਵਾਨਾਂ ਵੱਲੋਂ ਪ੍ਰੇਮ ਵਿੱਚ ਅਸਫ਼ਲ ਹੋਣ ਦੇ ਚੱਲਦੇ ਹੋਏ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਹੁਣ ਪੰਜ ਸਾਲਾਂ ਤੋਂ ਆਪਸ ਵਿੱਚ ਇਸ਼ਕ ਦੇ ਦੌਰਾਨ , ਕੁੜੀ ਦੀ ਹੋਰ ਕਿਤੇ ਮੰਗਣੀ ਹੋਣ ਤੇ ਮੁੰਡੇ ਵਲੋ ਲਾਸ਼ਾਂ ਵਿਛਾ ਦਿੱਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗਵਾਲੀਅਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਨੌਜਵਾਨ ਵੱਲੋਂ ਆਪਣੀ ਪ੍ਰੇਮਿਕਾ ਤੇ ਸੋਮਵਾਰ ਰਾਤ ਨੂੰ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ। ਜਿੱਥੇ ਲੜਕੀ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਅਗਲੇ ਦਿਨ ਮੰਗਲਵਾਰ ਦੀ ਸਵੇਰ ਨੂੰ ਲੜਕੇ ਨੂੰ ਵੀ ਮ੍ਰਿਤਕ ਹਾਲਤ ਵਿੱਚ ਗੋਲੇ ਕਾ ਮੰਦਰ ਇਲਾਕੇ ਵਿਚ ਦੇਖਿਆ ਗਿਆ।
ਉਥੇ ਹੀ ਪੁਲਸ ਵੱਲੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੜਕੇ ਵੱਲੋਂ ਲੜਕੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਹੈ। ਜਿਸ ਦੀ ਲਾਸ਼ ਦੇ ਕੋਲ ਮੋਟਰ ਸਾਈਕਲ ਅਤੇ ਪਸਤੌਲ ਵੀ ਬਰਾਮਦ ਕੀਤਾ ਗਿਆ ਹੈ। ਲੜਕੇ ਵੱਲੋਂ ਸੋਮਵਾਰ ਰਾਤ ਨੂੰ ਉਸ ਸਮੇਂ 6 ਨੰਬਰ ਚੁਰਾਹੇ ਦੇ ਨਜ਼ਦੀਕ 21 ਸਾਲਾ ਸਾਕਸ਼ੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਦੋਂ ਉਹ ਆਪਣੀ ਭੈਣ ਨਾਲ ਸਬਜ਼ੀ ਲੈ ਕੇ ਘਰ ਪਰਤ ਰਹੀ ਸੀ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਵੱਲੋਂ ਦੱਸਿਆ ਗਿਆ ਹੈ ਕਿ ਉਸ ਦਾ ਭਰਾ ਗਿਰਰਾਜ ਜੇ ਕੇ ਟਾਇਰ ਕੰਪਨੀ ਵਿਚ ਕੰਮ ਕਰ ਰਿਹਾ ਸੀ ਅਤੇ ਪਿਛਲੇ 5 ਸਾਲਾਂ ਤੋਂ ਉਸ ਲੜਕੀ ਦੀ ਪੜ੍ਹਾਈ ਦਾ ਖਰਚਾ ਵੀ ਚੁੱਕ ਰਿਹਾ ਸੀ। ਜਿੱਥੇ ਦੋਨੋ ਪਰਿਵਾਰ ਵਿਆਹ ਲਈ ਤਿਆਰ ਸਨ ਉਥੇ ਹੀ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਦਾ ਰਿਸ਼ਤਾ ਅਪ੍ਰੈਲ ਵਿੱਚ ਤੈਅ ਕਰ ਦਿੱਤਾ ਗਿਆ ਅਤੇ ਅਗਲੇ ਮਹੀਨੇ ਵਿਆਹ ਕੀਤਾ ਜਾਣਾ ਸੀ। ਏਸ ਗੱਲ ਨੂੰ ਲੈ ਕੇ ਗੁੱਸੇ ਵਿਚ ਆ ਕੇ ਲੜਕੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ।
Home ਤਾਜਾ ਜਾਣਕਾਰੀ 5 ਸਾਲਾਂ ਤੋਂ ਚਲ ਰਿਹਾ ਸੀ ਆਪਸ ਚ ਇਸ਼ਕ, ਕੁੜੀ ਨੇ ਹੋਰ ਨਾਲ ਕਰਲੀ ਮੰਗਣੀ – ਫਿਰ ਮੁੰਡੇ ਨੇ ਵਿਛਾਈਆਂ ਲਾਸ਼ਾਂ

ਤਾਜਾ ਜਾਣਕਾਰੀ