ਆਈ ਤਾਜ਼ਾ ਵੱਡੀ ਖਬਰ

ਕਹਿੰਦੇ ਹਨ ਸੱਚੀ ਮੁਹੱਬਤ ਜਿਉਣ ਦੀ ਵਜ੍ਹਾ ਬਣ ਜਾਂਦੀ ਹੈ । ਜਦੋਂ ਕਿਸੇ ਨੂੰ ਸੱਚੀ ਮੁਹੱਬਤ ਹੁੰਦੀ ਹੈ ਤਾਂ ਉਸ ਦਾ ਜ਼ਿੰਦਗੀ ਜਿਊਣ ਦਾ ਤਰੀਕਾ ਬਦਲ ਜਾਂਦਾ ਹੈ । ਪਰ ਇਹ ਮੁਹੱਬਤ ਉਸ ਸਮੇਂ ਮੌਤ ਦਾ ਵੱਡਾ ਕਾਰਨ ਬਣ ਜਾਂਦੀ ਹੈ ਜਦੋਂ ਪਿਆਰ ਵਿੱਚ ਕਿਸੇ ਨੂੰ ਧੋਖਾ ਮਿਲਦਾ ਹੈ । ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਪਿਆਰ ਚ ਧੋਖਾ ਮਿਲਣ ਕਾਰਨ ਲੋਕ ਪ੍ਰੇਸ਼ਾਨ ਰਹਿਣਾ ਸ਼ੁਰੂ ਹੋ ਜਾਂਦੇ ਹਨ ਇੱਥੋਂ ਤੱਕ ਕਿ ਕਈ ਲੋਕ ਪ੍ਰੇਸ਼ਾਨੀ ਕਾਰਨ ਖ਼ੁਦਕੁਸ਼ੀ ਤਕ ਕਰ ਲੈਂਦੇ ਹਨ । ਜਿਸ ਦੇ ਚੱਲਦੇ ਪਿੱਛੇ ਰਹਿੰਦਾ ਪਰਿਵਾਰ ਰੁਲ ਜਾਂਦਾ ਹੈ ਤੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ , ਜਿਥੇ ਪਿਆਰ ਚ ਧੋਖਾ ਮਿਲਣ ਤੋਂ ਬਾਅਦ ਇਕ ਨੌਜਵਾਨ ਇਨ੍ਹਾਂ ਪ੍ਰੇਸ਼ਾਨ ਹੋ ਗਿਆ ਕਿ ਉਸਦੇ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ।

ਪਰ ਨੌਜਵਾਨ ਨੇ ਮਰਨ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਤੇ ਇਕ ਵੀਡੀਓ ਬਣਾਈ ਅਤੇ ਇਸ ਵੀਡੀਓ ਰਾਹੀਂ ਬੋਲਿਆ ਕਿ ਮੈਂ ਪਲਕ ਨਾਲ ਪਿਆਰ ਕਰਦਾ ਸੀ, ਜੋ ਕਿਸੇ ਹੋਰ ਨਾਲ ਘੁੰਮ ਰਹੀ ਸੀ ਇਸ ਲਈ ਮੈਂ ਆਪਣੀ ਜਾਨ ਦੇ ਰਿਹਾ ਹਾਂ । ਇਹ ਲਫ਼ਜ਼ ਬੋਲਦੇ ਸਾਰ ਹੀ ਨੌਜਵਾਨ ਨੇ ਫਾਹਾ ਲਗਾ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਘਟਨਾ ਦਾ ਪਤਾ ਪਰਿਵਾਰ ਵਾਲਿਆਂ ਘਰ ਪੁੱਜਣ ਤੇ ਲੱਗਾ ਜਿਸ ਤੋਂ ਬਾਅਦ ਹੁਣ ਪਰਿਵਾਰ ਤਾਂ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਉਥੇ ਹੀ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਵੀ ਮੌਕੇ ਤੇ ਪਹੁੰਚੀ।

