ਆਈ ਤਾਜ਼ਾ ਵੱਡੀ ਖਬਰ
ਇਕ ਮਨੁੱਖ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦਾ ਹੈ ਜਿਸ ਦੇ ਚਲਦੇ ਜ਼ਿਆਦਾਤਰ ਲੋਕ ਦਿਨ ਰਾਤ ਸਖ਼ਤ ਮਿਹਨਤ ਕਰਦੇ ਹਨ ਤੇ ਬਹੁਤ ਸਾਰੇ ਲੋਕ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ । ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾਂਦੀ ਅਤੇ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਦੇ ਨਾਲ ਬਿਜ਼ਨਸ ਵੀ ਕਰਦੇ ਹਨ , ਤਾਂ ਜੋ ਵੱਧ ਤੋਂ ਵੱਧ ਪੈਸਾ ਕਮਾਇਆ ਜਾ ਸਕੇ । ਉੱਥੇ ਹੀ ਵਿਦੇਸ਼ੀ ਧਰਤੀ ਤੇ ਗਏ ਇਕ ਭਾਰਤੀ ਨੇ ਅਜਿਹਾ ਕੰਮ ਕੀਤਾ ਕਿ ਉਹ ਰਾਤੋ ਰਾਤ ਕਰੋੜਪਤੀ ਬਣ ਗਿਆ । ਦਰਅਸਲ ਦੁਬਈ ਸੰਯੁਕਤ ਅਰਬ ਅਮੀਰਾਤ ਯਾਨੀ ਕਿ ਯੂ ਏ ਆਈ ਵਿੱਚ ਇੱਕ ਭਾਰਤੀ ਵਿਅਕਤੀ ਦੀ ਕਿਸਮਤ ਕੁਝ ਇਸ ਕਦਰ ਚਮਕੀ ਕਿ ਭਾਰਤੀ ਵਿਅਕਤੀ ਰਾਤੋ ਰਾਤ ਕਰੋੜਾਂ ਰੁਪਿਆਂ ਦਾ ਮਾਲਕ ਬਣ ਗਿਆ । ਦੱਸ ਦੇਈਏ ਦੁਬਈ ਵਿਚ ਰਹਿਣ ਵਾਲੇ ਇਕ ਭਾਰਤੀ ਨੇ ਰੈਫਲ ਡਰਾਅ ਵਿੱਚ ਪੰਜ ਲੱਖ ਲਗਭਗ ਇੱਕ ਕਰੋੜ ਰੁਪਏ ਜਿੱਤੇ ਹਨ ।
ਇਸ ਦੌਰਾਨ ਖਾਸ ਗੱਲ ਇਹ ਹੈ ਕਿ ਇਸ ਵਿਅਕਤੀ ਨੇ ਲਾਟਰੀ ਦਾ ਉਹ ਨੰਬਰ ਚੁਣਿਆ ਸੀ ਜੋ ਉਸਦੇ ਬੇਟੇ ਦੀ ਜਨਮ ਤਰੀਕ ਦਾ ਹੈ । ਥੇਡਸੀਨਮੂਰਤੀ ਮੀਨਾਚੀਸੁੰਦਰਮ ਨੇ ਆਬੂ ਧਾਬੀ ਵਿੱਚ ਆਯੋਜਿਤ ਬਿਗ ਟਿਕਟ ਦਾ ਹਫ਼ਤਾਵਾਰੀ ਇਲੈਕਟ੍ਰਾਨਿਕ ਲੱਕੀ ਡਰਾਅ ਜਿੱਤ ਲਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਵਿਅਕਤੀ ਤਾਮਿਲਨਾਡੂ ਦਾ ਰਹਿਣ ਵਾਲਾ ਹੈ । ਉਹ ਦੁਬਈ ਵਿਚ ਇਕ ਉਸਾਰੀ ਕੰਪਨੀ ਵਿੱਚ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਦਾ ਹੈ ਅਤੇ ਹਰ ਮਹੀਨੇ ਪੱਚੀ ਸੌ ਦਿਰਹਮ ਕਮਾਉਂਦਾ ਹੈ ।
ਉਥੇ ਹੀ ਜਦੋਂ ਉਨ੍ਹਾਂ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਨੌੰ ਮਹੀਨਿਆਂ ਤੋਂ ਯੂ ਈ ਏ ਵਿੱਚ ਰਹਿ ਰਹੇ ਹਨ । ਉਨ੍ਹਾਂ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਇਹ ਟਿਕਟਾਂ ਖ਼ਰੀਦ ਰਹੇ ਹਨ । ਬਸ ਇਸੇ ਉਮੀਦ ਨਾਲ ਕਿ ਕਿਸੇ ਨਾ ਕਿਸੇ ਦਿਨ ਉਹ ਇਨਾਮ ਜ਼ਰੂਰ ਜਿੱਤਣਗੇ । ਉਨ੍ਹਾਂ ਕਿਹਾ ਕਿ ਉਹ ਦਿਨ ਹੁਣ ਆ ਚੁੱਕਿਆ ਹੈ ,ਉਨ੍ਹਾਂ ਦੱਸਿਆ ਕਿ ਹੁਣ ਤੱਕ ਮੈਂ ਆਪਣੇ ਦੋਸਤਾਂ ਅਤੇ ਭਰਾਵਾਂ ਦੀ ਮਦਦ ਨਾਲ ਇਕ ਤਾਂ ਖਰੀਦਦਾ ਰਿਹਾ ਪਰ ਮੈਂ ਇਸ ਵਾਰ ਇਸ ਨੂੰ ਇਕੱਲੇ ਨੂੰ ਖਰੀਦਿਆ ਸੀ ।
ਉਨ੍ਹਾਂ ਦੱਸਿਆ ਕਿ ਹਾਲ ਹੀ ਮੈ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਲਈ ਭਾਰਤ ਗਿਆ ਸੀ । ਅਸੀਂ ਬਹੁਤ ਸਾਧਾਰਨ ਲੋਕ ਹਾ , ਇੰਨੇ ਪੈਸੇ ਨਾਲ ਮੇਰੀ ਜ਼ਿੰਦਗੀ ਹੁਣ ਸੁਰੱਖਿਅਤ ਹੈ । ਪਰ ਮੈ ਇਥੇ ਆਪਣੀ ਕੰਪਨੀ ਲਈ ਕੰਮ ਕਰਨਾ ਜਾਰੀ ਰੱਖਾਂਗਾ । ਦੱਸ ਦੇਈਏ ਕਿ ਹੁਣ ਇਹ ਵਿਅਕਤੀ 42 ਕਰੋੜ ਰੁਪਏ ਦਾ ਸ਼ਾਨਦਾਰ ਇਨਾਮ ਜਿੱਤਣ ਦੀ ਉਮੀਦ ਕਰ ਰਹੇ ਹਨ ।
ਤਾਜਾ ਜਾਣਕਾਰੀ