ਜਿਨ੍ਹਾਂ ਦੇ ਵੱਲੋਂ ਮ੍ਰਿਤਕ ਮਨੀਸ਼ ਕੁਮਾਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਇਸ ਮਾਮਲੇ ਵਿਚ ਪੁਲੀਸ ਨੇ ਪਰਿਵਾਰ ਦੀ ਸ਼ਿਕਾਇਤ ਤੇ ਦੋਸ਼ੀ ਲੜਕੀ ਪਲਕ ਅਤੇ ਉਸ ਦੇ ਸਾਥੀ ਖ਼ਿਲਾਫ਼ ਖੁਦਕੁਸ਼ੀ ਮਜਬੂਰ ਕਰਨ ਦਾ ਪਰਚਾ ਦਰਜ ਕਰ ਲਿਆ ਹੈ ।

ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਨੀਸ਼ ਕੁਮਾਰ ਇਕ ਦੁਕਾਨ ਤੇ ਕੰਮ ਕਰਦਾ ਸੀ ਤੇ ਉਹ ਪਲਕ ਨਾਮ ਦੀ ਲੜਕੀ ਨੂੰ ਬਹੁਤ ਪਿਆਰ ਕਰਦਾ ਸੀ ।ਸ਼ਨੀਵਾਰ ਨੂੰ ਉਹ ਡਾਕਟਰ ਕੋਲ ਦਵਾਈ ਲੈਣ ਗਿਆ ਜਿੱਥੇ ਉਸ ਨੇ ਪਲਕ ਨੂੰ ਕਿਸੇ ਹੋਰ ਲੜਕੇ ਨਾਲ ਵੇਖਿਆ , ਜਿਸ ਤੋਂ ਬਾਅਦ ਉਹ ਕਾਫੀ ਪ੍ਰੇਸ਼ਾਨ ਹੋ ਗਿਆ ਤੇ ਉਸ ਦੇ ਵਲੋਂ ਘਰ ਆ ਕੇ ਫਾਹਾ ਲਗਾ ਲਿਆ ਗਿਆ । ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Home ਤਾਜਾ ਜਾਣਕਾਰੀ ਪੰਜਾਬ ਚ ਇਥੇ ਨੌਜਵਾਨ ਨੇ ਫੋਨ ਤੇ ਵੀਡੀਓ ਬਣਾ ਕੇ ਕੀਤਾ ਇਹ ਖੌਫਨਾਕ ਕਾਂਡ, ਪਰਿਵਾਰ ਦੇ ਉੱਡੇ ਹੋਸ਼- ਮੌਕੇ ਤੇ ਪਹੁੰਚੀ ਪੁਲਿਸ

ਤਾਜਾ ਜਾਣਕਾਰੀ
ਪੰਜਾਬ ਚ ਇਥੇ ਨੌਜਵਾਨ ਨੇ ਫੋਨ ਤੇ ਵੀਡੀਓ ਬਣਾ ਕੇ ਕੀਤਾ ਇਹ ਖੌਫਨਾਕ ਕਾਂਡ, ਪਰਿਵਾਰ ਦੇ ਉੱਡੇ ਹੋਸ਼- ਮੌਕੇ ਤੇ ਪਹੁੰਚੀ ਪੁਲਿਸ
ByadminMay 10, 2022Comments Off on ਪੰਜਾਬ ਚ ਇਥੇ ਨੌਜਵਾਨ ਨੇ ਫੋਨ ਤੇ ਵੀਡੀਓ ਬਣਾ ਕੇ ਕੀਤਾ ਇਹ ਖੌਫਨਾਕ ਕਾਂਡ, ਪਰਿਵਾਰ ਦੇ ਉੱਡੇ ਹੋਸ਼- ਮੌਕੇ ਤੇ ਪਹੁੰਚੀ ਪੁਲਿਸ
Previous Postਨੌਜਵਾਨ ਕਬੱਡੀ ਖਿਡਾਰੀ ਨੂੰ ਆਪਣੀ ਇਸ ਗਲਤੀ ਕਾਰਨ ਮਿਲੀ ਦਰਦਨਾਕ ਮੌਤ – ਤਾਜਾ ਵੱਡੀ ਖਬਰ
Next Postਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਗਿਆ ਵੱਡਾ ਝਟਕਾ- ਤਾਜਾ ਵੱਡੀ ਖਬਰ